Breaking News
Dashmesh GS Electricals Verka Smart Media Insurance Point Tav Prasad

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਤੀਆਂ ਦਾ ਤਿਉਹਾਰ ਮਨਾਇਆ

ਲੋਕਾਂ ਨੇ ਮਿੱਠੇ ਅਤੇ ਨਮਕੀਨ ਪੂੜੇ ਦੇ ਨਾਲ ਰਵਾਇਤੀ ਸੁਆਦੀ ਖੀਰ ਦਾ ਆਨੰਦ ਮਾਣਿਆ

ਮੋਹਾਲੀ, 10 ਅਗਸਤ, ਪੰਜਾਬ ਦੁਨੀਆ ਬਿਊਰੋ:

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਸਰਦਾਰ ਸੰਤੋਖ ਸਿੰਘ ਧੀਰ ਸਿਲਵੀ ਪਾਰਕ, ਫੇਜ਼-10, ਮੋਹਾਲੀ ਵਿਖੇ ਤੀਜ ਦਾ ਤਿਉਹਾਰ ਮਨਾਇਆ। ਮੈਂਬਰਾਂ ਦਾ ਗਰਮ ਚਾਹ ਅਤੇ ਪਕੌੜਿਆਂ ਨਾਲ ਸਵਾਗਤ ਕੀਤਾ ਗਿਆ। ਇਸ ਉਪਰੰਤ ਸ਼ੁਰੂਆਤ ਤੰਬੋਲਾ ਦੀ ਖੇਡ ਨਾਲ ਹੋਈ ਜਿਸ ਵਿੱਚ ਨਗਦ ਇਨਾਮ ਖੁੱਲ੍ਹ ਕੇ ਦਿੱਤੇ ਗਏ। ਤੰਬੋਲੇ ਦਾ ਸੰਚਾਲਨ ਸ੍ਰੀਮਤੀ ਅਵਤਾਰ ਕੌਰ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ। ਇਸ ਦੌਰਾਨ ਸ੍ਰੀਮਤੀ ਅੰਮ੍ਰਿਤ ਕੌਰ ਨੇ ਸੰਖੇਪ ਵਿੱਚ ਤੀਜ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।

ਵਿੰਗ ਕਮਾਂਡਰ ਬਲਦੇਵ ਸਿੰਘ ਵੱਲੋਂ ਪੰਜਾਬੀ ਵਿਰਸੇ ਨਾਲ ਸਬੰਧਤ ਮੁਹਾਵਰਿਆਂ ਅਤੇ ਅਖਾਣਾਂ ਬਾਰੇ ਬੁਝਾਰਤਾਂ ਪਾਈਆਂ ਗਈਆਂ, ਜਿਸ ਦਾ ਸਾਰਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਉਤਰ ਦਿੱਤੇ। ਇਸ ਉਪਰੰਤ ਬਲਦੇਵ ਸਿੰਘ ਵੱਲੋਂ ਨਿਵੇਕਲੀਆਂ ਪੰਜਾਬੀ ਬੋਲੀਆਂ ਪਾ ਕੇ ਸਾਰਿਆਂ ਨੂੰ ਖੂਬ ਨਚਾਇਆ।ਮੈਂਬਰਾਂ ਨੇ ਪੰਜਾਬੀ ਗੀਤਾਂ ਦੀ ਧੁਨ ਅਤੇ ਢੋਲ ਦੇ ਡਗੇ ‘ਤੇ ਗਿੱਧੇ ਦਾ ਆਨੰਦ ਮਾਣਿਆ। ਪੀਂਘਾਂ ਝੂਟਣ ਦਾ ਬਹੁਤ ਸਾਰੇ ਲੋਕਾਂ ਨੇ ਆਨੰਦ ਮਾਣਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਐਮ.ਐਸ.ਸੀ.ਏ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਤੋਂ ਇਲਾਵਾ ਸ੍ਰ ਜਗਜੀਤ ਸਿੰਘ ਰਾਵਲ ਸਕੱਤਰ ਵਿੱਤ, ਸ੍ਰੀ ਆਰ.ਪੀ. ਸਿੰਘ ਵਿਗ, ਪ੍ਰੋ: ਪਰਮਜੀਤ ਸਿੰਘ ਪਾਹਵਾ, ਜੀ ਐਸ ਬਿੰਦਰਾ, ਜਗਦੇਵ ਸਿੰਘ ਪਾਂਗਲੀਆ, ਸ੍ਰੀਮਤੀ ਅਤੇ ਸ੍ਰੀ ਰਤਨ ਜੀ ਸਮੇਤ ਐਮ.ਐਸ.ਸੀ.ਏ. ਦੀ ਗਵਰਨਿੰਗ ਬਾਡੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਸ੍ਰੀ ਰੰਗੀ ਐਮ.ਸੀ ਫੇਜ਼-10, ਵਲੋਂ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਗਈ। ਮੰਚ ਦਾ ਸੰਚਾਲਨ ਹਰਜਿੰਦਰ ਸਿੰਘ ਵੱਲੋਂ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ।

ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਪ੍ਰਬੰਧਕਾਂ ਨੂੰ ਤੀਜ ਦੇ ਜਸ਼ਨਾਂ ਦਾ ਵਧੀਆ ਪ੍ਰਬੰਧ ਕਰਨ ਲਈ ਵਧਾਈ ਦਿੱਤੀ। ਸ੍ਰੀ ਜਰਨੈਲ ਸਿੰਘ ਮੀਤ ਪ੍ਰਧਾਨ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ 150 ਤੋਂ ਵੱਧ ਮੈਂਬਰਾਂ ਨੇ ਤੀਜ ਦਾ ਆਨੰਦ ਮਾਣਿਆ। ਅੰਤ ਵਿੱਚ ਹਰੇਕ ਵਿਅਕਤੀ ਨੇ ਨਰਿੰਦਰ ਸਿੰਘ ਵੱਲੋਂ ਕੀਤੇ ਇੰਤਜਾਮ ਵਿਚ ਮਿੱਠੇ ਅਤੇ ਨਮਕੀਨ ਪੂੜੇ ਦੇ ਨਾਲ ਰਵਾਇਤੀ ਸੁਆਦੀ ਖੀਰ ਦਾ ਆਨੰਦ ਮਾਣਿਆ। ਇਸ ਤਰ੍ਹਾਂ ਨੱਚਦਿਆਂ ਟੂੱਪਦਿਆਂ ਤੀਆਂ ਦੇ ਤਿਉਹਾਰ ਦੀ ਸਮਾਪਤੀ ਹੋਈ।

Leave a Reply

Your email address will not be published. Required fields are marked *