
ਕਿਹਾ, ਦੇਸ਼ ਨੂੰ ਮਹਾਨ ਬਣਾਉਣ ਲਈ ਹੀ ਰੱਬ ਨੇ ਮੈਨੂੰ ਬਚਾਇਆ
ਵਾਸ਼ਿੰਗਟਨ, 21 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਡੋਨਾਲਡ ਟਰੰਪ, ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਸੋਮਵਾਰ ਰਾਤੀਂ ਭਾਰਤੀ ਸਮੇਂ ਅਨੁਸਾਰ 10:30 ਵਜੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਅਹੁਦੇ ਦੀ ਸਹੁੰ ਚੁੱਕੀ। ਸੁਪਰੀਮ ਕੋਰਟ ਦੇ ਜੱਜ ਜੌਨ ਰੌਬਰਟਸ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਟਰੰਪ ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ।
ਟਰੰਪ ਦੇ ਸਹੁੰ ਚੁੱਕਣ ਦੌਰਾਨ ਉਹਨਾਂ ਦੀ ਪਤਨੀ ਮੇਲਾਨੀਆ ਨਾਲ ਸੀ। ਸਹੁੰ ਚੁੱਕਣ ਤੋਂ ਬਾਅਦ ਸੰਸਦ ਦਾ ਕੈਪੀਟਲ ਰੋਟੁੰਡਾ ਹਾਲ ਕੁਝ ਦੇਰ ਤਾੜੀਆਂ ਨਾਲ ਗੂੰਜਦਾ ਰਿਹਾ। ਇਸ ਦੌਰਾਨ ਆਪਣੇ ਭਾਸ਼ਣ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਮਹਾਨ ਬਣਾਉਣ ਲਈ ਰੱਬ ਨੇ ਉਨ੍ਹਾਂ ਨੂੰ ਬਚਾਇਆ ਹੈ।
ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ 30 ਮਿੰਟ ਤੱਕ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ ਕਈ ਅਹਿਮ ਐਲਾਨ ਕੀਤੇ। ਆਪਣੇ ਪਹਿਲੇ ਭਾਸ਼ਣ ਵਿੱਚ ਟਰੰਪ ਨੇ ਕਿਹਾ, ‘ਅਮਰੀਕਾ ਦਾ ਸੁਨਹਿਰੀ ਯੁੱਗ ਅੱਜ ਸ਼ੁਰੂ ਹੋ ਰਿਹਾ ਹੈ। ਇਸ ਦਿਨ ਤੋਂ ਸਾਡਾ ਦੇਸ਼ ਫਿਰ ਤੋਂ ਖੁਸ਼ਹਾਲ ਬਣੇਗਾ ਅਤੇ ਪੂਰੀ ਦੁਨੀਆ ਵਿਚ ਸਤਿਕਾਰਿਆ ਜਾਵੇਗਾ। ਮੈਂ ਸਿਰਫ਼ ਅਮਰੀਕਾ ਨੂੰ ਪਹਿਲ ਦੇਵਾਂਗਾ। ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ। ਸਾਡੀ ਸੁਰੱਖਿਆ ਬਹਾਲ ਹੋਵੇਗੀ। ਇਨਸਾਫ਼ ਦੇ ਤਰਾਜੂ ਨੂੰ ਸੰਤੁਲਿਤ ਕੀਤਾ ਜਾਵੇਗਾ।