Breaking News
Dashmesh GS Electricals Verka Smart Media Insurance Point Tav Prasad

ਵੇਵ ਇਸਟੇਟ ਵਾਸੀਆਂ ਨਾਲ ਡੀਐਸਪੀ ਹਰਸਿਮਰਨ ਬੱਲ ਨੇ ਕੀਤੀ ਮੀਟਿੰਗ

ਸੈਕਟਰ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ

ਮੋਹਾਲੀ, 13 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :

ਡੀਐਸਪੀ ਹਰਸਿਮਰਨ ਸਿੰਘ ਬੱਲ ਅੱਜ ਵੇਵ ਇਸਟੇਟ ਸੈਕਟਰ 85 ਮੋਹਾਲੀ ਵਿਖੇ ਪਹੁੰਚੇ ਤੇ ਸੈਕਟਰ ਨਿਵਾਸੀਆਂ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਵੇਵ ਇਸਟੇਟ ਨਿਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਡੀਐਸਪੀ ਬੱਲ ਨੇ ਸੈਕਟਰ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਬਿਨਾਂ ਝਿਜਕ ਮੇਰੇ ਧਿਆਨ ਵਿੱਚ ਲਿਆਉਣ। ਇਸ ਮੌਕੇ ਵੱਡੀ ਗਿਣਤੀ ਵਿਚ ਮੌਜੂਦ ਸੈਕਟਰ ਨਿਵਾਸੀਆਂ ਨੇ ਡੀਐਸਪੀ ਬੱਲ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਤੇ ਸੈਕਟਰ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਵੇਵ ਇਸਟੇਟ ਵਿਚ ਪਹੁੰਚਣ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *