Breaking News
Dashmesh GS Electricals Verka Smart Media Insurance Point Tav Prasad

ਨਗਰ ਨਿਗਮ ਮੋਹਾਲੀ ਦੇ ਕੌਂਸਲਰਾਂ ਵਲੋਂ ਮੇਅਰ ਦਫਤਰ ਅੱਗੇ ਲਾਇਆ ਰੋਸ ਵਜੋਂ ਧਰਨਾ

ਵਾਰ ਵਾਰ ਪੱਤਰ ਲਿਖਣ ਦੇ ਬਾਵਜੂਦ ਵਾਰਡ ਨੰ: 35 ਵਿੱਚ ਸਾਫ਼ ਸਫਾਈ ਦਾ ਮਾੜਾ ਹਾਲ : ਕੌਂਸਲਰ ਅਰੁਣਾ ਸ਼ਰਮਾ

ਐਸ.ਏ.ਐਸ. ਨਗਰ, 11 ਜੁਲਾਈ, ਪੰਜਾਬੀ ਦੁਨੀਆ ਬਿਊਰੋ: 

ਨਗਰ ਨਿਗਮ ਮੋਹਾਲੀ ਦੇ ਕੌਂਸਲਰਾਂ ਵੱਲੋਂ ਆਪਣੇ ਸਾਥੀਆਂ ਸਮੇਤ ਮੇਅਰ ਦੇ ਦਫਤਰ ਅੱਗੇ ਅੱਜ ਸ਼ਹਿਰ ਦੀ ਸਾਫ-ਸਫਾਈ ਨਾ ਹੋਣ ਕਾਰਨ ਧਰਨਾ ਲਗਾਇਆ ਗਿਆ। ਕੌਂਸਲਰ ਅਰੂਣਾ ਸ਼ਰਮਾ ਵਸ਼ਿਸ਼ਟ ਨੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਵਾਰਡ ਨੰ. 35 ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ “ਬੀ” ਸੜਕਾਂ ਦੀ ਸਾਫ ਸਫਾਈ ਨਹੀਂ ਹੋ ਰਹੀ। ਇਥੇ ਰਹਿੰਦੇ ਲੋਕ ਰੋਜ਼ਾਨਾ ਇਸ ਸਬੰਧੀ ਉਹਨਾਂ ਨੂੰ ਸ਼ਿਕਾਇਤਾਂ ਕਰਦੇ ਆ ਰਹੇ ਹਨ। ਮੈਂ 10 ਦਿਨ ਪਹਿਲਾਂ ਮੇਅਰ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ ਜਾਣੂ ਕਰਵਾਇਆ ਸੀ ਕਿ ਕਿ ਜੇਕਰ 10 ਜੁਲਾਈ ਤੱਕ ਸਾਡੇ ਵਾਰਡ ਦੀਆਂ  “ਬੀ” ਸੜਕਾਂ ਦੀ ਸਫਾਈ ਸ਼ੁਰੂ ਨਾ ਹੋਈ ਤਾਂ ਅਸੀਂ 11 ਜੁਲਾਈ 2024 ਨੂੰ ਮੇਅਰ ਦਫਤਰ ਦੇ ਬਾਹਰ ਧਰਨਾ ਲਗਾਉਣ ਲਈ ਮਜ਼ਬੂਰ ਹੋਵਾਂਗੇ।

ਕੌਂਸਲਰ ਸ਼ਰਮਾ ਨੇ ਦੱਸਿਆ ਕਿ ਅੱਜ ਅਸੀਂ ਸਵੇਰੇ 10.30 ਵਜੇ ਮੇਅਰ ਦੇ ਦਫਤਰ ਦੇ ਬਾਹਰ ਧਰਨਾ ਲਗਾਇਆ, ਮੇਅਰ ਸਾਹਿਬ ਉਥੇ ਨਹੀਂ ਸਨ। ਜਦੋਂ ਉਹਨਾਂ ਨਾਲ ਟੈਲੀਫੂਨ ‘ਤੇ ਦਫਤਰ ਵਿੱਚ ਨਾ ਆਉਣ ਸਬੰਧੀ ਪੁੱਛਿਆ ਤਾਂ ਉਹਨਾਂ ਬੜਾ ਗੈਰ-ਜਿੰਮੇਵਾਰਾਨਾ ਜਵਾਬ ਦਿੱਤਾ ਕਿ ਤੁਸੀਂ ਅੱਜ ਇਥੇ ਧਰਨਾ ਲਗਾਉਣਾ ਹੈ, ਮੈਨੂੰ ਇਸ ਬਾਰੇ ਪਤਾ ਹੀ ਨਹੀਂ ਹੈ, ਜਦੋਂਕਿ ਮੈਂ 2 ਲਿਖਤੀ ਚਿੱਠੀਆਂ ਉਹਨਾਂ ਦੇ ਦਫਤਰ ਵਿੱਚ ਭੇਜੀਆਂ ਹਨ। ਮੇਅਰ ਵੱਲੋਂ ਦੁਪਹਿਰ 2.00 ਵਜੇ ਤੱਕ ਕੋਈ ਸਾਕਾਰਾਤਮਕ ਰਿਸਪੋਂਸ ਨਹੀਂ ਮਿਲਿਆ। 

ਉਹਨਾਂ ਮੇਅਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਸਾਫ-ਸਫਾਈ ਦੀ ਹਾਲਤ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਅਸੀਂ ਵੱਡੀ ਗਿਣਤੀ ਵਾਰਡ ਵਾਸੀਆਂ ਨਾਲ ਮਿਲ ਕੇ ਮੇਅਰ ਸਾਹਿਬ ਦੇ ਦਫਤਰ ਦਾ ਘਿਰਾਓ ਕਰਾਂਗੇ। 

ਇਸ ਮੌਕੇ ਕੌਂਸਲਰ ਗੁਰਮੀਤ ਕੌਰ ਵਾਰਡ ਨੰ.50, ਗੁਰਪ੍ਰੀਤ ਕੌਰ ਵਾਰਡ ਨੰ.37, ਪ੍ਰਮੋਦ ਮਿੱਤਰਾ ਵਾਰਡ ਨੰ.36, ਕਰਮਜੀਤ ਕੌਰ ਵਾਰਡ ਨੰ.39, ਰਮਨਪ੍ਰੀਤ ਕੌਰ ਵਾਰਡ ਨੰ.28 ਤੋਂ ਇਲਾਵਾ ਸਾਬਕਾ ਕੌਂਸਲਰ ਰਜਨੀ ਗੋਇਲ ਵਾਰਡ ਨੰ.24 ਤੇ ਅਰੂਣ ਗੋਇਲ, ਰਾਜੀਵ ਵਸ਼ਿਸ਼ਟ, ਹਰਮੇਸ਼ ਸਿੰਘ ਕੁੰਬੜਾ, ਸ. ਜਸਪਾਲ ਸਿੰਘ, ਸ੍ਰੀਮਤੀ ਸਵਿਤਾ ਪ੍ਰੀਨਜ, ਸ੍ਰੀ ਸੁਮੀਤ ਸੋਢੀ, ਸ੍ਰੀ  ਸੁਖਚੈਨ ਸਿੰਘ, ਸ੍ਰੀ ਧਰਮ ਸਿੰਘ, ਸ੍ਰੀ ਰਾਜਿੰਦਰ ਸਿੰਘ, ਸ੍ਰੀ ਬਲਵੀਰ ਸਿੰਘ, ਤੋਂ ਇਲਾਵਾ ਹੋਰ ਵੀ ਲੋਕ ਸ਼ਾਮਿਲ ਹੋਏ।

Leave a Reply

Your email address will not be published. Required fields are marked *