Breaking News

ਵਿਕਟੋਰੀਆ ਕੇਜਰ ਥੀਲਵਿਗ ਨੇ ਮਿਸ ਯੂਨੀਵਰਸ-2024 ਦਾ ਖਿਤਾਬ ਜਿੱਤਿਆ

ਮੈਕਸੀਕੋ, 17 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਡੈਨਮਾਰਕ ਦੀ ਵਿਕਟੋਰੀਆ ਕੇਜਰ ਥੀਲਵਿਗ ਨੇ ਮਿਸ ਯੂਨੀਵਰਸ 2024 ਦਾ ਖਿਤਾਬ ਜਿੱਤ ਲਿਆ ਹੈ। ਮਿਸ ਯੂਨੀਵਰਸ 2024 ਦੇ ਗ੍ਰੈਂਡ ਫਿਨਾਲੇ ਦੇ ਅੰਤ ਵਿੱਚ ਪਿਛਲੇ ਸਾਲ ਦੀ ਵਿਜੇਤਾ ਨਿਕਾਰਾਗੁਆ ਦੀ ਸ਼ੇਨਿਸ ਪਲਾਸੀਓਸ ਨੇ ਆਪਣੇ ਉੱਤਰਾਧਿਕਾਰੀ ਦਾ ਤਾਜ ਪਹਿਨਾਇਆ।

ਮੈਕਸੀਕੋ ਵਿੱਚ ਆਯੋਜਿਤ ਮਿਸ ਯੂਨੀਵਰਸ 2024 ਮੁਕਾਬਲੇ ਵਿੱਚ ਚੋਟੀ ਦੇ ਪੰਜ ਸੁੰਦਰੀਆਂ ਵਿਚੋਂ ਕੇਜਰ ਥੀਲਵਿਗ ਦੀ ਚੋਣ ਕੀਤੀ ਗਈ। ਸ਼ਾਮ ਦੇ ਗਾਊਨ ਰਾਊਂਡ ਦੇ ਅੰਤ ਵਿੱਚ, ਡੈਨਮਾਰਕ ਦੀ ਵਿਕਟੋਰੀਆ ਕੇਜਰ ਥੀਲਵਿਗ, ਮੈਕਸੀਕੋ ਦੀ ਮਾਰੀਆ ਫਰਨਾਂਡਾ ਬੇਲਟਰਾਨ, ਨਾਈਜੀਰੀਆ ਦੀ ਚਿਦਿਮਾ ਅਦੇਤਸ਼ਿਨਾ, ਥਾਈਲੈਂਡ ਦੀ ਸੁਚਤਾ ਚੁਆਂਗਸਰੀ ਅਤੇ ਵੈਨੇਜ਼ੁਏਲਾ ਦੀ ਇਲੀਆਨਾ ਮਾਰਕੇਜ਼ ਚੋਟੀ ਦੇ ਪੰਜ ਮੁਕਾਬਲੇਬਾਜ਼ਾਂ ਵਜੋਂ ਉਭਰੀ।

Leave a Reply

Your email address will not be published. Required fields are marked *