Breaking News

ਯਮਨ ਨੇੜੇ ਸਮੁੰਦਰ ‘ਚ 4 ਕਿਸ਼ਤੀਆਂ ਡੁੱਬੀਆਂ, 186 ਲੋਕ ਲਾਪਤਾ, 2 ਦੀ ਮੌਤ

ਯਮਨ, 7 ਮਾਰਚ, ਪੰਜਾਬੀ ਦੁਨੀਆ ਬਿਊਰੋ:

ਯਮਨ ਅਤੇ ਜਿਬੂਤੀ ਦਰਮਿਆਨ ਪ੍ਰਵਾਸੀਆਂ ਨੂੰ ਲਿਜਾ ਰਹੀਆਂ ਚਾਰ ਕਿਸ਼ਤੀਆਂ ਦੇ ਸਮੁੰਦਰ ਵਿੱਚ ਡੁੱਬਣ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ 2 ਦੀ ਮੌਤ ਹੋਣ ਅਤੇ ਕਰੀਬ 186 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਇਸਨੂੰ ਦੁਨੀਆ ਦੇ ਖਤਰਨਾਕ ਪ੍ਰਵਾਸ ਮਾਰਗਾਂ ਵਿੱਚੋਂ ਇੱਕ ਕਿਹਾ ਹੈ। ਇਸ ਰਸਤੇ ਦੀ ਵਰਤੋਂ ਮੁੱਖ ਤੌਰ ‘ਤੇ ਇਥੋਪੀਆਈ ਪ੍ਰਵਾਸੀਆਂ ਦੁਆਰਾ ਖਾੜੀ ਦੇਸ਼ਾਂ ਵਿੱਚ ਕੰਮ ਦੀ ਭਾਲ ਕਰਨ ਲਈ ਕੀਤੀ ਜਾਂਦੀ ਹੈ।

ਅੰਤਰਰਾਸ਼ਟਰੀ ਪ੍ਰਵਾਸ ਸੰਗਠਨ (ਆਈਓਐਮ) ਮੁਤਾਬਕ, ਵੀਰਵਾਰ ਰਾਤ ਨੂੰ ਚਾਰ ਕਿਸ਼ਤੀਆਂ ਡੁੱਬ ਗਈਆਂ, ਜਿਨ੍ਹਾਂ ਵਿੱਚ 186 ਤੋਂ ਵੱਧ ਸਵਾਰ ਲੋਕ ਲਾਪਤਾ ਹਨ। ਇਹ ਪ੍ਰਵਾਸੀ ਰਸਤਾ ਪਹਿਲਾਂ ਵੀ ਘਾਤਕ ਸਾਬਤ ਹੋ ਚੁੱਕਾ ਹੈ। 2024 ਵਿੱਚ, 60,000 ਤੋਂ ਵੱਧ ਪ੍ਰਵਾਸੀ ਇਸ ਰਸਤੇ ਰਾਹੀਂ ਯਮਨ ਪਹੁੰਚੇ, ਜਦੋਂ ਕਿ ਇਸ ਸਮੇਂ ਦੌਰਾਨ 558 ਲੋਕਾਂ ਦੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਇਸੇ ਸਾਲ ਜਨਵਰੀ ਵਿੱਚ ਵੀ ਇੱਕ ਕਿਸ਼ਤੀ ਹਾਦਸਾ ਵਾਪਰਿਆ ਸੀ, ਜਿਸ ਵਿੱਚ 20 ਇਥੋਪੀਆਈ ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। ਆਈਓਐਮ ਅਤੇ ਹੋਰ ਰਾਹਤ ਏਜੰਸੀਆਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਸਥਾਨਕ ਪ੍ਰਸ਼ਾਸਨ ਅਤੇ ਮਛੇਰਿਆਂ ਦੀ ਮਦਦ ਨਾਲ ਕੁੱਝ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *