Breaking News
Dashmesh GS Electricals Verka Smart Media Insurance Point Tav Prasad

ਡੇਰਾਬੱਸੀ ਹਲਕੇ ‘ਚ 24 ਲੱਖ ਤੋਂ ਵੱਧ ਦੀ ਨਕਦੀ ਬਰਾਮਦ

ਕਾਰ ਸਵਾਰ ਵੱਲੋਂ ਏਨੀ ਵੱਡੀ ਰਾਸ਼ੀ ਦਾ ਕੋਈ ਦਸਤਾਵੇਜ਼ ਨਾ ਦਿਖਾਏ ਜਾਣ ਤੇ ਰਾਸ਼ੀ ਮਾਲਖ਼ਾਨੇ ਚ ਜਮ੍ਹਾਂ

ਡੇਰਾਬੱਸੀ, 17 ਮਈ, ਪੰਜਾਬੀ ਦੁਨੀਆ ਬਿਊਰੋ:

ਡੇਰਾਬੱਸੀ ਹਲਕੇ ‘ਚ ਤਾਇਨਾਤ ਸਟੈਟਿਕ ਸਰਵੇਲੈਂਸ ਟੀਮ ਵੱਲੋਂ ਅੱਜ ਇੱਕ ਨਾਕਾਬੰਦੀ ਦੌਰਾਨ ਪੰਜਾਬ ਹਰਿਆਣਾ ਦੀ ਹੱਦ ਤੇ ਝਰਮੜੀ ਬੈਰੀਅਰ ਤੋਂ ਇੱਕ ਕਾਰ ਸਵਾਰ ਤੋਂ 24,16,900 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।

ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸੈਕਟਰ ਅਫ਼ਸਰ ਰਾਜੂ ਗਰਗ ਦੀ ਅਗਵਾਈ ਹੇਠਲੀ ਟੀਮ ਚ ਸ਼ਾਮਿਲ ਕੇਂਦਰੀ ਸੁਰਖਿਆਂ ਬਲਾਂ ਅਤੇ ਲਾਲੜੂ ਪੁਲਿਸ ਵੱਲੋਂ ਜਦੋਂ ਇੱਕ ਵਰਨਾ ਕਾਰ ਨੰਬਰ ਐਚ ਆਰ 16 ਏਏ 2659 ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 24,16,900 ਰੁਪਏ ਦੀ ਨਕਦੀ ਬਰਾਮਦ ਹੋਈ। ਕਾਰ ਚਾਲਕ ਵਿਕਾਸ ਬੂਰਾ ਵਾਸੀ ਭਿਵਾਨੀ ਤੋਂ ਇਸ ਨਕਦੀ ਸਬੰਧੀ ਦਸਤਾਵੇਜ਼ਾਂ ਦੀ ਮੰਗ ਕਰਨ ਤੇ ਉਹ ਕੋਈ ਦਸਤਾਵੇਜ਼ ਨਾ ਦਿਖਾ ਸਕਿਆ, ਜਿਸ ਤੇ ਇਨਕਮ ਟੈਕਸ ਅਫ਼ਸਰ ਰਵਿੰਦਰ ਕੁਮਾਰ ਦੀ ਹਾਜ਼ਰੀ ਵਿੱਚ ਰਾਸ਼ੀ ਦੀ ਗਿਣਤੀ ਕੀਤੀ ਜਾਣ ਤੇ ਕੁੱਲ ਰਾਸ਼ੀ 24,16,900 ਰੁਪਏ ਨਿਕਲੀ। ਉਨ੍ਹਾਂ ਦੱਸਿਆ ਕਿ ਨਕਦੀ ਨੂੰ ਗਿਣਤੀ ਉਪਰੰਤ ਥਾਣਾ ਲਾਲੜੂ ਦੇ ਮਾਲਖ਼ਾਨੇ ਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *