Breaking News
Dashmesh GS Electricals Verka Smart Media Insurance Point Tav Prasad

ਸੀਟੂ ਨੇ ਸ੍ਰੀਲੰਕਾ ਦੇ ਮਾਰਕਸਵਾਦੀ ਆਗੂ ਕੁਮਾਰਾ ਦਿਸ਼ਾਨਾਯਰੇ ਨੂੰ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੱਤੀ: ਚੰਦਰ ਸ਼ੇਖਰ

ਮੋਹਾਲੀ, 23 ਸਤੰਬਰ, ਪੰਜਾਬੀ ਦੁਨੀਆ ਬਿਊਰੋ : 

ਸੀਟੂ ਪੰਜਾਬ ਦੇ ਆਗੂਆਂ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਚੋਣ ਦ ਐਤਵਾਰ ਨੂੰ ਐਲਾਨੇ ਨਤੀਜਿਆਂ ਵਿੱਚ ਪੀਪਲਜ ਲਿਬਰੇਸ਼ਨ ਫਰੰਟ ਦੇ ਮਾਰਕਸਵਾਦੀ ਆਗੂ ਸਾਥੀ ਅਨੁਰਾ ਕੁਮਾਰਾ ਦਿਸ਼ਾਨਾਯਰੇ ਦੇ ਸਭ ਤੋਂ ਵੱਧ ਵੋਟਾਂ ਲੈ ਕੇ ਪ੍ਰਾਪਤ ਕੀਤੀ ਜਿੱਤ ਉੱਤੇ ਸਾਥੀ ਨੂੰ ਉਨਾਂ ਦੀ ਪਾਰਟੀ ਪੀ ਐਲ ਐਫ ਅਤੇ ਸ੍ਰੀਲੰਕਾ ਦੇ ਲੋਕਾਂ ਨੂੰ ਵਧਾਈ ਭੇਜੀ ਹੈ। 

ਸੀਟੂ ਦੀ ਆਲ ਇੰਡੀਆ ਸਕੱਤਰ ਕਾਮਰੇਡ ਊਸ਼ਾ ਰਾਣੀ, ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੋੜੀ, ਜਨਰਲ ਸਕੱਤਰ ਚੰਦਰ ਸ਼ੇਖਰ ਨੇ ਇੱਥੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰੀਲੰਕਾ ਵਿੱਚ ਖੱਬੇਪੱਖੀ ਅਤੇ ਧਰਮ ਨਿਰਪੱਖ ਰਾਸ਼ਟਰਪਤੀ ਦੀ ਜਿੱਤ ਨਾਲ ਜਿੱਥੇ ਸ੍ਰੀਲੰਕਾ ਨੂੰ ਸੰਕਟ ਵਿੱਚੋਂ ਕੱਢਣ ਲਈ ਮਦਦ ਮਿਲੇਗੀ, ਉੱਥੇ ਸਾਮਰਾਜੀ ਦਖਲਅੰਦਾਜੀ ਨੂੰ ਵੀ ਠੱਲ ਪਾਈ ਜਾ ਸਕੇਗੀ। ਸਾਥੀ ਅਰੁਨਾ ਕੁਮਾਰਾ ਦਿਸ਼ਾਨਾਯਰੇ ਵੱਲੋਂ ਪ੍ਰਾਪਤ ਜਿੱਤ ਤੋਂ ਬਾਅਦ ਉਨਾਂ ਵੱਲੋਂ ਦਿੱਤੇ ਬਿਆਨ ਕਿ ਉਹਨਾਂ ਦੀ ਸਰਜਰ ਸਿਨਹਾਲੇ ਤਾਮਿਲ ਅਤੇ ਮੁਸਲਮਾਨਾਂ ਦੇ ਏਕੇ ਨੂੰ ਮਜਬੂਤ ਕਰੇਗੀ, ਆਈ.ਐਮ.ਐਫ. ਵਲੋਂ ਕਰਜੇ ਨੂੰ ਮੁੜ ਵਿਚਾਰੇਗੀ ਅਤੇ ਮੇਹਨਤਕਸ਼ ਲੋਕਾਂ ਦੀ ਭਲਾਈ ਲਈ ਸਰਬਪੱਖੀ ਠੋਸ ਕਦਮ ਪੁੱਟੇਗੀ। ਉਨਾਂ ਦਾ ਇਹ ਪਲੇਠਾ ਬਿਆਨ ਬਹੁਤ ਹੀ ਹਾਂ ਪੱਖੀ ਤੇ ਲੋਕ ਪੱਖੀ ਦਿੱਖ ਦਾ ਮੈਨੀਫੈਸਟੋ ਹੈ।

ਸੀਟੂ ਸਮਝਦੀ ਹੈ ਕਿ ਦੱਖਣ ਪੂਰਬੀ ਏਸ਼ੀਆ ਤੇ ਇੰਡੀਅਨ ਪ੍ਰਸ਼ਾਂਤ ਖੇਤਰ ਵਿੱਚ ਸਾਂਤੀ ਲਈ ਇਹ ਸਰਕਾਰ ਬਹੁਤ ਹੀ ਮਦਦਗਾਰ ਹੋਵੇਗੀ।

Leave a Reply

Your email address will not be published. Required fields are marked *