
ਮੁੱਖ ਮਹਿਮਾਨ ਸ੍ਰ ਕੁਲਜੀਤ ਸਿੰਘ ਬੇਦੀ ਵਲੋਂ ਐਸੋਸੀਏਸ਼ਨ ਨੂੰ 21,000/- ਰੁ: ਦੀ ਮਾਲੀ ਸਹਾਇਤਾ ਦਿੱਤੀ
ਮੋਹਾਲੀ, 4 ਨਵੰਬਰ, ਪੰਜਾਬੀ ਦੁਨੀਆ ਬਿਊਰੋ:
ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ 13ਵਾਂ ਖੇਡਾਂ ਦਾ ਇਨਾਮ ਵੰਡ ਸਮਾਰੋਹ ਫੇਜ਼-7 ਦੇ ਕਮਿਊਨਿਟੀ ਸੈਂਟਰ ਮੋਹਾਲੀ ਵਿਖੇ ਹੋਇਆ। ਜਿਸ ਵਿਚ ਮਿਉਂਸੀਪਲ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ, ਮੀਤ ਪ੍ਰਧਾਨ ਜਰਨੈਲ ਸਿੰਘ, ਆਰ ਪੀ ਸਿੰਘ ਵਿੱਗ, ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਹਰਿੰਦਰ ਹੈਰੀ ਵਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਨੂੰ ਕਿਹਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਐਮ ਐਸ ਸੀ ਏ ਵੱਲੋਂ 1 ਨਵੰਬਰ ਤੋਂ 11 ਨਵੰਬਰ ਤੱਕ ਚੱਲਣ ਵਾਲੀਆਂ ਖੇਡਾਂ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਾਫੀ ਉਤਸ਼ਾਹ ਨਾਲ ਹਿੱਸਾ ਪਾਇਆ। ਇਸ ਦੌਰਾਨ ਅਥਲੈਟਿਕਸ, ਟੇਬਲ ਟੈਨਿਸ, ਕੈਰਮ ਬੋਰਡ, ਸਡੂਕੋ, ਮੈਥਡੂਕੋ, ਕਰੋਕੇ, ਟੈਨਿਸ, ਕਾਰਡਜ਼ ਅਤੇ ਚੈਸ ਦੇ ਖਿਡਾਰੀਆਂ ਵੱਲੋਂ ਵੱਖ ਵੱਖ ਖੇਡਾਂ ਵਿੱਚ ਭਾਗ ਲੈਂਦਿਆਂ ਕਈ ਇਨਾਮ ਹਾਸਲ ਕੀਤੇ ।
ਇਸ ਮੌਕੇ ਐਸੋਸੀਏਸ਼ਨ ਦੇ ਚੀਫ ਕਨਵੀਨਰ (ਖੇਡਾਂ) ਹਰਜਿੰਦਰ ਸਿੰਘ ਅਤੇ ਜੋਇੰਟ ਕਨਵੀਨਰ ਗੁਰਦੀਪ ਸਿੰਘ ਨੇ ਦੱਸਿਆ ਕਿ ਵੱਖ ਵੱਖ ਖੇਡਾਂ ਵਿੱਚ ਤਕਰੀਬਨ 85 ਖਿਡਾਰੀਆਂ ਨੇ ਭਾਗ ਲਿਆ ਜਿਹਨਾਂ ਵਿੱਚ ਤਕਰੀਬਨ 20 ਮਹਿਲਾਂ ਖਿਡਾਰਨ ਵੀ ਸਨ। ਜਿਹਨਾਂ ਨੂੰ ਉਮਰ ਦੇ ਦੋ ਹਿੱਸਿਆਂ ਵਿੱਚ 60+ ਅਤੇ 75+ ਵਿਚ ਵੰਡਿਆ ਗਿਆ। ਖਿਡਾਰੀਆਂ ਵੱਲੋਂ ਤਕਰੀਬਨ 80 ਇਨਾਮ ਹਾਸਲ ਕੀਤੇ ਗਏ।
ਇਸ ਤੋਂ ਇਲਾਵਾ ਪੁਰਸ਼ਾਂ ਵਲੋਂ ਇਹਨਾਂ ਖੇਡਾਂ ਵਿੱਚ ਭਾਗ ਲੈਂਦਿਆਂ ਕੈਪਟਨ ਬਲਵੰਤ ਸਿੰਘ ਗਰੁਨੀਆ ਵੱਲੋਂ 5 ਖੇਡਾਾਂ ਵਿਚ ਜਿੱਤ ਹਾਸਲ ਕੀਤੀ, ਉਥੇ ਹੀ ਇਸਤਰੀਆਂ ਵਿਚੋਂ ਡਾ ਬਲਵਿੰਦਰ ਕੌਰ ਰਾਣਾ ਵੱਲੋਂ 5 ਖੇਡਾਂ ਵਿੱਚ ਜਿੱਤ ਹਾਸਲ ਕੀਤੀ।
ਮੁੱਖ ਮਹਿਮਾਨ ਸ੍ਰ ਕੁਲਜੀਤ ਸਿੰਘ ਬੇਦੀ ਵਲੋਂ ਜਿਥੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਇਨਾਮ ਵੰਡੇ, ਉਥੇ ਐਸੋਸੀਏਸ਼ਨ ਦੀ ਮਾਲੀ ਸਹਾਇਤਾ ਕਰਦੇ ਹੋਏ 21,000/- ਰੁ: ਵੀ ਦਿਤੇ। ਇਸ ਤੋਂ ਇਲਾਵਾ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਕਦੇ ਵੀ ਉਹਨਾਂ ਦੀਆ ਸੇਵਾਵਾਂ ਦੀ ਲੋੜ ਪਈ ਤਾਂ ਉਹ ਹਰ ਵੇਲੇ ਹਾਜ਼ਰ ਹੋਣਗੇ।
ਇਸ ਦੌਰਾਨ ਡਾ ਜੇ ਐਸ ਰਾਮਗੜ੍ਹੀਆ ਅਤੇ ਸ੍ਰ ਨਰਿੰਦਰ ਸਿੰਘ ਸਕੱਤਰ ਮਹਿਮਾਨ ਨਿਵਾਜ਼ੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਐਮ ਐਸ ਸੀ ਏ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਵੱਲੋਂ ਇਨਾਮ ਜਿੱਤਣ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਖਿਡਾਰੀਆਂ ਵੱਲੋਂ ਖੇਡਾਂ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਐਸ ਐਸ ਬੇਦੀ, ਵਿੱਤ ਸਕੱਤਰ ਜੇ ਐਸ ਰਾਵਲ, ਜੀ ਐਸ ਬਿੰਦਰਾ ਅਤੇ ਆਰ ਪੀ ਸਿੰਘ ਵਿੱਗ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਰੀਫਰੈਸ਼ਮੈਟ ਦੀ ਸੇਵਾ ਸ੍ਰ ਨਰਿੰਦਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਸਟੇਜ ਸੰਚਾਲਕ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਵਲੋਂ ਇਸ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ।
ਸਮੂਹ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਮੈਂਬਰਾਂ ਵੱਲੋਂ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਕਾਰਜਕਾਰੀ ਮੈਂਬਰ ਸ਼੍ਰੀਮਤੀ ਅਵਤਾਰ ਕੌਰ ਦੇ ਜਨਮਦਿਨ ਤੇ ਵਧਾਈ ਦੇਂਦਿਆ ਜਨਮ ਦਿਨ ਦੇ ਗੀਤ ਗਾਏ ਅਤੇ ਨੱਚਦੇ ਟੱਪਦਿਆਂ ਇਹ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ।