Breaking News
Dashmesh GS Electricals Verka Smart Media Insurance Point Tav Prasad

ਦੱਖਣੀ ਕੋਰੀਆ ‘ਚ ਜਹਾਜ਼ ਕਰੈਸ਼, 179 ਦੀ ਮੌਤ

ਸਿਓਲ, 29 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਦੱਖਣੀ ਕੋਰੀਆ ਵਿੱਚ ਅੱਜ ਜਹਾਜ਼ ਦੁਰਘਟਨਾਗ੍ਰਸਤ ਹੋਣ ਕਾਰਨ ਵਾਪਰੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 179 ਪਹੁੰਚ ਗਈ ਹੈ। ਇਸ ਜਹਾਜ਼ ਵਿੱਚ ਕੁੱਲ 181 ਯਾਤਰੀ ਸਵਾਰ ਸਨ, ਜਿਨਾਂ ਵਿੱਚ ਸਿਰਫ ਦੋ ਦੇ ਬਚਣ ਦੀ ਖਬਰ ਹੈ। ਦੱਸਣਯੋਗ ਹੈ ਕਿ ਇਹ ਜਹਾਜ਼ ਬੈਕਾਂਗ ਤੋਂ 6 ਕਰੂ ਮੈਂਬਰਾਂ ਸਮੇਤ 181 ਯਾਤਰੀਆਂ ਨੂੰ ਲੈ ਕੇ ਵਾਪਸ ਆ ਰਿਹਾ ਸੀ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਦੋ ਯਾਤਰੀਆਂ ਨੂੰ ਜਿਊਂਦੇ ਬਾਹਰ ਕੱਢਿਆ ਗਿਆ ਹੈ। ਹਾਦਸੇ ਦੌਰਾਨ ਜਹਾਜ਼ ਰਨਵੇ ਤੋਂ ਫਿਸਲ ਕੇ ਕੰਧ ਨਾਲ ਜਾ ਟਕਰਾਇਆ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਦੁਰਘਟਨਾ ਦੱਖਣੀ ਜਿਓਲਾ ਪ੍ਰਾਂਤ ਵਿੱਚ ਉਸ ਵਾਪਰੀ ਜਦੋਂ ਜੇਜੂ ਏਅਰ ਦੀ ਉਡਾਨ ਨੰਬਰ 2216 ਥਾਈਲੈਂਡ ਤੋਂ ਵਾਪਸ ਆ ਰਹੀ ਸੀ।

Leave a Reply

Your email address will not be published. Required fields are marked *