Breaking News

ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਨੇ ਦਿੱਤਾ ਅਸਤੀਫਾ

ਮੋਹਾਲੀ, 6 ਅਗਸਤ, ਪੰਜਾਬੀ ਦੁਨੀਆ ਬਿਊਰੋ : 

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਕੌਰ ਬੇਦੀ ਸੇਵਾਮੁਕਤ ਆਈਏਐਸ ਵੱਲੋਂ ਸਿੱਖਿਆ ਬੋਰਡ ਦੇ ਚੇਅਰਪਰਸਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਅਸਤੀਫਾ ਮਨਜੂਰ ਕਰ ਲਿਆ ਗਿਆ ਹੈ। ਉਹਨਾ ਵੱਲੋਂ ਅਸਤੀਫਾ ਦੇਣ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। 

 ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਸਿੱਖਿਆ ਬੋਰਡ ਆਫੀਸਰ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਨੇ ਕਿਹਾ ਕਿ ਡਾ. ਬੇਦੀ ਦੇ ਯਤਨਾ ਸਦਕਾ ਸਿੱਖਿਆ ਬੋਰਡ ਦੀ ਆਰਥਿਕਤਾ ਲੀਹਾਂ ‘ਤੇ ਆ ਰਿਹਾ ਸੀ। ਉਨ੍ਹਾਂ ਦੀ ਅਗਵਾਈ ਵਿੱਚ ਹੀ ਸਿੱਖਿਆ ਬੋਰਡ ਦੇ ਕੰਮਕਾਜ ਵਿੱਚ ਵੀ ਸੁਧਾਰ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਸਿੱਖਿਆ ਬੋਰਡ ਵੱਲੋਂ ਪਹਿਲੀ ਵਾਰ ਸਾਰੇ ਬੋਰਡਾਂ ਨਾਲੋਂ ਨਤੀਜਾ ਪਹਿਲਾਂ ਘੋਸ਼ਿਤ ਕਰਵਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਸੀ । ਉਨ੍ਹਾਂ ਕਿਹਾ ਕਿ ਜਦੋਂ ਦੇਸ ਵਿੱਚੋਂ ਪ੍ਰੀਖਿਆਵਾਂ ਦੇ ਪਰਚੇ ਲੀਕ ਹੋਣ ਦੀਆਂ ਖਬਰਾ ਆ ਰਹੀਆਂ ਹਨ ਤਾਂ ਡਾ. ਬੇਦੀ ਵੱਲੋਂ ਪ੍ਰਸਨ ਪੱਤਰ ਵੰਡਣ ਸਬੰਧੀ ਵੱਡੇ ਪੱਧਰ ‘ਤੇ ਸੁਧਾਰ ਕੀਤੇ ਗਏ। ਉਹਨਾਂ ਵੱਲੋਂ ਦਸਵੀਂ  ਅਤੇ ਬਾਰਵੀਂ ਸ੍ਰੇਣੀ ਦੀਆਂ ਪ੍ਰੀਖਿਆਵਾਂ ਇਕ ਦਿਨ ਕਰਵਾਉਣ ਦੇ ਫੈਸਲੇ ਦੀ ਸਮੁੱਚੇ ਸਿੱਖਿਆ ਜਗਤ ਵਿੱਚ ਸਲਾਘਾ ਕੀਤੀ ਗਈ ਸੀ।

ਜਾਣਕਾਰੀ ਅਨੂਸਾਰ ਡਾ ਬੇਦੀ ਇਕ ਮਹੀਨੇ ਦੀ ਮੈਡੀਕਲ ਛੁੱਟੀ ‘ਤੇ ਚੱਲ ਰਹੇ ਸਨ। ਉਨ੍ਹਾਂ ਵੱਲੋਂ ਅਪਣੀ ਛੂੱਟੀ ਦੌਰਾਨ ਹੀ ਟੈਲੀਫੋਨ ਤੇ ਅਸਤੀਫਾ ਭੇਜ ਦਿੱਤਾ ਗਿਆ। ਹਰਨੇਕ ਸਿੰਘ ਉਪ ਸਕੱਤਰ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੂਸਾਰ ਸ੍ਰੀ ਕਮਲ ਕਿਸ਼ੋਰ ਯਾਦਵ ਆਈਏਐਸ, ਸਕੱਤਰ, ਸਕੂਲ ਸਿੱਖਿਆ ਵਿਭਾਗ ਨੂੰ ਪੰਜਾਬ ਬੋਰਡ ਦੇ ਚੇਅਰਮੈਨ ਦਾ ਵਾਧੂ  ਚਾਰਜ ਦੇ ਦਿੱਤਾ ਗਿਆ ਹੈ। 

Leave a Reply

Your email address will not be published. Required fields are marked *