Breaking News
Dashmesh GS Electricals Verka Smart Media Insurance Point Tav Prasad

8ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਸਮੇਂ ਪੈਨਸ਼ਨਰਾਂ ਨੂੰ ਮੋਬਾਈਲ ਭੱਤਾ ਦੇਵੇ ਕੇਂਦਰ ਸਰਕਾਰ : ਸੇਵਾਮੁਕਤ ਸਿੱਖਿਆ ਕਰਮਚਾਰੀ ਪੰਜਾਬ

ਮੋਹਾਲੀ, 10 ਜਨਵਰੀ, ਪੰਜਾਬੀ ਦੁਨੀਆ ਬਿਊਰੋ : 

ਪੰਜਾਬ ਦੇ ਸੇਵਾਮੁਕਤ ਸਿੱਖਿਆ ਕਰਮਚਾਰੀਆਂ ਨੇ ਕੇਂਦਰ ਸਰਕਾਰ ਵਲੌੰ ਅੱਠਵੇਂ ਤਨਖਾਹ ਕਮਿਸ਼ਨ ਦੇ ਲਾਗੂ  ਕਰਨ  ਨਾਲ ਮੁਲਾਜ਼ਮਾਂ ਅਤੇ ਪੈ ਪੈਨਸ਼ਨਰਾਂ ਦੀ ਤਨਖ਼ਾਹ, ਭੱਤੇ ਤੇ ਪੈਨਸ਼ਨ ਵਿੱਚ ਵਾਧਾ ਹੋਵੇਗਾ ਇਸ ਦੇ ਨਾਲ ਪੈਨਸ਼ਨਰਾਂ ਨੂੰ ਮੋਬਾਈਲ ਭੱਤਾ ਦੇਣ ਦੀ ਸਿਫਾਰਿਸ਼ ਕੀਤੀ ਜਾਵੇ ਕਿਉਂਕਿ ਹੁਣ ਕੰਮ ਮੋਬਾਈਲ ਫੋਨ ਰਾਹੀ ਹੀ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਦੀ ਤਰਜ਼ ਤੇ ਸੂਬਾ ਸਰਕਾਰ ਆਪਣੇ-ਆਪ ਮੁਲਾਜ਼ਮ ਅਤੇ ਪੈਨਸ਼ਨਰਾਂ ਲਈ ਤਨਖ਼ਾਹ ਕਮਿਸ਼ਨ ਦਾ ਗਠਨ ਕਰਦੀਆਂ ਹਨ। ਪੰਜਾਬ ਸਰਕਾਰ ਵਲੌਂ ਸੂਬਾਈ ਮੁਲਾਜ਼ਮ ਅਤੇ ਪੈਨਸ਼ਨਰਜ ਲਈ ਪਿਛਲੇ ਤਨਖ਼ਾਹ ਕਮਿਸ਼ਨ ਨੂੰ ਅਜੇ ਪੂਰੀ ਤਰਾਂ ਲਾਗੂ ਕਰਕੇ ਬਕਾਇਆ ਰਕਮ ਲੈਣ ਲਈ ਸ਼ੰਘਰਸ ਚੱਲ ਰਹੇ ਹਨ। ਪੰਜਾਬ ਸਰਕਾਰ ਦੇ ਸੇਵਾਮੁਕਤ ਕਰਮਚਾਰੀ (ਪੈਨਸ਼ਨਰ) ਕੇਂਦਰ ਸਰਕਾਰ ਨੂੰ ਅਪੀਲ ਅਤੇ ਪੁਰਜੋਰ ਮੰਗ ਕਰਦਿਆ ਕਿ ਰੈਗੂਲਰ ਕਰਮਚਾਰੀਆਂ ਵਾਂਗ ਪੈਨਸ਼ਨਰਜ ਨੂੰ ਅੱਠਵੇਂ ਤਨਖਾਹ ਕਮਿਸ਼ਨ ਵਿੱਚ ਮੋਬਾਈਲ ਭੱਤਾ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਜਾਵੇ ਤਾਂ ਸੂਬਾ ਸਰਕਾਰ ਵੀ ਆਪਣੇ-ਆਪ ਪੈਨਸ਼ਨਰਜ ਨੂੰ ਮੋਬਾਈਲ ਭੱਤਾ ਸ਼ਾਮਲ ਕਰਨ ਲਈ ਪਾਬੰਦ ਹੋਣ। ਮੋਬਾਈਲ ਫੋਨ ਵਰਤਣਾ ਅੱਜ ਕੱਲ ਸਮੇੰ ਦੀ ਲੋੜ ਹੈ ਕਿਉਂਕਿ ਹਰ ਪ੍ਰਕਾਰ ਦੀ ਜਾਣਕਾਰੀ ਅਤੇ ਡਿਜੀਟਲ ਹੋਣ ਕਾਰਨ ਬਹੁਤ ਜਰੂਰਤ ਹੈ। 

ਪੰਜਾਬ ਸਰਕਾਰ ਦੇ ਸੇਵਾਮੁਕਤ ਸਿੱਖਿਆ ਕਰਮਚਾਰੀ ਸੁਖਦੇਵ ਸਿੰਘ ਰਾਣਾ (ਨੈਸਨਲ ਅਵਾਰਡੀ), ਗੁਰਮੀਤ ਸਿੰਘ ਸੇਵਾਮੁਕਤ ਪਿੰਰਸੀਪਲ, ਹਾਕਮ ਸਿੰਘ, ਜਸਵੀਰ ਸਿੰਘ ਗੋਸਲ, ਦਵਿੰਦਰ ਸਿੰਘ ਬੋਹਾ, ਸੁਰਜੀਤ ਸਿੰਘ, ਮਹਿੰਦਰ ਸਿੰਘ, ਇੰਦਰਜੀਤ ਸਿੰਘ ਬਾਲਾ, ਸੇਵਾਮੁਕਤ ਲੈਕਚਰਾਰਜ਼, ਪ੍ਰੇਮ ਸਿੰਘ, ਕਿਸ਼ਨ ਸਿੰਘ, ਕੁਲਦੀਪ ਸਿੰਘ ਸੇਵਾਮੁਕਤ ਮੁੱਖ ਆਧਿਆਪਕ, ਜਸਵੀਰ ਸਿੰਘ ਗੜਾਂਗ, ਬਲਦੇਵ ਸਿੰਘ ਸੇਵਾਮੁਕਤ ਅਧਿਆਪਕ ਨੇ ਸਾਂਝੇ ਤੌਰ ‘ਤੇ ਕੇਂਦਰ ਸਰਕਾਰ ਦਾ ਅੱਠਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ ਸਮੇਂ ਪੈਨਸ਼ਨਰਾਂ ਨੁੰ ਮੋਬਾਈਲ ਭੱਤਾ ਸ਼ਾਮਲ ਕਰਨ ਲਈ ਕੇਂਦਰੀ ਵਿੱਤ ਮੰਤਰੀ ਸੀਤਾ ਰਮਨ ਜੀ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ।

ਇਸ ਨਾਲ ਆਸ ਪ੍ਰਗਟਾਈ ਹੈ ਕਿ ਤਨਖ਼ਾਹ ਕਮਿਸ਼ਨ ਮੁਲਾਜ਼ਮ ਅਤੇ ਪੈਨਸ਼ਨਰਜ ਲਈ ਲਾਹੇਵੰਦ ਹੋਵੇਗਾ।

Leave a Reply

Your email address will not be published. Required fields are marked *