Breaking News
Dashmesh GS Electricals Verka Smart Media Insurance Point Tav Prasad

ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਸਰਬਜੀਤ ਪੰਧੇਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਮੋਹਾਲੀ, 4 ਮਈ, ਪੰਜਾਬੀ ਦੁਨੀਆ ਬਿਊਰੋ :

ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਅਹਿਮ ਇਕ ਮੀਟਿੰਗ ਹੋਈ। ਮੀਟਿੰਗ ਵਿੱਚ ਐਸੋਸੀਏਸ਼ਨ ਦੀ ਚੋਣ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਸਰਬਜੀਤ ਸਿੰਘ ਪੰਧੇਰ (ਪੀਪੀਐਸ) ਰਿਟਾਇਰਡ ਨੂੰ ਬਾਕਸਿੰਗ ਐਸੋਸੀਏਸ਼ਨ ਜ਼ਿਲ੍ਹਾ ਮੋਹਾਲੀ ਦਾ ਪ੍ਰਧਾਨ ਚੁਣਿਆ ਗਿਆ ਜਦਕਿ ਤੇਜਿੰਦਰ ਸਿੰਘ ਸਿੱਧੂ ਸਾਬਕਾ ਜੀ ਐਮ ਨੂੰ ਜਰਨਲ ਸਕੱਤਰ ਅਤੇ ਦਰਸ਼ਨ ਸਿੰਘ ਨੂੰ ਖਜਾਨਚੀ ਚੁਣਿਆ ਗਿਆ ਹੈ ।

ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਪੰਧੇਰ ਆਪਣੇ ਸਮੇਂ ਦੇ ਰਾਸ਼ਟਰੀ ਮੁੱਕੇਬਾਜ਼ ਰਹਿ ਚੁੱਕੇ ਹਨ ਅਤੇ ਪੁਲੀਸ ਵਿਭਾਗ ਵਿੱਚ ਵੀ ਬੇਦਾਗ਼ ਸੇਵਾ ਨਿਭਾਅ ਚੁੱਕੇ ਹਨ ਅਤੇ ਹੁਣ ਉਹ ਦੁਬਾਰਾ ਖੇਡਾਂ ਪ੍ਰਤੀ ਸੇਵਾਵਾਂ ਕਰਨ ਲਈ ਆਪਣਾ ਸਮਾਂ ਦੇ ਰਹੇ ਹਨ।

Leave a Reply

Your email address will not be published. Required fields are marked *