Breaking News
Dashmesh GS Electricals Verka Smart Media Insurance Point Tav Prasad

ਜਾਅਲੀ ਪਰਮਿਟਾਂ ‘ਤੇ ਚੱਲਦੀਆਂ ਬੱਸਾਂ ਦੇ ਮਾਲਕਾਂ ਤੋਂ ਚੋਰੀ ਕੀਤੇ ਟੈਕਸ ਉਗਰਾਹੇ ਜਾਣ  : ਚੰਦਰ ਸ਼ੇਖਰ

ਅਜਿਹੇ ਡਿਫਾਲਟਰਾਂ ਵਿਰੁੱਧ ਫੌਜਦਾਰੀ ਮੁਕੱਦਮੇ ਦਰਜ ਕਰਕੇ ਤੁਰੰਤ ਕਾਰਵਾਈ ਕਰਨ ਦੀ ਮੰਗ

ਮੋਹਾਲੀ, 22 ਸਤੰਬਰ, ਪੰਜਾਬੀ ਦੁਨੀਆ ਬਿਊਰੋ : 

ਸੀਟੂ ਦੇ ਸੂਬਾਈ ਜਨਰਲ ਸਕੱਤਰ ਅਤੇ ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ ਫੈਡਰੇਸ਼ਨ ਦੇ ਮੀਤ ਪ੍ਰਧਾਨ ਸਾਥੀ ਚੰਦਰ ਸ਼ੇਖਰ ਨੇ ਪੰਜਾਬ ਸਰਕਾਰ ਵੱਲੋਂ 300 ਜਾਅਲੀ ਪਰਮਿਟਾਂ ਉੱਤੇ ਬੱਸਾਂ ਚਲਾਉਣ ਵਾਲਿਆਂ ਦੇ ਪਰਮਿਟ ਰੱਦ ਕਰਨ ਦੇ ਬਿਆਨ ਬਾਰੇ ਸ਼ੰਕਾ ਅਤੇ ਹੈਰਾਨੀ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ 300 ਜਾਅਲੀ ਪਰਮਿਟਾਂ ਵਾਲੇ ਬੱਸਾਂ ਦੇ ਮਾਲਕਾਂ ਦੇ ਨਾਂ ਜਾਰੀ ਕਰੇ ਉਨ੍ਹਾਂ ਵੱਲੋਂ ਕਿੰਨਾਂ ਟੈਕਸ ਚੋਰੀ ਕੀਤਾ ਗਿਆ ਹੈ, ਉਸਦੀ ਉਗਰਾਹੀ ਦੀ ਗਾਰੰਟੀ ਕਰੇ। ਇਸ ਦੇ ਨਾਲ ਹੀ ਉਹਨਾਂ ਸਾਰੇ ਟੈਕਸ ਚੋਰਾਂ ਵਿਰੁੱਧ ਫੌਜਦਾਰੀ ਮੁਕੱਦਮੇ ਦਰਜ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਸਾਥੀ ਚੰਦਰ ਸ਼ੇਖਰ ਅਤੇ ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟਰ ਵਰਕਰਜ ਯੂਨੀਅਨ ਦੇ ਸੂਬਾਈ ਪ੍ਰਧਾਨ ਸਾਥੀ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਢਿੱਲੋਂ ਨੇ ਇਹ ਵੀ ਮੰਗ ਕੀਤੀ ਕਿ ਰੋਡ ਉਤੇ ਚਲਦੀਆਂ ਬੱਸਾਂ ਵਿੱਚੋਂ 300 ਬੱਸਾਂ ਅਚਾਨਕ ਬੰਦ ਕਰ ਦਿੱਤੀਆਂ ਹਨ ਤਾਂ ਲਾਜ਼ਮੀ ਹੈ ਕਿ ਸਵਾਰੀਆਂ ਲਈ ਇਕ ਨਵੀਂ ਖੱਜਲ ਖੁਆਰੀ ਹੋਰ ਵਧ ਜਾਵੇਗੀ। ਇਸ ਲਈ ਲੋਕਾਂ ਦੀ ਮੁਸ਼ਕਲ ਦਾ ਹੱਲ ਸਿਰਫ਼ ਸਰਕਾਰੀ ਫਲੀਟ ਦਾ ਵਾਧਾ ਕਰਕੇ ਜਾਂ ਜਾਇਜ਼ ਲੋਕਾਂ ਨੂੰ ਨਵੇਂ ਪਰਮਿਟ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਇਹ ਜ਼ੋਰਦਾਰ ਮੰਗ ਵੀ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਪਰੋਕਤ ਯੂਨੀਅਨ ਦੇ ਆਗੂਆਂ ਤੋਂ ਮਜ਼ਦੂਰਾਂ ਦੇ ਭਖਦੇ ਮਸਲੇ ਹੱਲ ਕਰਨ ਲਈ ਮੰਗੇ ਸਮੇਂ ਨੂੰ ਇੱਕ ਮਹੀਨਾ ਗੁਜ਼ਰ ਚੁੱਕਿਆ ਹੈ। ਇਸ ਲਈ ਮੁੱਖ ਮੰਤਰੀ ਵਰਕਰਾਂ ਦੀ ਬੇਕਾਬੂ ਹੁੰਦੀ ਬੇਚੈਨੀ ਨੂੰ ਦੂਰ ਕਰਨ ਲਈ ਵਰਕਰਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ। 

ਉਪਰੋਕਤ ਆਗੂਆਂ ਨੇ ਇਹ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਰਕਸ਼ਾਪਾਂ ਵਿੱਚ ਖੜੀਆਂ ਬੱਸਾਂ ਨੂੰ  ਲੋਕਾਂ ਦੀ ਸੇਵਾ ਲਈ ਸੜਕਾਂ ਤੇ ਲਿਆਂਦਾ ਜਾਵੇ ਤਾਂ ਕਿ 300 ਬੱਸਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ ਨਾ ਹੋਣ।

Leave a Reply

Your email address will not be published. Required fields are marked *