
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਜਨਵਰੀ :
ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ ਏ ਐਸ ਨਗਰ ਸ੍ਰੀ ਹਰਮਨਦੀਪ ਸਿੰਘ ਹਾਂਸ ਅਤੇ ਕਪਤਾਨ ਪੁਲਿਸ ਟ੍ਰੈਫਿਕ ਜਿਲ੍ਹਾ ਐਸ ਏ ਐਸ ਨਗਰ, ਸ੍ਰੀ ਨਵਨੀਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਫਿਕ ਪੁਲਿਸ ਮੋਹਾਲੀ ਵੱਲੋ ਕੌਮੀ ਰਾਸ਼ਟਰੀ ਸੜਕ ਸੁਰੱਖਿਆ ਅਭਿਆਨ (2026)- ਜੀਰੋ ਮੌਤ ਰਹਿਤ ਪ੍ਰਣਾਲੀ ਯੋਜਨਾ ਅਧੀਨ ਮਿਤੀ 01.01.2026 ਤੋਂ ਲੈ ਕੇ ਮਿਤੀ 31.01.2026 ਤਹਿਤ ਮਨਾਇਆ ਜਾ ਰਿਹਾ ਹੈ, ਜਿਸ ਦੀ ਲੜੀ ਵਿੱਚ ਅੱਜ ਕਰਨੈਲ ਸਿੰਘ, ਉਪ ਕਪਤਾਨ ਪੁਲਿਸ ਟ੍ਰੈਫਿਕ,ਜ਼ਿਲ੍ਹਾ ਐਸ ਏ ਐਸ ਨਗਰ ਵੱਲੋਂ ਟ੍ਰੈਫਿਕ ਲਾਇਟ ਛੱਤ ਮੋਹਾਲੀ ਵਿਖੇ ਪਹੁੰਚ ਕੇ, ਆਉਣ ਜਾਣ ਵਾਲੇ ਵਹੀਕਲ ਚਾਲਕਾਂ ਅਤੇ ਆਮ ਜਨਤਾ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਵਹੀਕਲਾਂ ਦੇ ਪਿੱਛੇ ਰਿਫਲੈਕਟਰ ਟੇਪਾਂ ਲਗਾਈਆ ਗਈਆ।
ਆਮ ਜਨਤਾ ਅਤੇ ਵਹੀਕਲਾਂ ਦੇ ਡਰਾਈਵਰਾਂ ਨੂੰ ਇਨ੍ਹਾਂ ਰਿਫਲੈਕਟਰ ਟੇਪਾਂ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਟ੍ਰੈਫਿਕ ਇੰਚਾਰਜ ਏ ਐਸ ਆਈ ਹਰਸ਼ ਕੁਮਾਰ ਅਤੇ ਹੋਰ ਟ੍ਰੈਫਿਕ ਪੁਲਿਸ ਕਰਮੀ ਹਾਜ਼ਰ ਸਨ।