
ਮੋਹਾਲੀ, 21 ਮਾਰਚ, ਪੰਜਾਬੀ ਦੁਨੀਆ ਬਿਊਰੋ:
ਐਂਟੀ-ਅਨਹਾਂਸਮੈਂਟ ਕਮੇਟੀ ਸੈਕਟਰ 76-80 ਦਾ ਇੱਕ ਵਫ਼ਦ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ‘ਚ ਹਲਕਾ ਵਿਧਾਇਕ ਸ ਕੁਲਵੰਤ ਸਿੰਘ ਨੂੰ ਮਿਲਿਆ ।
ਵਿਧਾਇਕ ਨਾਲ ਹੋਈ ਮੀਟਿੰਗ ਵਿੱਚ ਸੈਕਟਰ 76-80 ਦੇ ਅਲਾਟੀਆਂ ਨੂੰ ਗਮਾਡਾ ਵੱਲੋਂ ਪਾਈ ਅਨਹਾਂਸਮੈਂਟ ਬਾਰੇ ਗੱਲਬਾਤ ਹੋਈ। ਸ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਮੇਟੀ ਦੀ ਪਹਿਲਾਂ ਇੱਕ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਈ ਗਈ ਅਤੇ ਫਿਰ ਗਮਾਡਾ ਦੇ ਸਕੱਤਰ -ਕਮ-ਮੁੱਖ ਸਕੱਤਰ ਨਾਲ ਕਰਵਾਈ ਗਈ।ਇਸ ਸਾਰੀ ਪ੍ਰਕ੍ਰਿਆ ਦੌਰਾਨ ਪਾਰਲੀਮਾਨੀ ਚੋਣਾਂ ਦਾ ਐਲਾਨ ਹੋਣ ਕਾਰਨ ਕੰਮ ਵਿੱਚ ਰੁਕ ਗਿਆ ਹੈ ਜੋ ਹੁਣ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਹੋ ਸਕੇਗਾ। ਉਹਨਾਂ ਕਿਹਾ ਕਿ ਪਹਿਲਾਂ ਸਕੱਤਰ ਬਦਲਣ ਕਾਰਨ ਤੇ ਫਿਰ ਸੀ ਏ ਬਦਲਣ ਕਾਰਨ ਕੰਮ ਲਮਕਦਾ ਰਿਹਾ।
ਸ ਕੁਲਵੰਤ ਸਿੰਘ ਨੇ ਸਭ ਨੂੰ ਹੁਣ ਆਮ ਆਦਮੀ ਪਾਰਟੀ ਦੀ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਲੋਕਾਂ ਦੇ ਮਸਲਿਆਂ ਪ੍ਰਤੀ ਗੰਭੀਰ ਹੈ ਜੋ ਆਪਣੇ ਕੀਤੇ ਵਾਅਦਿਆਂ ਤੇ ਖਰੀ ਉੱਤਰਦੀ ਹੈ।
ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਉਹ ਸਾਰੇ ਰਲ ਕੇ ਆਮ ਆਦਮੀ ਪਾਰਟੀ ਦੀ ਡੱਟ ਕੇ ਹਮਾਇਤ ਕਰਨਗੇ।
ਇਸ ਮੌਕੇ ਵਫ਼ਦ ਵਿੱਚ ਰਜੀਵ ਸਸ਼ਿਸ਼ਟ, ਜੀਐਸ ਪਠਾਨੀਆ, ਜਰਨੈਲ ਸਿੰਘ, ਸੁਖਚੈਨ ਸਿੰਘ,ਮੇਜਰ ਸਿੰਘ, ਜਸਪਾਲ ਸਿੰਘ ਢਿੱਲੋਂ, ਮੇਜਰ ਸਿੰਘ(ਦੂਜਾ)ਤੇ ਹੋਰ ਆਗੂ ਸ਼ਾਮਲ ਸਨ।