Breaking News
Dashmesh GS Electricals Verka Smart Media Insurance Point Tav Prasad

ਸੀਨੀਅਰ ਸਿਟੀਜ਼ਨ ਵੱਲੋਂ 13ਵੇਂ ਡਾ: ਅਮਰਜੀਤ ਸਿੰਘ ਖਹਿਰਾ ਯਾਦਗਾਰੀ ਸਲਾਨਾ ਖੇਡ ਸਮਾਗਮ ਦਾ ਆਗਾਜ਼

ਮੋਹਾਲੀ, 1 ਨਵੰਬਰ, ਪੰਜਾਬੀ ਦੁਨੀਆ ਬਿਊਰੋ : 

ਅੱਜ ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ 13ਵੇਂ ਖੇਡ ਸਮਾਗਮ ਦਾ ਆਗਾਜ਼ ਸ਼੍ਰ ਅਵਤਾਰ ਸਿੰਘ ਸੋਹਲ ਸਾਬਕਾ ਕਪਤਾਨ ਕੀਨੀਆ ਹਾਕੀ ਟੀਮ ਵਲੋਂ ਐਲ.ਏ.ਐਫ. ਸੈਂਟਰ, ਸੈਕਟਰ -68, ਮੋਹਾਲੀ ਵਿਖੇ ਝੰਡਾ ਲਹਿਰਾ ਕੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਲੋਂ  ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਂਬਰਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਦੇਖਦਿਆ ਉਹਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਂਸਲਾ ਅਫਜਾਈ ਕੀਤੀ ਗਈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਐਮਐਸਸੀਏ ਵੱਲੋਂ 1 ਨਵੰਬਰ ਤੋਂ 11 ਨਵੰਬਰ ਤੱਕ ਚੱਲਣ ਵਾਲੇ ਖੇਡ ਸਮਾਰੋਹ ਦੇ ਪਹਿਲੇ ਦਿਨ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ।

ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਵਲੋਂ ਮੁੱਖ ਮਹਿਮਾਨ ਸ਼੍ਰ ਅਵਤਾਰ ਸਿੰਘ ਸੋਹਲ ਦਾ ਖੇਡ ਸਮਾਰੋਹ ਦਾ ਆਗਾਜ਼ ਕਰਨ ਅਤੇ ਉਥੇ ਮੌਜੂਦ ਮੈਂਬਰਾਂ ਵਿੱਚੋਂ ਭਾਗ ਲੈਣ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਤੇ ਹੌਂਸਲਾ ਅਫਜਾਈ ਕੀਤੀ।

ਉਪਰੰਤ ਖੇਡਾਂ ਦੀ ਸ਼ੁਰੂਆਤ ਟੇਬਲ ਟੈਨਿਸ ਦੀ ਖੇਡ ਨਾਲ ਹੋਈ ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਸ਼੍ਰ ਅਵਤਾਰ ਸਿੰਘ ਸੋਹਲ ਵਲੋਂ ਕੀਤੀ ਗਈ। ਇਸ ਖੇਡ ਦੇ ਸ੍ਰੀ ਕਮਲ ਗਰੋਵਰ ਕਨਵੀਨਰ ਸਨ। ਸਕੱਤਰ ਈਵੈਂਟਸ ਹਰਜਿੰਦਰ ਸਿੰਘ ਨੇ ਕਨਵੀਨਰ ਸ੍ਰੀ ਕਮਲ ਗਰੋਵਰ ਵਲੋਂ ਇਸ ਖੇਡ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਖੂਬ ਪ੍ਰਸ਼ੰਸਾ ਕੀਤੀ।

ਟੇਬਲ ਟੈਨਿਸ ਖੇਡ ਵਿੱਚ ਜੇਤੂਆਂ ਦੇ ਵੇਰਵੇ ਇਸ ਪ੍ਰਕਾਰ ਹਨ: ਸਿੰਗਲ 75 ਤੋਂ ਵੱਧ ਉਮਰ ਦੇ ਜੇਤੂ : 1. ਸ੍ਰ ਬਲਬੀਰ ਸਿੰਘ, 2. ਸ੍ਰ  ਜੀ ਕੇ  ਸਿੰਘ। ਇਸੇ ਤਰ੍ਹਾਂ ਸਿੰਗਲ 75 ਤੋਂ ਘੱਟ ਉਮਰ ਦੇ ਜੇਤੂ : 1. ਸ੍ਰੀ ਕਮਲ ਗਰੋਵਰ, 2. ਸ੍ਰੀ ਸੰਜੇ ਸ਼ਰਮਾ ਅਤੇ 3. ਸ੍ਰੀ ਵਿਜੇ ਚਤੁਰਵੇਦੀ ਰਹੇ। ਇਸ ਤੋਂ ਇਲਾਵਾ ਡਬਲਜ਼  ਦੇ ਜੇਤੂ 1. ਸ੍ਰ ਚਰਨਦੀਪ ਸਿੰਘ ਕਲੇਰ ਅਤੇ ਡਾ. ਇੰਦਰਜੀਤ ਸਿੰਘ ਕੰਗ ਅਤੇ 2. ਸੰਜੇ ਸ਼ਰਮਾ ਤੇ ਸਵਰਨਦੀਪ ਸਿੰਘ ਚੱਢਾ ਰਹੇ। 

ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਬੇਦੀ, ਸ੍ਰੀ ਜੀ ਐਸ ਬਿੰਦਰਾ, ਸ਼੍ਰ ਆਰ ਪੀ ਸਿੰਘ ਵਿੱਗ, ਡਾ ਜੰਗ ਸਿੰਘ ਰਾਮਗੜ੍ਹੀਆ ਖੇਡ ਸਮਾਰੋਹ ਵਿੱਚ  ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਹਰਜਿੰਦਰ ਸਿੰਘ ਸਕੱਤਰ ਈਵੈਂਟਸ ਵਲੋਂ ਇਸ ਸਮਾਗਮ ਨੂੰ ਬਹੁਤ ਸੁਚੱਜੇ ਢੰਗ ਨਾਲ ਚਲਾਇਆ ਗਿਆ। ਉਥੇ ਮੌਜੂਦ ਸਾਰੇ ਮੈਂਬਰਾਂ ਲਈ ਸਕੱਤਰ ਸ੍ਰ ਨਰਿੰਦਰ ਸਿੰਘ ਵੱਲੋਂ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ।

Leave a Reply

Your email address will not be published. Required fields are marked *