Breaking News
Dashmesh GS Electricals Verka Smart Media Insurance Point Tav Prasad

ਐਨਐਸਐਸ ਦਿਵਸ ਨੂੰ ਸਮਰਪਿਤ ਸਵੱਛਤਾ ਅਭਿਆਨ ਦਾ ਆਯੋਜਨ

ਰਿਆਤ ਬਾਹਰਾ ਯੂਨੀਵਰਸਿਟੀ ਦੇ ਐਨਐਸਐਸ ਵਿਭਾਗ ਵੱਲੋਂ ‘ਸਵੱਛਤਾ ਹੀ ਸੇਵਾ’ ਵਿਸ਼ੇ ਤਹਿਤ ਐਨਐਸਐਸ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਐਨਐਸਐਸ ਪੰਜਾਬ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਮੁੱਖ ਮਹਿਮਾਨ ਅਤੇ ਐਸਐਨਓ ਪੰਜਾਬ ਰੁਪਿੰਦਰ ਕੌਰ ਗੈਸਟ ਆਫ ਆਨਰ ਸਨ।

ਸਮਾਗਮ ਦੌਰਾਨ ਯੂਨੀਵਰਸਿਟੀ ਦੇ  ਡਾਇਰੈਕਟਰ (ਐਨਐਸਐਸ) ਏਐਸ ਚਾਹਲ, ਐਨਐਸਐਸ ਵਲੰਟੀਅਰਾਂ ਨਾਲ ਹਾਜ਼ਰ ਸਨ।ਇਸ ਮੌਕੇ ਐਨ.ਐਸ.ਐਸ ਵਲੰਟੀਅਰਾਂ ਨੇ ਯੂਨੀਵਰਸਿਟੀ ਕੈਂਪਸ ਦੇ ਨਾਲ  ਆਸ-ਪਾਸ ਦੇ ਖੇਤਰਾਂ ਵਿੱਚ ਸਫ਼ਾਈ ਮੁਹਿੰਮ ਚਲਾਈ।ਏਕ ਰੁੱਖ ਮਾਂ ਕੇ ਨਾਮ’ ਥੀਮ ਤਹਿਤ ਰੁੱਖ ਲਗਾਏ ਗਏ।

ਪੌਦੇ ਲਗਾਉਣ ਦੀ ਮੁਹਿੰਮ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਡਾ: ਪਰਵਿੰਦਰ ਸਿੰਘ  ਵੀ  ਹਾਜ਼ਰ ਸਨ।ਇੰਸਪੈਕਟਰ ਅਮਨਦੀਪ ਸਿੰਘ ਵੱਲੋਂ ਸਾਈਬਰ ਕ੍ਰਾਈਮ ਬਾਰੇ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ  ਵੱਖ-ਵੱਖ ਤਰ੍ਹਾਂ ਦੀਆਂ ਸਾਈਬਰ ਧੋਖਾਧੜੀ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਜੈਦੀਪ ਸਿੰਘ ਨੇ ਹੋਰ ਐਨਐਸਐਸ ਵਾਲੰਟੀਅਰਾਂ ਨਾਲ ‘ਬੇਟੀ ਬਚਾਓ ਬੇਟੀ ਪੜ੍ਹਾਓ’ ਨਾਟਕ ਦਾ ਮੰਚਨ ਕੀਤਾ।ਵਿਦਿਆਰਥੀਆਂ ਵੱਲੋਂ ਭੰਗੜਾ, ਡਾਂਸ ਅਤੇ ਗਾਇਨ ਸਮੇਤ ਹੋਰ ਸੱਭਿਆਚਾਰਕ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ। ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਐਸਐਨਓ ਪੰਜਾਬ ਰੁਪਿੰਦਰ ਕੌਰ ਨੇ ਐਨਐਸਐਸ ਵਲੰਟੀਅਰਾਂ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਹਨਾਂ  ਕਿਹਾ ਕਿ ਹਰ ਕਿਸੇ ਨੂੰ ਮਾਈ ਭਾਰਤ ਪੋਰਟਲ ‘ਤੇ ਆਪਣਾ ਨਾਮ ਦਰਜ ਕਰਵਾਉਣਾ ਚਾਹੀਦਾ ਹੈ।

ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਐਨ.ਐਸ.ਐਸ ਡਾਇਰੈਕਟਰ ਪ੍ਰੋ.ਏ.ਐਸ.ਚਹਿਲ ਵੱਲੋਂ ਕਰਵਾਈਆਂ ਗਈਆਂ ਐਨ.ਐਸ.ਐਸ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ  ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਨਿਰਸਵਾਰਥ ਸੇਵਾ ‘ਤੇ ਜ਼ੋਰ ਦਿੱਤਾ

Leave a Reply

Your email address will not be published. Required fields are marked *