
ਯੂਨੀਅਨ ਨੇ ਡੀ.ਏ. ਦੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਦੀ ਕੀਤੀ ਮੰਗ
ਮੋਹਾਲੀ, 4 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਿੱਖਿਆ ਵਿਭਾਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ 1100 ਦੇ ਕਰੀਬ ਖਾਲੀ ਆਸਾਮੀਆਂ ਨੂੰ ਪਦਉੱਨਤ ਕਰਕੇ ਭਰਨ ਵਿਚ ਅਸਫ਼ਲ ਰਿਹਾ ਹੈ। ਤਰੱਕੀਆਂ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਲਈ ਬਣਾਇਆ ਗਿਆ ਪ੍ਰਮੋਸ਼ਨ ਸੈੱਲ, ਚਿੱਟਾ ਹਾਥੀ ਨਿਕਲਿਆ ਹੈ। ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਦੇ ਪ੍ਰਮੋਸ਼ਨ ਸੈੱਲ ਦੀ ਕਾਰਗੁਜ਼ਾਰੀ ਵਧੀਆ ਨਹੀਂ ਰਹੀਂ।ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਸ੍ਰੀਮਤੀ ਅਨਿੰਦਿਤਾ ਮਿਤਰਾ ਵਲੋਂ ਸਿੱਖਿਆ ਨਿਯਮ 2018 ਵਿੱਚ ਸੋਧ ਕਰਨ ਉਪਰੰਤ ਪ੍ਰਮੋਸ਼ਨ ਕੋਟਾ 75% ਅਤੇ ਸਿੱਧੀ ਭਰਤੀ ਦਾ ਕੋਟਾ 25% ਕਰਨ ਨਾਲ ਸੀਨੀਅਰ ਲੈਕਚਰਾਰਜ਼, ਵੋਕੇਸ਼ਨਲ ਲੈਕਚਰਾਰ ਅਤੇ ਮੁੱਖ ਅਧਿਆਪਕ ਨੂੰ ਪਦਉੱਨਤ ਹੋਣ ਦੀ ਆਸ ਨੂੰ ਪ੍ਰਮੋਸ਼ਨ ਸੈੱਲ ਦੀ ਘਟੀਆ ਸੈਲੀ ਕਾਰਨ ਬੂਰ ਨਹੀਂ ਪਿਆ। ਚਾਰ ਮਹੀਨੇ ਦਾ ਸਮਾਂ ਅਦਾਲਤ ਦੀ ਘੁੰਮਣ-ਘੇਰੀ ਵਿੱਚ ਹੀ ਬੀਤ ਗਿਆ ਹੈ, ਜਿਸ ਦਾ ਸਿਧਾ ਨੁਕਸਾਨ ਸਿੱਖਿਆ ਕ੍ਰਾਂਤੀ ਅਤੇ ਗਰੀਬ ਵਿਦਿਆਰਥੀਆਂ, ਅਤੇ ਤਜਰਬੇਕਾਰ ਲੈਕਚਰਾਰ ਵਰਗ, ਵੋਕੇਸ਼ਨਲ ਲੈਕਚਰਾਰ ਨੂੰ ਭੁਗਤਣਾ ਪਿਆ। 31 ਮਾਰਚ 2026 ਤਕਰੀਬਨ ਹੋਰ 100 ਲੈਕਚਰਾਰ 25 ਸਾਲਾਂ ਦੀ ਸੇਵਾ ਕਰਨ ਉਪਰੰਤ ਸੇਵਾਮੁਕਤ ਹੋਣ ਜਾਣਗੇ।
ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ, ਸਿੱਖਿਆ ਬੋਰਡ ਦੇ ਨਤੀਜਿਆ ਵਿੱਚ ਦੇਰੀ, ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ, ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਦੇ ਸਪੱਸ਼ਟ ਪ੍ਰਭਾਵ ਹੇਣਗੇ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਦਫ਼ਤਰ ਵਿਖੇ ਡਿਪਟੀ ਡਾਇਰੈਕਟਰ ਦੀਆਂ 5 ਖਾਲੀ ਆਸਾਮੀਆਂ ਭਰਨ ਲਈ ਯੋਗ ਅਧਿਕਾਰੀ ਆਪਣੀ ਪਦਉੱਨਤ ਉਡੀਕ ਦੇ ਸੇਵਾਮੁਕਤ ਹੋ ਰਹੇ ਹਨ ਅਤੇ ਵਿਭਾਗ ਸੀਨੀਅਰ ਤਜਰਬੇਕਾਰ ਅਧਿਕਾਰੀਆਂ ਦੀ ਸੇਵਾ ਦਾ ਲਾਭ ਲੈਣ ਤੋਂ ਵਾਂਝਾ ਹੋ ਰਿਹਾ ਹੈ। ਯੋਗ ਅਧਿਕਾਰੀਆਂ ਨੂੰ ਪਦਉੱਨਤ ਕਰ ਕੇ ਮੁਖ ਦਫਤਰ ਵਿੱਚ ਖਾਲੀ ਡਿਪਟੀ ਡਾਇਰੈਕਟਰ ਦੀ ਭਰੀਆਂ ਜਾਣ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਰੋਕੇ ਹੋਏ ਭੱਤੇ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਵਿਤ ਮੰਤਰੀ ਨੇ ਦੱਸਿਆ ਕੀ ਸਰਕਾਰ ਦੀ ਵਿੱਤੀ ਹਾਲਤ ਬੇਹਤਰ ਹੈ ਪ੍ਰੰਤੂ ਡੀ.ਏ. ਦੀਆਂ ਕਿਸ਼ਤਾ ਜਾਰੀ ਨਾ, ਦਾਅਵੇ ਝੁਠਲਾਉਣ ਦੇ ਬਰਾਬਰ ਹੈ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਅਨਿੰਦਤਾ ਮਿਤਰਾ ਅਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮੁੱਖ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਦੀਆਂ ਖਾਲੀ ਆਸਾਮੀਆਂ ਨੂੰ ਅਦਾਲਤ ਵਿੱਚ ਕੇਸ ਦੀ ਸਹੀ ਢੰਗ ਪੈਰਵਾਈ ਕਰਕੇ ਤਰੱਕੀ ਰਾਹੀਂ ਭਰਨ ਦੀ ਕਾਰਵਾਈ ਤੇਜ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਵਿਦਿਅਕ ਸੈਸ਼ਨ ਦੌਰਾਨ ਨਵੇਂ ਦਾਖ਼ਲੇ ਵਧ ਸਕਣ।
ਇਸ ਮੀਟਿੰਗ ਵਿੱਚ ਜੱਥੇਬੰਦੀ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ, ਜਗਤਾਰ ਸਿੰਘ ਸੈਦੋਕੇ, ਅਮਨ ਸ਼ਰਮਾ, ਦਿਲਬਾਗ ਸਿੰਘ, ਨਾਇਬ ਸਿੰਘ, ਜਸਪਾਲ ਸਿੰਘ ਵਾਲੀਆ, ਬਲਦੀਸ਼ ਕੁਮਾਰ, ਕੁਲਦੀਪ ਗਰੋਵਰ, ਕੌਸ਼ਲ ਕੁਮਾਰ, ਲਖਵੀਰ ਸਿੰਘ, ਰਾਮਵੀਰ ਸਿੰਘ ਅਤੇ ਅਵਤਾਰ ਸਿੰਘ ਧਨੋਆ ਸ਼ਾਮਲ ਹੋਏ।