Breaking News
Dashmesh GS Electricals Verka Smart Media Insurance Point Tav Prasad

ਹਲਕੇ ਦਾ ਸੀਨੀਅਰ ਕਾਂਗਰਸੀ ਆਗੂ ਕੁਸ਼ਲਪਾਲ ‘ਆਪ’ ‘ਚ ਸ਼ਾਮਲ

ਖਰੜ/ਮਾਜਰੀ, 22 ਮਈ, ਪੰਜਾਬੀ ਦੁਨੀਆ ਬਿਊਰੋ:

ਵਿਧਾਨ ਸਭਾ ਹਲਕਾ ਖਰੜ ਅੰਦਰ ਆਮ ਆਦਮੀ ਪਾਰਟੀ ਨੂੰ ਉਦੋਂ ਹੋਰ ਵੀ ਵੱਡੀ ਮਜਬੂਤੀ ਮਿਲੀ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਕੁਸ਼ਲਪਾਲ ਖਿਜ਼ਰਾਬਾਦ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ । ਰਾਣਾ ਕੁਸ਼ਲਪਾਲ ਪਾਲ ਵਿਧਾਨ ਸਭਾ ਹਲਕਾ ਖਰੜ ਦੇ ਪ੍ਰਧਾਨ ਰਹੇ ਹਨ ਅਤੇ ਪਿੰਡ ਖਿਜਰਾਬਾਦ ਦੇ ਲੰਮੇ ਸਮੇਂ ਤੋਂ ਪੰਚਾਇਤ ਮੈਂਬਰ ਵੀ ਚੁਣਦੇ ਆ ਰਹੇ ਹਨ। ਰਾਣਾ ਕੁਸ਼ਲਪਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਨ ਜੋ ਪਾਰਟੀ ਦੇ ਅਲੱਗ ਅਲੱਗ ਅਹੁਦਿਆਂ ਤੇ ਰਹੇ ਹਨ। ਅੱਜ ਕੈਬਿਨਟ ਮੰਤਰੀ ਅਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਦੀ ਅਗਵਾਈ ‘ਚ ਪਾਰਟੀ ਵਿਚ ਸ਼ਾਮਿਲ ਹੋਏ ਹਨ।

ਪਾਰਟੀ ਦੇ ਯੂਥ ਆਗੂ ਅਤੇ ਖਿਜਰਾਬਾਦ ਦੇ ਸਰਪੰਚ ਗੁਰਿੰਦਰ ਸਿੰਘ ਦੀ ਅਗਵਾਈ ‘ਚ ਰਾਣਾ ਕੁਸ਼ਲਪਾਲ ਨੇ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਪਾਰਟੀ ਵਿੱਚ ਸ਼ਾਮਿਲ ਹੋਣ ਮੌਕੇ ਖੁਸ਼ੀ ਪ੍ਰਗਟ ਕੀਤੀ ਹੈ। ਰਾਣਾ ਕੁਸ਼ਲਪਾਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਅੰਦਰ ਕਈ ਧੜੇ ਹੋਣ ਕਰਕੇ ਸਾਡੇ ਵਰਗੇ ਮਿਹਨਤੀ ਵਰਕਰਾਂ ਦੀ ਸੁਣੀ ਨਹੀਂ ਜਾਂਦੀ ਅਤੇ ਬੀਤੇ ਦਿਨੀ ਪਾਰਟੀ ਅਤੇ ਲੋਕਾਂ ਵੱਲੋਂ ਨਕਾਰਿਆ ਆਗੂ ਮੁੜ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਹੈ। ਜਿਸ ਨੇ ਘਟੀਆ ਰਾਜਨੀਤੀ ਕਰਦਿਆਂ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ ਸਾਡੇ ਵਰਗਿਆਂ ਨੂੰ ਨੀਵਾਂ ਦਿਖਾਉਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਹਨ।

ਕੁਸ਼ਲਪਾਲ ਨੇ ਕਿਹਾ ਕਿ ਬੇਸ਼ੱਕ ਕਾਂਗਰਸ ਦੇ ਸੀਨੀਅਰ ਆਗੂ ਵਿਜੇ ਇੰਦਰ ਸਿੰਗਲਾ ਨੂੰ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਤੋਂ ਇਥੇ ਉਮੀਦਵਾਰ ਐਲਾਨਿਆ ਗਿਆ ਹੈ ਪਰ ਆਮ ਆਦਮੀ ਪਾਰਟੀ ਦੀ ਹਨੇਰੀ ਅੱਗੇ ਉਹ ਬੁਰੀ ਤਰ੍ਹਾਂ ਹਾਰੇਗਾ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਮਲਵਿੰਦਰ ਸਿੰਘ ਕੰਗ ਵੱਡੇ ਬਹੁਮਤ ਨਾਲ ਇਹ ਸੀਟ ਜਿੱਤ ਰਿਹਾ ਹੈ I

ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਵਿੱਚ ਸੰਮਤੀ ਮੈਂਬਰ ਸੰਦੀਪ ਕੌਰ ,ਪਿੰਡ ਠਾਣਾ ਗੋਬਿੰਦਗੜ੍ਹ ਦੇ ਸਰਪੰਚ ਪ੍ਰਦੀਪ ਕੁਮਾਰ , ਪਿੰਡ ਖਿਜਰਾਬਾਦ ਦੇ ਯੂਥ ਆਗੂ ਮਾਮਦੀਨ ਆਦਿ ਸਨ ।

ਇਸ ਮੌਕੇ ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਰਾਣਾ ਹਰੀਸ਼ ਕੁਮਾਰ, ਹਰਦੀਪ ਸਿੰਘ ਬੁਟਰੇਲਾ, ਕੌਂਸਲਰ ਬਹਾਦਰ ਸਿੰਘ ਓਕੇ, ਸਰਪੰਚ ਜਸਪ੍ਰੀਤ ਸਿੰਘ ਸਮੇਤ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *