

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੜ੍ਹ ਪੀੜਤਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ: ਚੇਅਰਮੈਨ ਸ਼ੇਰਗਿੱਲ
ਐਸ.ਏ.ਐਸ. ਨਗਰ, 28 ਅਗਸਤ, ਮਨਜੀਤ ਸਿੰਘ ਚਾਨਾ :
ਪੰਜਾਬ ਵਿਚ ਮੁਸ਼ਕਿਲ ਸਮੇਂ ਦੌਰਾਨ ਹਮੇਸ਼ਾ ਲੋਕ ਸੇਵਾ ਵਿਚ ਮੋਹਰੀ ਸੰਸਥਾ ਮਿਲਕਫੈਡ (ਵੇਰਕਾ) ਨੇ ਅੱਜ ਇਨਸਾਨੀਅਤ ਲਈ ਇਕ ਹੋਰ ਕਦਮ ਅੱਗੇ ਵਧਾਇਆ ਹੈ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿਚ ਮਾਰਕਫੈਡ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਨੇ ਅੱਜ ਵੇਰਕਾ ਮਿਲਕ ਪਲਾਂਟ ਮੋਹਾਲੀ ਵਿਖੇ ਪੰਜਾਬ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ 700 ਰਾਸ਼ਨ ਕਿੱਟਾਂ ਦੇ ਦੋ ਟਰੱਕ ਰਾਹਤ ਸਮੱਗਰੀ ਹਰੀ ਝੰਡੀ ਦੇ ਕੇ ਰਵਾਨਾ ਕੀਤੇ ਗਏ।
ਇਸ ਦੌਰਾਨ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਅਤੇ ਉਤਰੀ ਭਾਰਤ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਸ਼ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪਾਣੀ ਭਰਨ ਨਾਲ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਜਿਸ ਕਾਰਨ ਹੜ੍ਹਾਂ ਦੀ ਬਣੀ ਮਾੜੀ ਸਥਿਤੀ ਕਾਰਨ ਅਨੇਕਾਂ ਪਿੰਡ ਪਾਣੀ ਨਾਲ ਪ੍ਰਭਾਵਿਤ ਹੋ ਗਏ ਹਨ। ਇਸ ਗੰਭੀਰ ਸਥਿਤੀ ਨੂੰ ਮੱਦੇਨਜਰ ਰੱਖਦੇ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਮਿਲਕਫੈਡ ਨੇ 15 ਹਜ਼ਾਰ ਫੂਡ ਕਿੱਟਾਂ ਹੜ੍ਹ ਪੀੜਤ ਇਲਾਕਿਆਂ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਕਿੱਟਾਂ ਵਿੱਚ ਚੀਨੀ, ਆਟਾ, ਚੌਲ, ਦੁੱਧ ਦਾ ਪਾਉਡਰ, ਪੀਣ ਵਾਲਾ ਪਾਣੀ, ਚਾਹ ਪੱਤੀ, ਬਿਸਕੁੱਟ, ਬਰੈਡ ਅਤੇ ਮਾਚਿਸ ਆਦਿ ਜ਼ਰੂਰੀ ਸਮਾਨ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਮਿਲਕਫੈਡ ਦੇ ਕੋਲ 10 ਤੋਂ ਵੱਧ ਮਿਲਕ ਪਲਾਂਟ ਅਤੇ ਪਸ਼ੂਆਂ ਦੀ ਫੀਡ ਦੇ ਕੁੱਝ ਯੂਨਿਟ ਹਨ। ਇਸ ਕਰਕੇ ਅਸੀਂ ਆਪਣੇ ਪਲਾਂਟਾਂ ਅਤੇ ਫੀਡ ਯੂਨਿਟਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਸਾਰੇ ਵੇਰਕਾ ਪਲਾਂਟ ਵਾਰੀ-ਵਾਰੀ ਮਨੁੱਖਤਾ ਦੀ ਸੇਵਾ ਕਰਦੇ ਹੋਏ ਰਾਸ਼ਨ ਕਿੱਟਾਂ ਪਹੁੰਚਾਉਣਗੇ ਤਾਂ ਜੋ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨੂੰ ਲਗਾਤਾਰ ਸਹਾਇਤਾ ਮਿਲਦੀ ਰਹੇ।

ਉਹਨਾਂ ਅੱਗੇ ਕਿਹਾ ਕਿ ਵੇਰਕਾ ਨੇ ਹਮੇਸ਼ਾਂ ਹੀ ਔਖੇ ਸਮੇਂ ਵਿਚ ਪੰਜਾਬ ਵਾਸੀਆਂ ਦੀ ਅੱਗੇ ਹੋ ਕੇ ਮੱਦਦ ਕੀਤੀ ਹੈ। ਉਹਨਾਂ ਕਿਹਾ ਕਿ ਵੇਰਕਾ ਪੰਜਾਬ ਦੀ ਕਿਸਾਨੀ ਨਾਲ ਜੁੜਿਆ ਹੋਇਆ ਅਦਾਰਾ ਹੈ, ਇਸ ਲਈ ਹੜ੍ਹ ਪੀੜ੍ਹਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣਾ ਉਹਨਾਂ ਦਾ ਮੁੱਢਲਾ ਫਰਜ਼ ਬਣਦਾ ਹੈੇ।
ਇਸ ਮੌਕੇ ਪ੍ਰਮੁੱਖ ਸਖ਼ਸੀਅਤਾਂ ਵਿਚ ਸ਼੍ਰੀ ਰਾਹੁਲ ਗੁਪਤਾ (ਆਈ.ਏ.ਐਸ), ਮੈਨੇਜਿੰਗ ਡਾਇਰੈਕਟਰ, ਮਿਲਕਫੈਡ, ਪੰਜਾਬ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ, ਮਿਲਕਫੈਡ ਦੇ ਐਮ.ਡੀ. ਸ੍ਰੀ ਰਾਹੁਲ ਗੁਪਤਾ (ਆਈਏਐਸ), ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੀ ਚੇਅਰਮੈਨ ਪ੍ਰਭਜੋਤ ਕੌਰ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਸ੍ਰੀ ਰੂਬੀ ਸ਼ੇਰਗਿੱਲ, ਸੀਨੀਅਰ ਆਪ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ, ਮਾਣਯੋਗ ਬੋਰਡ ਆਫ ਡਾਇਰੈਕਟਰਜ਼ ਸਾਹਿਬਾਨ, ਪਰਮਜੀਤ ਕੌਰ, ਬੰਤ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ, ਮਨਿੰਦਰਜੀਤ ਸਿੰਘ, ਮਨਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ, ਹਰਕੇਤ ਸਿੰਘ, ਸੁਰਜੀਤ ਸਿੰਘ ਵੇਰਕਾ, ਜਨਰਲ ਮੈਨੇਜਰ ਬਿਕਰਮਜੀਤ ਸਿੰਘ ਮਾਹਲ ਅਤੇ ਅਮਰਜੀਤ ਸਿੰਘ ਅਤੇ ਮਿਲਕਫੈਡ ਦੇ ਮਾਰਕੀਟਿੰਗ ਇੰਚਾਰਜ ਸ. ਇੰਦਰਜੀਤ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸਨ।