
ਦੋਵੇਂ ਗਰੁੱਪਾਂ ਵੱਲੋਂ ਇਕੋ ਗਰੁੱਪ ਦੀ ਚੋਣ ਕਰਨ ਦੀ ਅਪੀਲ
ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਅੱਜ ਹੋਇਆ ਮੁਕੰਮਲ
ਮੋਹਾਲੀ, 24 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀਆਂ 29 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਕੰਮ ਅੱਜ ਮੁਕੰਮਲ ਹੋ ਗਿਆ। ਇਸ ਵਾਰ ਫਿਰ ਦੋਵੇਂ ਰਵਾਇਤੀ ਗਰੁੱਪਾਂ ਸਰਬ-ਸਾਂਝਾ ਰਾਣੂੰ ਅਤੇ ਖੰਗੂੜਾ-ਕਾਹਲੋਂ ਗਰੁੱਪ ਵਿੱਚ ਸਿੱਧਾ ਮੁਕਾਬਲਾ ਹੋਵੇਗਾ। ਪਿਛਲੇ ਦੋ ਸਾਲਾਂ ਵਿੱਚ ਹੋਈਆਂ ਚੋਣਾਂ ਵਿੱਚ ਮਿਲੀ-ਜੁਲੀ ਯੂਨੀਅਨ ਤੋਂ ਤੌਬਾ ਕਰਦੇ ਹੋਏ ਦੋਵੇਂ ਗਰੁੱਪ ਅਪੀਲ ਕਰ ਰਹੇ ਹਨ ਕਿ ਕਿਸੇ ਵੀ ਇਕ ਗਰੁੱਪ ਦੀ ਹੀ ਸਾਰੀ ਟੀਮ ਦੀ ਚੋਣ ਕੀਤੀ ਜਾਵੇ।
ਚੋਣ ਕਮਿਸ਼ਨ ਦਰਸ਼ਨ ਰਾਮ, ਗੁਲਾਬ ਚੰਦ, ਗੁਰਦੀਪ ਸਿੰਘ ਅਤੇ ਅਜੀਤ ਪਾਲ ਸਿੰਘ ਵੱਲੋਂ ਜਾਰੀ ਸੂਚੀ ਅਨੂਸਾਰ ਸਰਬ-ਸਾਂਝਾ ਰਾਣੂੰ ਗਰੁੱਪ ਨੂੰ ਨੀਲਾ ਰੰਗ ਅਤੇ ਖੰਗੂੜਾ-ਕਾਹਲੋਂ ਗਰੁੱਪ ਨੂੰ ਲਾਲ ਰੰਗ ਅਲਾਟ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਜਾਰੀ ਸੂਚੀ ਅਨੁਸਾਰ ਪ੍ਰਧਾਨਗੀ ਲਈ ਸਰਬ-ਸਾਂਝਾ ਰਾਣੂੰ ਗਰੁੱਪ ਵੱਲੋਂ ਰਮਨਦੀਪ ਕੌਰ ਗਿੱਲ ਅਤੇ ਖੰਗੂੜਾ-ਕਾਹਲੋਂ ਗਰੁੱਪ ਵੱਲੋਂ ਪਰਵਿੰਦਰ ਸਿੰਘ ਖੰਗੂੜਾ, ਸੀ. ਮੀਤ ਪ੍ਰਧਾਨ ਲਈ ਸਰਬ-ਸਾਂਝਾ ਰਾਣੂੰ ਗਰੁੱਪ ਵੱਲੋਂ ਬਲਜਿੰਦਰ ਸਿੰਘ ਬਰਾੜ ਅਤੇ ਖੰਗੁੜਾ–ਕਾਹਲੋਂ ਗਰੁੱਪ ਵੱਲੋਂ ਗੁਰਚਰਨ ਸਿੰਘ ਤਰਮਾਲਾ, ਮੀਤ ਪ੍ਰਧਾਨ-1 ਦੇ ਲਈ ਸਰਬਸਾਂਝਾ–ਰਾਣੂੰ ਗਰੁੱਪ ਵੱਲੋਂ ਬੰਤ ਸਿੰਘ ਧਾਲੀਵਾਲ ਅਤੇ ਖੰਗੁੜਾ ਕਾਹਲੋਂ ਗਰੁੱਪ ਵੱਲੋਂ ਗੁਰਪ੍ਰੀਤ ਸਿੰਘ ਕਾਹਲੋਂ, ਮੀਤ ਪ੍ਰਧਾਨ 2 ਦੇ ਲਈ ਸਰਬ ਸਾਂਝਾ-ਰਾਣੂੰ ਗਰੁੱਪ ਵੱਲੋਂ ਰਾਜਿੰਦਰ ਸਿੰਘ ਮੈਣੀ ਅਤੇ ਖੰਗੁੜਾ ਕਾਹਲੋਂ ਗਰੁੱਪ ਵੱਲੋਂ ਸਤਨਾਮ ਸਿੰਘ ਸੱਤਾ, ਜੂਨੀਅਰ ਮੀਤ ਪ੍ਰਧਾਨ ਲਈ ਸਰਬ ਸਾਂਝਾ–ਰਾਣੂੰ ਗਰੁੱਪ ਵੱਲੋਂ ਜਸਕਰਨ ਸਿੰਘ ਸਿੱਧੂ, ਖੰਗੁੜਾ-ਕਾਹਲੋਂ ਗਰੁੱਪ ਵੱਲੋਂ ਮਲਕੀਤ ਸਿੰਘ ਗਗੜ, ਜਨਰਲ ਸਕੱਤਰ ਲਈ ਸਰਬ ਸਾਂਝਾ–ਰਾਣੂੰ ਗਰੁੱਪ ਵੱਲੋਂ ਸੁਖਚੈਨ ਸਿੰਘ ਸੈਣੀ, ਖੰਗੁੜਾ ਗਰੁੱਪ ਵੱਲੋਂ ਪਰਮਜੀਤ ਸਿੰਘ ਬੈਨੀਪਾਲ, ਸਕੱਤਰ ਦੇ ਲਈ ਸਰਬ ਸਾਂਝਾ–ਰਾਣੂੰ ਗਰੁੱਪ ਸੁਨੀਲ ਅਰੋੜਾ ਅਤੇ ਖੰਗੁੜਾ ਕਾਹਲੋਂ ਗਰੁੱਪ ਵੱਲੋਂ ਮਨੋਜ ਰਾਣਾ, ਸੰਯੁਕਤ ਸਕੱਤਰ ਲਈ ਸਰਬ ਸਾਂਝਾ–ਰਾਣੂੰ ਗਰੁੱਪ ਵੱਲੋਂ ਗੁਰਇਕਬਾਲ ਸਿੰਘ ਸੋਢੀ ਅਤੇ ਖੰਗੁੜਾ–ਕਾਹਲੋਂ ਗਰੁੱਪ ਵੱਲੋਂ ਗੁਰਜੀਤ ਸਿੰਘ ਬੀਦੋਵਾਲੀ, ਵਿੱਤ ਸਕੱਤਰ ਲਈ ਸਰਬ ਸਾਂਝਾ–ਰਾਣੂੰ ਗਰੁੱਪ ਵੱਲੋਂ ਪਰਮਜੀਤ ਸਿੰਘ ਪੰਮਾਂ, ਖੰਗੂੜਾ–ਕਾਹਲੋਂ ਗਰੁੱਪ ਵੱਲੋਂ ਰਮਨਦੀਪ ਸਿੰਘ ਬੋਪਾਰਾਏ, ਦਫਤਰ ਸਕੱਤਰ ਲਈ ਸਰਬ ਸਾਂਝਾ- ਰਾਣੂੰ ਗਰੁੱਪ ਵੱਲੋਂ ਸੁਨੀਤਾ ਥਿੰਦ ਅਤੇ ਖੰਗੂੜਾ–ਕਾਹਲੋਂ ਗਰੁੱਪ ਵੱਲੋਂ ਸੀਮਾਂ ਸੂਦ, ਸੰਗਠਨ ਸਕੱਤਰ ਲਈ ਸਰਬ ਸਾਝਾ- ਰਾਣੂੰ ਗਰੁੱਪ ਵੱਲੋਂ ਜਸਬੀਰ ਕੌਰ, ਖੰਗੁੜਾ-ਕਾਹਲੋਂ ਗਰੁੱਪ ਸਵਰਨ ਸਿੰਘ ਤਿਊੜ ਅਤੇ ਪ੍ਰੈਸ ਸਕੱਤਰ ਲਈ ਸਰਬ ਸਾਂਝਾ–ਰਾਣੂੰ ਗਰੁੱਪ ਵੱਲੋਂ ਬਲਜਿੰਦਰ ਸਿੰਘ ਮਾਂਗਟ ਅਤੇ ਖੰਗੁੜਾ- ਕਾਹਲੋਂ ਗਰੁੱਪ ਵੱਲੋਂ ਜਸਵਿੰਦਰ ਸਿੰਘ ਚੋਣ ਮੈਦਾਨ ਵਿੱਚ ਨਿਤਰੇ ਹਨ। ਇਸ ਤਰਾਂ ਹੀ ਦੋਵੇਂ ਗਰੁੱਪਾਂ ਵੱਲੋਂ 14-14 ਕਰਮਚਾਰੀ ਕਾਰਜਕਾਰਣੀ ਲਈ ਅਪਣੇ ਉਮਦੀਵਾਰ ਖੜ੍ਹੇ ਕੀਤੇ ਗਏ ਹਨ।