Breaking News
Dashmesh GS Electricals Verka Smart Media Insurance Point Tav Prasad

ਮੋਹਾਲੀ ‘ਚ ਦਫਤਰ ਜਾ ਰਹੀ ਲੜਕੀ ‘ਤੇ ਤਲਵਾਰ ਨਾਲ ਹਮਲਾ, ਹੋਈ ਮੌਤ

ਮੋਹਾਲੀ, 8 ਜੂਨ, ਪੰਜਾਬੀ ਦੁਨੀਆ ਬਿਊਰੋ :

ਸ਼ਨੀਵਾਰ ਸਵੇਰੇ ਮੋਹਾਲੀ ‘ਚ ਇਕ ਲੜਕੀ ਨੂੰ ਸੜਕ ਵਿਚਕਾਰ ਇਕ ਨਕਾਬਪੋਸ਼ ਵਲੋਂ ਤਲਵਾਰ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ। ਘਟਨਾ ਫੇਜ਼ 5 ਨੇੜੇ ਵਾਪਰੀ ਜਦੋਂ ਲੜਕੀ ਕੰਮ ‘ਤੇ ਜਾਣ ਲਈ ਨਿਕਲੀ ਸੀ। ਰਸਤੇ ‘ਚ ਇਕ ਨਕਾਬਪੋਸ਼ ਨੌਜਵਾਨ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਦੋਂ ਲੜਕੀ ਬੇਹੋਸ਼ ਹੋ ਗਈ ਤਾਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ।

ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਲੜਕੀ ਨੂੰ ਤੁਰੰਤ ਫੇਜ਼-6 ਦੇ ਹਸਪਤਾਲ ਲਿਜਾਇਆ ਗਿਆ। ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ (26) ਵਜੋਂ ਹੋਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

Leave a Reply

Your email address will not be published. Required fields are marked *