ਮੋਹਾਲੀ, 1 ਅਕਤੂਬਰ, ਮਨਜੀਤ ਸਿੰਘ ਚਾਨਾ :
ਭਾਰਤ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ, ਰੇਲਵੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੋਸਾਇਟੀ ਚੰਡੀਗੜ੍ਹ ਦੀ ਟੀਮ ਵਲੋਂ ਸਵੱਛਤਾ ਪਖਵਾੜਾ 2024 ਦਾ ਆਯੋਜਨ ਇੱਕ ਸਮਰਪਿਤ ਸਫਾਈ ਪਹਿਲ ਵਜੋਂ ਕੀਤਾ। ਸਮਾਗਮ ਦਾ ਉਦੇਸ਼ ਸਵੱਛ ਅਭਿਆਨ ਅਤੇ ਇਸ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣਾ ਸੀ।
RSCWS ਚੰਡੀਗੜ੍ਹ ਟੀਮ ਨੇ “ਸਵੱਛ ਅਭਿਆਨ ਕੀ ਹੈ?”, “ਸਵੱਛਤਾ ਮਹੱਤਵਪੂਰਨ ਕਿਉਂ ਹੈ?”, ਅਤੇ “ਅਸੀਂ ਸਵੱਛਤਾ ਨੂੰ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ?” ਵਰਗੇ ਜ਼ਰੂਰੀ ਵਿਸ਼ਿਆਂ ਨੂੰ ਕਵਰ ਕਰਨ ਵਾਲੇ ਲੈਕਚਰ ਦਿੱਤੇ। ਇਹ ਸੈਸ਼ਨ ਸਰਕਾਰੀ ਮਾਡਲ ਪ੍ਰਾਇਮਰੀ ਸਕੂਲ, ਫੇਜ਼-10, ਮੋਹਾਲੀ ਵਿਖੇ ਹੋਇਆ, ਜਿਸ ਵਿੱਚ ਲਗਭਗ 100 ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।
ਮੁੱਖ ਬੁਲਾਰਿਆਂ ਵਿੱਚ ਜੀ.ਪੀ. ਸਿੰਘ ਸੰਧੂ (ਸੰਯੁਕਤ ਸਕੱਤਰ ਜਨਰਲ), ਸੱਤ ਪਾਲ ਸਿੰਘ (ਸਕੱਤਰ ਜਨਰਲ) ਅਤੇ ਟੀ.ਐਸ. ਕਾਲੜਾ (ਚੇਅਰਮੈਨ) ਸਮੇਤ ਆਰ ਕੇ ਦੱਤਾ ਅਤੇ ਮੈਂਬਰਜ਼ ਹਾਜ਼ਰ ਸਨ। ਜਰਨੈਲ ਸਿੰਘ ਮੀਤ ਪ੍ਰਧਾਨ ਅਤੇ ਹਰਿੰਦਰ ਪਾਲ ਸਿੰਘ ਹੈਰੀ ਸਕੱਤਰ, ਪਬਲਿਕ ਰਿਲੇਸ਼ਨ ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਪ੍ਰਿੰਸੀਪਲ ਸ਼੍ਰੀਮਤੀ ਨਵਪ੍ਰੀਤ ਕੌਰ ਨੇ ਵਿਦਿਆਰਥੀਆਂ ਵਿੱਚ ਸਵੱਛ ਅਭਿਆਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਰ.ਐਸ.ਸੀ.ਡਬਲਿਊ.ਐਸ ਟੀਮ ਦੀ ਸ਼ਲਾਘਾ ਕੀਤੀ। ਇਸ ਉਪਰੰਤ ਬੱਚਿਆਂ ਨੂੰ ਖਾਲੀ ਲਿਫਾਫੇ ਵੰਡੇ ਗਏ ਜਿਸ ਨੂੰ ਬੱਚਿਆਂ ਨੇ ਸਫਾਈ ਕਰਦਿਆਂ ਭਰ ਕੇ ਲਿਆਂਦੇ। ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ।
RSCWS ਦੇ ਪਰਿਵਾਰਾਂ, ਸਮੇਤ ਜੀ.ਪੀ. ਸਿੰਘ ਸੰਧੂ, ਸ. ਜਸਪਾਲ ਸਿੰਘ ਸੱਗੂ ਅਤੇ ਸ. ਸਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਪੈਨ ਅਤੇ ਰੁਮਾਲ ਵੰਡੇ।