Breaking News

‘ਵਿਸ਼ਵ ਓਰਲ ਸਿਹਤ ਦਿਵਸ’ ਮੌਕੇ 150 ਸਕੂਲੀ ਬੱਚਿਆਂ ਦੇ ਦੰਦਾਂ ਦਾ ਮੁਫ਼ਤ ਚੈਕਅੱਪ ਕੀਤਾ

ਐਸ.ਏ.ਐਸ. ਨਗਰ, 19 ਮਾਰਚ, ਪੰਜਾਬੀ ਦੁਨੀਆ ਬਿਊਰੋ : 

ਸਾਂਝੇ ਯਤਨਾਂ ਸਦਕਾ ਲਾਇਨਜ਼ ਕਲੱਬ ਮੋਹਾਲੀ ਦੇ ਪ੍ਰਧਾਨ ਲਾਇਨ ਅਮਨਦੀਪ ਸਿੰਘ ਗੁਲਾਟੀ ਅਤੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ. ਡਾ.ਐਚ.ਐਸ.ਚੀਮਾ ਅਤੇ ਡਾ.ਵਿਜੇ ਭਗਤ ਦੀ ਦੇਖ-ਰੇਖ ਹੇਠ ਦੰਦਾਂ ਦਾ ਚੈਕਅੱਪ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ, ਫੇਜ਼-3ਬੀ2 ਵਿਖੇ ਲਗਾਇਆ ਗਿਆ। ਕੈਂਪ ਵਿੱਚ 150 ਦੇ ਕਰੀਬ ਬੱਚਿਆਂ ਦੇ ਦੰਦਾਂ ਦਾ ਚੈਕਅਪ ਕੀਤਾ ਗਿਆ। ਸਿਵਲ ਹਸਪਤਾਲ ਵੱਲੋਂ ਸਕੂਲ ਦੇ ਬੱਚਿਆਂ ਨੂੰ ਰੈਫਰਲ ਕਾਰਡ ਦਿੱਤੇ ਗਏ ਅਤੇ ਕਲੱਬ ਵੱਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਦੰਦਾਂ ਦੀਆਂ ਕਿੱਟਾਂ ਵੀ ਦਿਤੀਆਂ ਗਈਆਂ। 

ਪ੍ਰਿੰਸੀਪਲ ਡਾ. ਭਵਨੀਤ ਭਾਰਤੀ (ਡੀ.ਡੀ.ਐਚ.ਓ .) ਅਤੇ ਡਾਕਟਰਾਂ ਦੀ ਅਗਵਾਈ ਹੇਠ ਸਾਰੇ ਬੱਚਿਆਂ ਨੂੰ ਬੁਰਸ਼ ਤਕਨੀਕ ਦਾ ਪ੍ਰਦਰਸ਼ਨ ਦਿੱਤਾ ਗਿਆ।  ਸਾਰੇ ਬੱਚਿਆਂ ਦੁਆਰਾ ਦੰਦਾਂ ਦੀ ਸਫਾਈ ਦੀ ਗਤੀਵਿਧੀ ਡਾਂਸ ਕਰਦਿਆਂ ਕੀਤੀ ਗਈ।

ਇਸ ਮੌਕੇ ਡਾ: ਪਰਨੀਤ ਗਰੇਵਾਲ, ਡਾ.ਅਮਿਤ ਅਗਰਵਾਲ, ਐਸੋਸੀਏਟ ਪ੍ਰੋਫੈਸਰ, ਡਾ.ਹਰਪ੍ਰੀਤ ਕੌਰ (ਜਿਲ੍ਹਾ ਨੋਡਲ ਅਫਸਰ ਰਾਸ਼ਟਰੀ ਓਰਲ ਹੈਲਥ ਪ੍ਰੋਗਰਾਮ), ਡਾ.ਅੰਮ੍ਰਿਤ ਪ੍ਰੀਤ ਕੌਰ, ਡਾ.ਪੂਨਮ ਆਈ.ਡੀ.ਏ. ਮੋਹਾਲੀ ਅਤੇ ਟੀਮ ਹਾਜ਼ਰ ਸੀ।

ਇਸ ਦੌਰਾਨ ਲਾਇਨਜ਼ ਕਲੱਬ ਵੱਲੋਂ ਜ਼ੋਨ ਚੇਅਰਪਰਸਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਅਮਰੀਕ ਸਿੰਘ ਮੋਹਾਲੀ (ਚਾਰਟਰ ਪ੍ਰਧਾਨ), ਲਾਇਨ ਜਸਵਿੰਦਰ ਸਿੰਘ, ਲਾਇਨ ਅਮਿਤ ਨਰੂਲਾ (ਸਕੱਤਰ), ਲਾਇਨ ਰਾਕੇਸ਼ ਗਰਗ, ਲਾਇਨ ਐਨ.ਐਸ. ਦਾਲਮ, ਲਾਇਨ ਕੇ.ਕੇ. ਅਗਰਵਾਲ, ਲਾਇਨ ਜਸਮਿੰਦਰ ਸਿੰਘ ਬੇਦੀ, ਲਿੳ ਹਰਦੀਪ ਸਿੰਘ, ਸਕੂਲ ਹੈੱਡ ਕਮਲਜੀਤ ਕੌਰ ਅਤੇ ਸਕੂਲ ਸਟਾਫ ਹਾਜਿਰ ਸਨ। 

Leave a Reply

Your email address will not be published. Required fields are marked *