Breaking News

ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਵਿਖੇ 38ਵੇਂ ਸਲਾਨਾ ਖੇਡ ਸਮਾਰੋਹ ਦਾ ਆਯੋਜਨ

* ਹਲਕਾ ਵਿਧਾਇਕ ਦੀ ਮਦਦ ਨਾਲ ਕਾਲਜ ਦੇ ਰੁਕੇ ਪ੍ਰੋਜੈਕਟ ਪੂਰੇ ਕਰਾਂਵਾਂਗੇ : ਸੁਖਦੇਵ ਸਿੰਘ ਪਟਵਾਰੀ

ਐਸ.ਏ.ਐਸ. ਨਗਰ, 7 ਮਾਰਚ (ਮਨਜੀਤ ਸਿੰਘ ਚਾਨਾ) : ਨਿੱਜੀਕਰਨ ਦੇ ਦੌਰ ਵਿੱਚ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਨੇ ਸਿੱਖਿਆ ਲਈ ਸਭ ਤੋਂ ਵੱਧ 1600 ਕਰੋੜ ਦਾ ਬਜਟ ਰੱਖ ਕੇ ਇਹ ਸੁਨੇਹਾ ਦਿੱਤਾ ਹੈ ਕਿ ਸਿੱਖਿਆ ਦਾ ਨਿੱਜੀਕਰਨ ਨਹੀਂ ਹੋਣ ਦੇਵਾਂਗੇ।
ਇਹ ਵਿਚਾਰ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ  ਅੱਜ ਸ਼ਹਿਰ ਦੇ ਫੇਜ਼-6 ਸਥਿਤ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਦੇ 38ਵੇਂ ਸਲਾਨਾ ਖੇਡ ਸਮਾਰੋਹ ‘ਤੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਪ੍ਰਗਟ ਕੀਤੇ।  ਉਹਨਾਂ ਕਿਹਾ ਕਿ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਨੂੰ ਕਾਲਜ ਪ੍ਰਬੰਧਨ ਨੇ ਇਹ ਮਾਣ ਬਖਸ਼ਿਆ ਹੈ, ਜਿਸ ਲਈ ਮੈਂ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਸਿੱਖਿਆ ਹੀ ਇੱਕ ਅਜਿਹਾ ਹਥਿਆਰ ਹੈ ਜੋ ਸਮਾਜ ਦੇ ਹੇਠਲੇ, ਪੱਛੜੇ ਅਤੇ ਦਲਿੱਤ ਵਰਗ ਦਾ ਜੀਵਨ ਬਦਲ ਸਕਦੀ ਹੈ। ਉਹਨਾਂ ਕਿਹਾ ਕਿ ਸਿੱਖਿਆ, ਸਿਹਤ ਤੇ ਖੇਡਾਂ ਲਈ ਸਰਕਾਰ ਵੱਲੋਂ ਵੱਡਾ ਬਜਟ ਰੱਖ ਕੇ ਇਹ ਸੁਨੇਹਾ ਦਿੱਤਾ ਕਿ ਇਹਨਾਂ ਦਾ ਨਿੱਜੀਕਰਨ ਸਮਾਜ ਲਈ ਘਾਤਕ ਹੈ ਤੇ ਸਿੱਖਿਆ ਤੇ ਸਿਹਤ ਤੋਂ ਮੁਨਾਫ਼ਾ ਕਮਾਉਣ ਵਾਲੇ ਸਮਾਜ ਦੇ ਹਿੱਤ ਵਿੱਚ ਨਹੀਂ ਭੁਗਤ ਸਕਦੇ। ਉਹਨਾਂ ਕਿਹਾ ਕਿ ਪ੍ਰਿੰਸੀਪਲ ਮੈਡਮ ਹਰਜੀਤ ਗੁਜਰਾਲ ਦੀ ਅਗਵਾਈ ਵਿੱਚ ਸਰਕਾਰੀ ਕਾਲਜ ਦਾ ਸਟਾਫ ਗਰੀਬ ਬੱਚਿਆਂ ਲਈ ਵੱਡਾ ਸਹਾਰਾ ਹਨ। ਉਹਨਾਂ ਕਿਹਾ ਕਿ ਮੋਹਾਲੀ ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਦਾ ਮੋਹਰੀ ਕਾਲਜ ਬਨਾਉਣ ਤੇ ਕਾਲਜ ਦੇ ਰੁਕੇ ਪ੍ਰਜੈਕਟਾਂ ਨੂੰ ਪੂਰੇ ਕਰਾਉਣ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਰਾਹੀਂ ਪਹੁੰਚ ਕੀਤੀ ਜਾਵੇਗੀ। 

ਇਸ ਦੌਰਾਨ ਖੇਡ ਸਮਾਗਮ ਦੀ ਸ਼ੁਰੂਆਤ ਸ. ਸੁਖਦੇਵ ਸਿੰਘ ਪਟਵਾਰੀ, ਡਾ. ਜਸਵਿੰਦਰ ਸਿੰਘ (ਰਿਟਾ. ਪ੍ਰਿੰਸੀਪਲ) ਸਰਕਾਰੀ ਕਾਲਜ, ਮੰਡੀ ਗੋਬਿੰਦਗੜ੍ਹ, ਕਾਲਜ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਗੁਜਰਾਲ,  ਡਾ. ਗੁਰਮੇਲ ਸਿੰਘ ਜ਼ਿਲ੍ਹਾ ਖੇਤੀਬਾੜੀ ਅਫਸਰ ਮੋਹਾਲੀ, ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਵਿਜੇ ਕੁਮਾਰ, ਜੁਆਇੰਟ ਸਕੱਤਰ ਮੈਡਮ ਨੀਲਮ ਠਾਕੁਰ ਆਦਿ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ। ਇਹ ਸਮਾਰੋਹ ਪ੍ਰੋਫੈਸਰ ਸਿਮਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ ਜਦਕਿ ਮੰਚ ਸੰਚਾਲਨ ਦਾ ਕਾਰਜ ਸ੍ਰੀ ਪ੍ਰਦੀਪ ਰਤਨ ਜੀ ਨੇ ਬਾਖੂਬੀ ਨਿਭਾਇਆ।

ਇਸ ਮੌਕੇ ਕਾਲਜ ਸ੍ਰੀਮਤੀ ਹਰਜੀਤ ਗੁਜਰਾਲ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੂੰ ਕਾਲਜ ਪਹੁੰਚਣ ‘ਤੇ ਜੀ ਆਇਆਂ ਨੂੰ ਬੋਲਦਿਆਂ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕਾਲਜ ਆਪਣਾ 38ਵਾਂ ਸਲਾਨਾ ਖੇਡ ਸਮਾਰੋਹ ਮਨਾ ਰਿਹਾ ਹੈ। ਇਸ ਮੌਕੇ ਉਹਨਾਂ ਕਾਲਜ ਦੀਆਂ ਪ੍ਰਾਪਤੀਆਂ ਅਤੇ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਕਾਲਜ ਵਿਚ ਕਰੀਬ 2400 ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਗਰੀਬ ਵਰਗ ਨਾਲ ਸਬੰਧਤ ਹਨ। ਉਹਨਾਂ ਕਾਲਜ ਦੇ ਇਮਾਨਦਾਰ ਅਤੇ ਮਿਹਨਤੀ ਸਟਾਫ ਦੀ ਸਰਾਹਨਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੀਮਤ ਵਿੱਤੀ ਸਾਧਨਾਂ ਸਦਕਾ ਸਮੂਹ ਸਟਾਫ ਨੇ ਆਪਣਾ ਜੋ ਬਣਦਾ ਯੋਗਦਾਨ ਪਾਇਆ ਹੈ, ਉਹ ਕਾਬਿਲੇ ਤਾਰੀਫ ਹੈ।

ਇਸ ਮੌਕੇ 100 ਮੀਟਰ ਦੌੜ (ਲੜਕੀਆਂ) ਵਿਚ ਬੀਏ-2 ਦੀ ਬਬੀਤਾ ਨੇ ਪਹਿਲਾ, ਮਨੀਸ਼ਾ ਬੀਏ-1 ਨੇ ਦੂਜਾ ਅਤੇ ਤਾਨੀਆ ਬੀਏ-3 ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 200 ਮੀਟਰ ਦੌੜ (ਲੜਕੀਆਂ) ਵਿਚ ਬੀਏ-3 ਦੀ ਤਾਨੀਆ ਕੌਰ ਨੇ ਪਹਿਲਾ, ਸੀਮਾ ਰਾਣੀ ਬੀਏ-2 ਨੇ ਦੂਜਾ ਅਤੇ ਗਨੀਸ਼ਾ ਬੀਸੀਏ-2 ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 400 ਮੀਟਰ ਦੌੜ (ਲੜਕੀਆਂ) ਵਿਚ ਬੀਏ-3 ਦੀ ਤਾਨੀਆ ਕੌਰ ਨੇ ਪਹਿਲਾ, ਬਬੀਤਾ ਬੀਏ-2 ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਬੀਏ-3 ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ 4×400 ਮੀਟਰ ਰੀਲੇਅ ਦੌੜ (ਲੜਕੀਆਂ) ਵਿਚ ਪਹਿਲਾ ਸਥਾਨ ਬਬੀਤਾ ਕੁਮਾਰੀ, ਲਵਪ੍ਰੀਤ ਕੌਰ, ਅਰਸ਼ਦੀਪ ਕੌਰ ਤੇ ਨੀਸ਼ਾ ਰਾਣੀ, ਦੂਜਾ ਸਥਾਨ ਤਾਨੀਆ ਕੌਰ, ਖੁਸ਼ਪ੍ਰੀਤ ਕੌਰ, ਸ਼ੋਭਾ ਯਾਦਵ ਤੇ ਸੀਮੀ ਅਤੇ ਤੀਜਾ ਸਥਾਨ ਅਰਸ਼ਦੀਪ ਕੌਰ, ਜਸ਼ਨਪ੍ਰੀਤ ਕੌਰ, ਮੀਨੂੰ ਤੇ ਮਨੀਸ਼ਾ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਲੰਮੀ ਛਾਲ ਵਿਚ ਲਵਪ੍ਰੀਤ ਬੀਏ-2 ਨੇ ਪਹਿਲਾ, ਬਬੀਤਾ ਬੀਏ-2 ਨੇ ਦੂਜਾ ਅਤੇ ਨੀਸ਼ਾ ਰਾਣੀ ਬੀਸੀਏ-3 ਨੇ ਤੀਜਾ ਹਾਸਲ ਹਾਸਲ ਕੀਤਾ। ਇਸੇ ਤਰ੍ਹਾਂ 1500 ਮੀਟਰ ਦੌੜ (ਲੜਕੀਆਂ) ਵਿਚ ਬਬੀਤਾ ਬੀਏ-2 ਨੇ ਪਹਿਲਾ, ਲਵਪ੍ਰੀਤ ਕੌਰ ਬੀਏ-2 ਨੇ ਦੂਜਾ ਅਤੇ ਨੀਸ਼ਾ ਰਾਣੀ ਬੀਸੀਏ-3 ਨੇ ਤੀਜਾ ਸਥਾਨ ਪ੍ਰਾਪਤ  ਕੀਤਾ। ਜਦਕਿ ਤਿੰਨ ਟੰਗੀ ਦੌੜ (ਲੜਕੀਆਂ) ਵਿਚ ਜਸ਼ਨਪ੍ਰੀਤ ਕੌਰ ਬੀਸੀਏ-3 ਤੇ ਅਰਸ਼ਦੀਪ ਕੌਰ ਪੀਜੀਡੀਸੀਏ ਨੇ ਪਹਿਲਾ, ਖੁਸ਼ਪ੍ਰੀਤ ਕੌਰ ਬੀਏ-3 ਤੇ ਗਗਨਦੀਪ ਕੌਰ ਬੀਏ-3 ਨੇ ਦੂਜਾ ਅਤੇ ਨੀਸ਼ਾ ਰਾਣੀ ਬੀਸੀਏ-3 ਤੇ ਲਵਪ੍ਰੀਤ ਕੌਰ ਬੀਏ-2 ਦੀ ਜੋੜੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਲੋ-ਸਾਈਕਲਿੰਗ (ਲੜਕੀਆਂ) ਵਿਚ ਬੀਤਾ ਬੀਏ-2 ਨੇ ਪਹਿਲਾ, ਖੁਸ਼ਪ੍ਰੀਤ ਕੌਰ ਬੀਏ-3 ਨੇ ਦੂਜਾ ਜਦਕਿ ਅਰਸ਼ਦੀਪ ਕੌਰ ਪੀਜੀਡੀਸੀਏ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।

ਇਸ ਤਰ੍ਹਾਂ ਲੜਕਿਆਂ ਦੀ 100 ਮੀਟਰ ਦੌੜ ਵਿਚ ਵਿਕਾਸ ਕੁਮਾਰ ਬੀਕਾਮ-2 ਨੇ ਪਹਿਲਾ, ਪ੍ਰਕਾਸ਼ ਕੁਮਾਰ ਬੀਏ-2 ਨੇ ਦੂਜਾ ਅਤੇ ਪੰਕਜ ਬੀਐਸਸੀ-2 ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 200 ਮੀਟਰ ਦੌੜ (ਲੜਕੇ) ਵਿਕਾਸ ਕੁਮਾਰ ਬੀਕਾਮ-2 ਨੇ ਪਹਿਲਾ, ਪ੍ਰਕਾਸ਼ ਕੁਮਾਰ ਬੀਏ-2 ਨੇ ਦੂਜਾ ਅਤੇ ਰਾਜਵਿੰਦਰ ਸਿੰਘ ਬੀਏ-1 ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 400 ਮੀਟਰ ਦੌੜ ਵਿਚ ਪ੍ਰਕਾਸ਼ ਕੁਮਾਰ ਬੀਏ-2 ਨੇ ਪਹਿਲਾ, ਵਿਕਾਸ ਕੁਮਾਰ ਬੀਕਾਮ-2 ਨੇ ਦੂਜਾ ਅਤੇ ਦਵਿੰਦਰ ਸਿੰਘ ਬੀਏ-2 ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਦੌੜ ਵਿਚ ਪ੍ਰਕਾਸ਼ ਕੁਮਾਰ ਬੀਏ-2 ਨੇ ਪਹਿਲਾ ਅਤੇ ਵਿਕਾਸ ਕੁਮਾਰ ਬੀਕਾਮ-2 ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ 4×400 ਮੀਟਰ ਰੀਲੇਅ ਦੌੜ (ਲੜਕੇ) ਵਿਚ ਪ੍ਰਕਾਸ਼ ਕੁਮਾਰ, ਵਿਸ਼ਵਾਸ਼ ਕੁਮਾਰ, ਵਿਕਾਸ ਕੁਮਾਰ ਤੇ ਪੰਕਜ ਨੇ ਪਹਿਲਾ, ਪਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਪ੍ਰਿੰਸ ਸਿੰਘ ਤੇ ਦਵਿੰਦਰ ਸਿੰਘ ਨੇ ਦੂਜਾ ਅਤੇ ਮਨਿੰਦਰ ਸਿੰਘ, ਮਨਦੀਪ ਸਿੰਘ, ਚੰਨਪ੍ਰੀਤ ਸਿੰਘ ਤੇ ਸਾਵਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਲੰਮੀ ਛਾਲ ਵਿਚ ਵਿਕਾਸ ਕੁਮਾਰ ਬੀਕਾਮ-2 ਨੇ ਪਹਿਲਾ, ਕੁਲਬੀਰ ਸਿੰਘ ਐਮਐਸਸੀ(ਕਮਿਸਟਰੀ)-2 ਨੇ ਦੂਜਾ ਅਤੇ ਪ੍ਰੇਮ ਕੁਮਾਰ ਬੀਏ-2 ਨੇ ਤੀਜਾ ਹਾਸਲ ਹਾਸਲ ਕੀਤਾ। ਇਸੇ ਤਰ੍ਹਾਂ ਸ਼ਾਟਪੁੱਟ ਵਿਚ ਮੋਹਿਬ ਬੀਸੀਏ-3 ਨੇ ਪਹਿਲਾ, ਗੁਰਦੀਪ ਸਿੰਘ ਬੀਏ-2 ਨੇ ਦੂਜਾ ਤੇ ਅਮਨਵੀਰ ਸਿੰਘ ਬੀਏ-3 ਨੇ ਤੀਜਾ ਪੁਜ਼ੀਸ਼ਨ ਹਾਸਲ ਕੀਤੀ। ਜਦਕਿ ਸਲੋਅ ਸੈਕਲਿੰਗ ਵਿਚ ਸਾਹਿਲ ਐਮਏ-ਇੰਗਲਿੰਗ-1 ਨੇ ਪਹਿਲਾ ਅਨੁਜ ਕੁਮਾਰ ਬੀਏ-3 ਨੇ ਦੂਜਾ ਤੇ ਮਨਮੋਹਨ ਸਿੰਘ ਐਮਐਸਸੀ-ਕਮਿਸਟਰੀ-1 ਨੇ ਤੀਜਾ ਸਥਾਨ ਪ੍ਰਾਪਤ ਕੀਤਾ। 5000 ਮੀਟਰ ਦੌੜ ਵਿਚ ਪ੍ਰਕਾਸ਼ ਕੁਮਾਰ ਨੇ ਪਹਿਲਾ, ਰਾਜਵਿੰਦਰ ਸਿੰਘ ਨੇ ਦੂਜਾ ਤੇ ਵਿਸ਼ਵਾਸ਼ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋ ਵਿਚ ਮਹੀਬ ਨੇ ਪਹਿਲਾ, ਸਾਹਿਲ ਨੇ ਦੂਜਾ ਤੇ ਹਰਸ਼ਿੰਦਰਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਡਿਸਕਸ ਥਰੋ ਵਿਚ ਮਨਮੋਹਨ ਸਿੰਘ ਨੇ ਪਹਿਲਾ, ਸਾਹਿਲ ਨੇ ਦੂਜਾ ਤੇ ਵਿਕਾਸ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਤਿੰਨ ਟੰਗੀ ਦੌੜ ਵਿਚ ਗੁਰਸਿਮਰਨ ਸਿੰਘ ਤੇ ਮਹੀਬ ਹੁਸੈਨ ਨੇ ਪਹਿਲਾ, ਦਵਿੰਦਰ ਸਿੰਘ ਤੇ ਪ੍ਰੇਮ ਕੁਮਾਰ ਨੇ ਦੂਜਾ ਅਤੇ ਅੰਮ੍ਰਿਤਪਾਲ ਸਿੰਘ ਤੇ ਅਮਨਵੀਰ ਸਿੰਘ ਦੀ ਜੋੜੀ ਨੇ ਤੀਜਾ ਸਥਾਨ ਹਾਸਲ ਕੀਤਾ। 

ਇਸ ਦੌਰਾਨ ਲੜਕੀਆਂ ਵਿਚ ਬਬੀਤਾ ਅਤੇ ਲੜਕਿਆਂ ਵਿਚ ਪ੍ਰਕਾਸ਼ ਨੂੰ ਬੈਸਟ ਅਥਲੀਟ ਚੁਣਿਆ ਗਿਆ। 

ਇਸ ਦੌਰਾਨ ਇਨਾਮਾਂ ਵੰਡ ਮਾਨਯੋਗ ਡਾ. ਜਸਵਿੰਦਰ ਸਿੰਘ (ਰਿਟਾ. ਪ੍ਰਿੰਸੀਪਲ) ਸਰਕਾਰੀ ਕਾਲਜ, ਮੰਡੀ ਗੋਬਿੰਦਗੜ੍ਹ ਅਤੇ ਕਾਲਜ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਗੁਜਰਾਲ ਨੇ ਕੀਤੀ।

Leave a Reply

Your email address will not be published. Required fields are marked *