
ਮੋਹਾਲੀ, 29 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 12ਵੀਂ ਕਲਾਸ ਦਾ ਨਤੀਜਾ ਭਲਕੇ ਐਲਾਨਿਆ ਜਾਵੇਗਾ। ਸਿੱਖਿਆ ਬੋਰਡ ਵੱਲੋਂ ਅੱਠਵੀਂ ਅਤੇ 12ਵੀਂ ਸ਼੍ਰੇਣੀ ਦੀ ਮਾਰਚ 2024 ਦੌਰਾਨ ਕਰਵਾਈ ਪ੍ਰੀਖਿਆ ਦਾ ਨਤੀਜਾ 30 ਅਪ੍ਰੈਲ 2024 ਨੂੰ ਬਾਅਦ ਦੁਪਹਿਰ 4 ਵਜੇ ਐਲਾਨਿਆ ਜਾਵੇਗਾ। ਸਬੰਧਤ ਵਿਦਿਆਰਥੀ ਆਪਣਾ ਨਤੀਜਾ 1 ਮਈ 2024 ਨੂੰ ਬੋਰਡ ਦੀ ਵੈਬਸਾਈਟ ਉਤੇ ਵੇਖ ਸਕਣਗੇ।