Breaking News
Dashmesh GS Electricals Verka Smart Media Insurance Point Tav Prasad

ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਲਈ ਵਚਨਬੱਧ: ਕੁਲਵੰਤ ਸਿੰਘ

ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਮੁਹਾਲੀ ਦੇ ਵਫਦ ਨੇ ਕੀਤੀ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ

ਮੋਹਾਲੀ, 21 ਮਾਰਚ, ਪੰਜਾਬੀ ਦੁਨੀਆ ਬਿਊਰੋ :

ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਮੁਹਾਲੀ ਦਾ ਇੱਕ ਵਫਦ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੂੰ ਐਰੋਪੋਲਿਸ ਪ੍ਰੋਜੈਕਟ ਏ.ਐਫ. ਜੀ. ਐਚ. ਆਈ. ਅਤੇ ਜੇ. ਲਈ ਜਮੀਨ ਪ੍ਰਾਪਤੀ ਕਰਨ ਲਈ ਪ੍ਰਭਾਵਿਤ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਉਪਰੰਤ ਹੀ ਭੌ ਪ੍ਰਾਪਤ ਕਰਨ ਬਾਰੇ ਇੱਕ ਮੰਗ ਪੱਤਰ ਦੇਣ ਦੇ ਲਈ ਮਿਲਿਆ। ਵਫਦ ਦੀਆਂ ਮੰਗਾਂ ਸੁਣਨ ਤੋਂ ਬਾਅਦ ਵਿਧਾਇਕ ਕੁਲਵੰਤ ਸਿੰਘ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਸਬੰਧਿਤ ਵਿਭਾਗ ਦੇ ਮੰਤਰੀ ਸਾਹਿਬਾਨ ਨਾਲ ਗੱਲ ਕਰਨਗੇ ਅਤੇ ਇਸ ਮਸਲੇ ਦਾ ਇਲਾਕੇ ਦੇ ਕਿਸਾਨਾਂ ਦੀ ਜਰੂਰਤ ਦੇ ਮੁਤਾਬਿਕ ਹੀ ਹੱਲ ਕੱਢਿਆ ਜਾਵੇਗਾ।

ਇਸ ਵਫਦ ਦੇ ਵਿੱਚ ਕਿਸਾਨ ਨੇਤਾ ਨਿਰਮਲ ਸਿੰਘ ਕੁਰੜੀ ਤੋ ਇਲਾਵਾ ਪਿੰਡ ਪੱਤੋ, ਬੜੀ, ਕੁਰੜੀ, ਕੁਰੜਾ, ਕਿਸ਼ਨਪੁਰਾ, ਚਾਉ ਮਾਜਰਾ, ਰਾਏ ਮਾਜਰਾ ਆਦੀ ਪਿੰਡਾਂ ਦੇ ਕਿਸਾਨ ਨੇਤਾ ਹਾਜ਼ਰ ਸਨ, ਬਹੁਤ ਨੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਧਿਆਨ ਵਿੱਚ ਲਿਆਂਦਾ ਕਿ ਅਸੀਂ ਪਿੰਡ ਬਾਕਰਪੁਰ, ਛੱਤ, ਕਿਸ਼ਨਪੁਰਾ, ਬੜੀ, ਮਟਰਾਂ, ਸਿਆਊ, ਕਰੜੀ, ਪੱਤੋਂ ਦੇ ਸਮੂਹ ਪੰਚਾਇਤ ਅਤੇ ਕਿਸਾਨਾਂ ਵੱਲੋਂ ਮਤਾ ਪਾਸ ਕੀਤਾ ਹੈ ਕਿ ਅਸੀਂ ਸਾਰੇ ਆਪਣੀਆਂ ਜਮੀਨਾਂ ਦਫਤਰ ਭੌਂ ਕਲੈਕਟਰ ਦਫਤਰ ਭੋਂ ਪ੍ਰਾਪਤੀ ਕਲੈਕਟਰ ਸ਼ਹਿਰੀ ਵਿਭਾਗ ਪੰਜਾਬ ਨੂੰ ਅੱਗੇ ਦੱਸੀਆਂ ਗਈਆਂ ਇੱਕ ਤੋਂ 19 ਸ਼ਰਤਾਂ ਪੂਰੀਆਂ ਹੋਣ ਦੀ ਸੂਰਤ ਦੇ ਵਿੱਚ ਦੇਣ ਨੂੰ ਤਿਆਰ ਹਨ। ਪਰੰਤੂ ਜੇਕਰ ਸਾਡੀ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਸਾਡੀ ਜਮੀਨਾਂ ਨੂੰ ਅਕਵਾਇਰ ਕੀਤੀਆਂ ਜਾਣ ਵਾਲੀਆਂ ਜਮੀਨਾਂ ਦੇ ਦਾਇਰੇ ਵਿੱਚੋਂ ਬਾਹਰ ਰੱਖਿਆ ਜਾਵੇ, ਜਿਸ ਦਾ ਮਤਲਬ ਸਾਫ ਹੈ ਕਿ ਅਸੀਂ ਜਮੀਨ ਦੇਣ ਨੂੰ ਸਹਿਮਤ ਨਹੀਂ ਹਾਂ।

ਵਫਦ ਨੇ ਦੱਸਿਆ ਕਿ ਇੱਕ ਏਕੜ ਜਮੀਨ ਦੇ ਪਿੱਛੇ ਕਿਸਾਨਾਂ ਨੂੰ 1500 ਗਜ ਰਿਹਾਇਸ਼ੀ ਅਤੇ 300 ਗਜ ਕਮਰਸ਼ੀਅਲ ਪਲਾਟ ਕਿਸਾਨਾਂ ਨੂੰ ਦਿੱਤੇ ਜਾਣ ਅਤੇ 25 ਏਕੜ ਪ੍ਰਤੀ ਏਕੜ ਕੈਸ਼ ਅਵਾਰਡ ਰੱਖਿਆ ਜਾਵੇ ਦੂਸਰਾ ਭੋਂ ਮਾਲਕ ਨੂੰ ਇੱਕ ਏਕੜ ਦਾ ਚਕੌਤਾ 1 ਲੱਖ ਰੁਪਏ ਸਲਾਨਾ ਦਿੱਤਾ ਜਾਵੇ ਅਤੇ ਚਕੌਤੇ ਦੀ ਰਾਸ਼ੀ ਵਿੱਚ ਹਰ ਸਾਲ 10% ਦਾ ਵਾਧਾ ਕੀਤਾ ਜਾਵੇ, ਚਕੌਤਾ ਮਿਲਣ ਦੀ ਮਿਆਦ ਡਿਵੈਲਪ ਪਲਾਟ ਦੀ ਅਲੋਟਮੈਂਟ ਤੱਕ ਹੋਵੇ, ਨਾ ਕਿ ਤਿੰਨ ਸਾਲ ਤੱਕ, ਤੀਸਰਾ ਜਿਨਾਂ ਕਿਸਾਨਾਂ ਦਾ ਰੋਜ਼ੀ’ ਰੋਟੀ ਲਈ ਖੇਤੀ ਦੇ ਨਾਲ- ਨਾਲ ਸਹਾਇਕ ਧੰਦੇ ਕੀਤਾ ਜਿਵੇਂ ਕਿ ਪਸ਼ੂ ਪਾਲਣਾ ਅਤੇ ਹੋਰ ਵੀ ਕਾਰੋਬਾਰ ਹਨ ਉਹਨਾਂ ਲਈ ਦੋ- ਦੋ ਕਨਾਲ ਦੇ ਪਸ਼ੂ ਪਾਲਣ ਕਲਸਟਰ ਪਲਾਟ ਅਤੇ ਹੋਰ ਐਕਟੀਵਿਟੀ ਲਈ ਵੀ ਇਸੇ ਤਰ੍ਹਾਂ ਕਲਸਟਰ ਪਲਾਟ ਦਿੱਤੇ ਜਾਣ, ਇਸੇ ਤਰ੍ਹਾਂ ਰੀਹੈਬਿਲਟੇਸ਼ਨ ਅਤੇ ਰੀਸੈਟਲਮੈਂਟ ਦੀ ਰਾਸ਼ੀ ਲੈਂਡ ਪੋਲਿੰਗ ਲੈਣ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇ ਰੀਹੈਬਲੀਏਸ਼ਨ ਅਤੇ ਰੀਸੈਟਲਮੈਂਟ ਘੱਟੋ ਘੱਟ 25 ਲੱਖ ਰੁਪਏ ਪ੍ਰਤੀ ਮੈਂਬਰ ਪ੍ਰਤੀ ਪਰਿਵਾਰ ਦਿੱਤਾ ਜਾਵੇ, ਕਿਉਂਕਿ ਇਸ ਪੋਲਸੀ ਤੋਂ ਬਾਅਦ ਪਰਿਵਾਰ ਦਾ ਹਰ ਇੱਕ ਮੈਂਬਰ ਰੀਹੈਬਿਲਟੀ ਹੋਣਾ ਹੈ। ਔਸਟੀ ਪਲਾਂਟ ਹਰ ਇੱਕ ਕਿਸਾਨ ਨੂੰ ਦਿੱਤਾ ਜਾਵੇ, ਭਾਵੇਂ ਉਹ ਲੈਂਡ ਪੋਲਿੰਗ ਅਡੋਪਟ ਕਰਦਾ ਹੈ ਜਾਂ ਕੈਸ਼ ਅਵਾਰਡ ਅਡੋਪਡ ਕਰਦਾ ਹੈ।

ਵਫਦ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਵੱਲੋਂ ਐਲ.ਓ.ਆਈ. ਵਿੱਚ ਮਿਲੇ ਪਲਾਟ ਨੂੰ ਵੇਚੇ ਜਾਣ ਤੋਂ ਪ੍ਰਾਪਤ ਹੋਣ ਵਾਲੇ ਰਕਮ ਨੂੰ ਇਨਕਮ ਟੈਕਸ ਦੇ ਦਾਇਰੇ ਚੋਂ ਬਾਹਰ ਰੱਖਿਆ ਜਾਵੇ ਸਮੂਹ ਪੰਚਾਇਤਾਂ ਅਤੇ ਜਮੀਨ ਮਾਲਕਾਂ ਵੱਲੋਂ ਕੀਤੀਆਂ ਗਈਆਂ ਬੇਨਤੀਆਂ ਨੂੰ ਪ੍ਰਵਾਨ ਕਰਨ ਲਈ ਸਭ ਤੋਂ ਪਹਿਲਾਂ ਮੀਟਿੰਗ ਰੱਖ ਕੇ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਜਾਵੇ ਅਤੇ ਜਮੀਨ ਮਾਲਕਾਂ ਨਾਲ ਸਹਿਮਤੀ ਹੋਣ ਉਪਰੰਤ ਹੀ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇ।

ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਵਾਲੇ ਕਿਸਾਨਾਂ ਦੇ ਵਫਦ ਵਿੱਚ ਨਿਰਮਲ ਸਿੰਘ ਕੁਰੜੀ, ਤੋਂ ਇਲਾਵਾ ਸਤੀਸ਼ ਕੁਮਾਰ ਚੌਧਰੀ, ਜਗਤ ਸਿੰਘ, ਮੱਖਣ ਸਿੰਘ ਗੀਗਾ ਮਾਜਰਾ, ਕਰਨੈਲ ਸਿੰਘ ਬੜੀ, ਗੁਰਜੰਟ ਸਿੰਘ ਸਰਪੰਚ ਪੱਤੋਂ, ਨਵਾਬ ਸਿੰਘ ਸਿਆਊ, ਗੁਰਭਜਨ ਸਿੰਘ ਨੰਬਰਦਾਰ, ਰਣਧੀਰ ਸਿੰਘ ਬੜੀ, ਪਰਮਦੀਪ ਸਿੰਘ ਬੈਦਵਾਣ, ਮਨਪ੍ਰੀਤ ਸਿੰਘ ਨੰਬਰਦਾਰ, ਗੁਰਪ੍ਰਤਾਪ ਸਿੰਘ, ਕੁਲਦੀਪ ਸਿੰਘ ਸਮਾਣਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *