Breaking News
Dashmesh GS Electricals Verka Smart Media Insurance Point Tav Prasad

ਲਾਹੌਰ ਨੂੰ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਐਲਾਨਿਆ

ਲਾਹੌਰ, 23 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:

ਪਾਕਿਸਤਾਨ ਦੇ ਮਸ਼ਹੂਰ ਸ਼ਹਿਰ ਲਾਹੌਰ ਵਿਚ ਪ੍ਰਦੂਸ਼ਣ ਇੰਨਾ ਜ਼ਿਆਦਾ ਹੋ ਗਿਆ ਕਿ ਬੀਤੀ ਕੱਲ੍ਹ ਇਸ ਨੂੰ 394 ਦੇ ਖਤਰਨਾਕ AQI ਦੇ ਨਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਘੋਸ਼ਿਤ ਕੀਤਾ ਗਿਆ। ਪੰਜਾਬ ਸੂਬੇ ਨੇ ਮੰਗਲਵਾਰ ਨੂੰ ਕਿਹਾ ਕਿ ਲਾਹੌਰ ਨੂੰ ਖਤਰਨਾਕ ਏਅਰ ਕੁਆਲਿਟੀ ਇੰਡੈਕਸ 394 ਦਾ ਸਾਹਮਣਾ ਕਰਨ ਤੋਂ ਬਾਅਦ ਧੂੰਏਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਕਲੀ ਬਾਰਸ਼ ਦੀ ਯੋਜਨਾ ਬਣਾਈ ਗਈ ਹੈ।

ਇਹ ਦੂਜੀ ਵਾਰ ਹੈ ਕਿ ਜਦੋਂ ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਨਕਲੀ ਮੀਂਹ ਲਈ ਕਲਾਊਡ ਸੀਡਿੰਗ ਦਾ ਕੰਮ ਕਰੇਗਾ। ਪਹਿਲੀ ਵਾਰ ਦਸੰਬਰ 2023 ਵਿੱਚ ਇਹ ਕੀਤਾ ਗਿਆ ਸੀ ਕਿ ਧੂੰਏਂ ਦੇ ਖਤਰਨਾਕ ਪੱਧਰਾਂ ਦਾ ਮੁਕਾਬਲਾ ਕਰਨ ਲਈ ਕਲਾਉਡ ਸੀਡਿੰਗ ਕੀਤੀ ਗਈ ਸੀ ਅਤੇ ਇਸ ਪ੍ਰੋਜੈਕਟ ‘ਤੇ ਅੰਦਾਜ਼ਨ 350 ਮਿਲੀਅਨ ਰੁਪਏ ਦੀ ਲਾਗਤ ਆਈ ਸੀ। ਮਰੀਅਮ ਨਵਾਜ਼ ਦੀ ਪੰਜਾਬ ਸਰਕਾਰ ਨੇ ਵੀ ‘ਐਂਟੀ-ਸਮੋਗ ਸਕੁਐਡ’ ਦੀ ਸ਼ੁਰੂਆਤ ਕੀਤੀ ਹੈ ਜੋ ਧੂੰਆਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ।

Leave a Reply

Your email address will not be published. Required fields are marked *