Breaking News

ਮੋਹਾਲੀ ਪ੍ਰੈਸ ਕਲੱਬ ਦੀ ਚੋਣ 30 ਮਾਰਚ ਨੂੰ

ਮੋਹਾਲੀ, 23 ਮਾਰਚ, ਪੰਜਾਬੀ ਦੁਨੀਆ ਬਿਊਰੋ : 

ਅੱਜ ਮੋਹਾਲੀ ਪ੍ਰੈਸ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਮੀਤ  ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 60 ਦੇ ਕਰੀਬ ਰੈਗੂਲਰ ਮੈਂਬਰਾਂ ਨੇ ਹਾਜ਼ਰੀ ਭਰੀ। ਇਸ ਦੌਰਾਨ ਕਲੱਬ ਦੀਆਂ ਸਲਾਨਾ ਗਤੀਿਵਧੀਆਂ ਉਤੇ ਹਾਊਸ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਮੌਜੂਦਾ ਕਾਰਜਕਾਰਨੀ ਭੰਗ ਕਰਕੇ 30 ਮਾਰਚ ਨੂੰ ਕਲੱਬ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਕੌਮੀ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਮੌਕੇ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗੲੀ।
ਇਸ ਸਬੰਧੀ ਕਲੱਬ ਦੇ ਜਨਰਲ ਸਕੱਤਰ  ਸੁਖਦੇਵ ਸਿੰਘ ਪਟਵਾਰੀ ਨੇ ਕਲੱਬ ਦੀਆਂ ਸਾਲਾਨਾ ਗਤੀਵਿਧੀਆਂ ਬਾਰੋੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕੈਸ਼ੀਅਰ ਰਾਜੀਵ ਤਨੇਜਾ ਵਲੋਂ ਕਲੱਬ ਦੀ 2023-24 ਵਿੱਤੀ ਸਾਲ ਪੋਰਟ ਪੇਸ਼ ਕੀਤੀ ਗਈ। ਇਸ ਉਤੇ ਵਿਚਾਰ ਕਰਦਿਆਂ ਜਨਰਲ ਬਾਡੀ ਨੇ ਦੋਹਾਂ ਰਿਪੋਰਟਾਂ ਨੂੰ ਬਿਨਾਂ ਕਿਸੇ ਸੋਧ ਤੋਂ ਬਿਨਾਂ ਹੂਬਹੂ ਪਾਸ ਕਰ ਦਿੱਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ ਨੇ ਮੌਜੂਦਾ ਜਨਰਲ ਬਾਡੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਅਗਲੀ ਗਵਰਨਿੰਗ ਬਾਡੀ ਦੀ ਸਥਾਪਤੀ ਲਈ ਚੋਣ 30 ਮਾਰਚ ਨੂੰ ਕਰਾਉਣ ਦਾ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਸਰਬਸੰਮਤੀ ਨਾਲ ਹਰਿੰਦਰਪਾਲ  ਸਿੰਘ ਹੈਰੀ ਨੂੰ ਮੁੱਖ ਚੋਣ ਕਮਿਸ਼ਨਰ ਅਤੇ ਧਰਮਪਾਲ ਉਪਾਸਕ ਤੇ ਕੁਲਵਿੰਦਰ  ਸਿੰਘ ਬਾਵਾ ਨੂੰ ਨਿਰਪੱਖ ਚੋਣਾਂ ਕਰਵਾਉਣ ਲੲੀ ਚੋਣ ਕਮਿਸ਼ਨਰ ਦੀ ਜ਼ਿੰਮੇਵਾਰੀ ਸੌਂਪੀ ਗੲੀ।
ਇਸ ਮੌਕੇ ਗਵਰਨਿੰਗ ਬਾਡੀ ਦੇ ਮੈਂਬਰਾਨ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ ਤੇ ਵਿਜੇ ਕੁਮਾਰ, ਕੈਸ਼ੀਅਰ ਰਾਜੀਵ ਤਨੇਜਾ, ਜੁਆਇੰਟ ਸਕੱਤਰ ਨੀਲਮ ਠਾਕੁਰ ਅਤੇ ਮਾਇਆ ਰਾਮ ਤੋਂ ਇਲਾਵਾ ਮੈਂਬਰ ਵੈਟਰਨ ਪੱਤਰਕਾਰ ਧਰਮਪਾਲ ਉਪਾਸਕ, ਹਰਬੰਸ ਸਿੰਘ ਬਾਗੜੀ, ਕਿਰਪਾਲ ਸਿੰਘ, ਸੁਖਵਿੰਦਰਪਾਲ ਸਿੰਘ ਮਨੌਲੀ, ਕੁਲਵਿੰਦਰ ਸਿੰਘ ਬਾਵਾ, ਬਲਜੀਤ ਮਰਵਾਹਾ, ਅਮਨਦੀਪ ਸਿੰਘ ਗਿੱਲ, ਮੰਗਤ ਸਿੰਘ ਸੈਦਪੁਰ, ਅਮਰਜੀਤ ਸਿੰਘ, ਨੇਹਾ ਵਰਮਾ, ਸਨਾ ਮਹਿੰਦੀ, ਰਣਜੀਤ ਧਾਲੀਵਾਲ, ਐਚ.ਐਸ. ਭੱਟੀ, ਨਾਹਰ ਸਿੰਘ ਧਾਲੀਵਾਲ, ਹਰਪ੍ਰੀਤ ਸੋਢੀ, ਗੁਰਨਾਮ ਸਾਗਰ, ਅਮਰਦੀਪ ਸੈਣੀ, ਰਾਜੀਵ ਸਚਦੇਵਾ, ਕੁਲਵੰਤ ਕੋਟਲੀ, ਵਿਜੇ ਪਾਲ, ਸੰਦੀਪ ਬਿੰਦਰਾ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਾਕੇਸ਼ ਹਮਪਾਲ, ਪ੍ਰਿਤਪਾਲ  ਸਿੰਘ ਸੋਢੀ, ਅਨਿਲ ਕੁਮਾਰ ਗਰਗ, ਅਮਰਪਾਲ ਸਿੰਘ ਨੂਰਪੁਰੀ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *