Breaking News
Dashmesh GS Electricals Verka Smart Media Insurance Point Tav Prasad

ਐਰੋਸਿਟੀ ਬਲਾਕ-ਸੀ ਵੈਲਫੇਅਰ ਸੁਸਾਇਟੀ ਦੀ ਸਰਬਸੰਮਤ ਚੋਣ ‘ਚ ਰਾਜਵਿੰਦਰ ਸਿੰਘ ਭਾਟੀਆ ਪ੍ਰਧਾਨ ਬਣੇ

ਮੋਹਾਲੀ, 6 ਜੂਨ, ਪੰਜਾਬੀ ਦੁਨੀਆ ਬਿਊਰੋ :

ਸ਼ਹਿਰ ਦੇ ਐਰੋਸਿਟੀ ਬਲਾਕ-ਸੀ ਦੀ ਰੈਜੀਡੈਂਟ ਵੈਲਫੇਅਰ ਸੁਸਾਇਟੀ ਦੀ ਸਰਬਸੰਮਤ ਚੋਣ ਚੇਅਰਮੈਨ ਭਰਤ ਭੂਸ਼ਨ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਇਲਾਕੇ ਦੀਆਂ ਵੱਖ-ਵੱਖ ਸਮੱਸਿਆਵਾਂ ਅਤੇ ਇਹਨਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਐਗਜ਼ੈਕਿਟਵ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮੌਜੂਦਾ ਬਾਡੀ ਨੂੰ ਭੰਗ ਕਰਕੇ, ਪ੍ਰਧਾਨ ਸ਼ਾਮ ਸ਼ਰਮਾ ਦੀ ਸਮੂਹ ਟੀਮ ਤੋਂ ਅਸਤੀਫਾ ਲਿਆ ਗਿਆ। ਹਾਊਸ ਵੱਲੋਂ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ, ਜਿਸ ਵਿੱਚ ਰਾਜਵਿੰਦਰ ਸਿੰਘ ਭਾਟੀਆ ਨੂੰ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ।

ਇਸ ਮੌਕੇ ਰਾਜਵਿੰਦਰ ਸਿੰਘ ਭਾਟੀਆ ਨੇ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਅਤੇ ਵੱਖ-ਵੱਖ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਵਾਉਣ ਵਿੱਚ ਹਮੇਸ਼ਾਂ ਤੱਤਪਰ ਰਹਿਣਗੇ। ਉਹਨਾਂ ਕਿਹਾ ਕਿ ਇਲਾਕਾ ਨਿਵਾਸੀ ਕਿਸੇ ਵੀ ਸਮੇਂ ਉਹਨਾਂ ਨਾਲ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕਰ ਸਕਦੇ ਹਨ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਭੁਪਿੰਦਰ ਸਿੰਘ, ਰਮਿੰਦਰ ਕੌਰ ਅਤੇ ਪੀ.ਕੇ. ਗੁਪਤਾ ਨੂੰ ਸੀਨੀਅਰ ਮੀਤ ਪ੍ਰਧਾਨ, ਹਰਮੇਸ਼ ਸਿੰਘ ਅਤੇ ਰਜਿੰਦਰ ਸਿੰਘ ਨੂੰ ਮੀਤ ਪ੍ਰਧਾਨ, ਨਿਤੀਸ਼ ਗਰਗ ਨੂੰ ਕਾਨੂੰਨੀ ਸਲਾਹਕਾਰ, ਪੂਨਮ ਨੂੰ ਜੁਆਇੰਟ ਸਕੱਤਰ, ਸੁਰਜੀਤ ਪੰਨੂ ਨੂੰ ਵਿੱਤ ਸਕੱਤਰ, ਸ਼ਿਆਮ ਸ਼ਰਮਾ ਨੂੰ ਚੀਫ ਪੈਟਰਨ, ਜਦਕਿ ਰਾਮ ਕਿਸ਼ਨ ਯਾਦਵ, ਆਰ.ਐਨ. ਸ਼ਰਮਾ ਅਤੇ ਸੁਖਜੀਵਨ ਸਿੰਘ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ।  

ਅੰਤ ਵਿੱਚ ਚੇਅਰਮੈਨ ਭਰਤ ਭੂਸ਼ਨ ਵੱਲੋਂ ਨਵੀਂ ਚੁਣੀ ਟੀਮ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *