ਟੋਰਾਂਟੋ, 17 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਕੈਨੇਡਾ ਦੇ ਮੈਟਰੋ ਸ਼ਹਿਰ ਟੋਰਾਂਟੋ ਅਤੇ ਇਸ ਦੇ ਨੇੜਲੇ ਇਲਾਕਿਆਂ ਬਰੈਂਪਟਨ, ਵੁੱਡਬਰਿੱਜ ਅਤੇ ਮਿਸੀਸਾਗਾ ਵਿੱਚ ਭਾਰੀ ਮੀਂਹ ਕਾਰਨ ਹਾਈਵੇਅ ਅਤੇ ਪੁਲਾਂ ਹੇਠ ਪਾਣੀ ਇਕੱਠਾ ਹੋਣ ਕਾਰਨ ਕਈ ਥਾਵਾਂ ‘ਤੇ ਕਾਰਾਂ ਪਾਣੀ ਵਿੱਚ ਡੁੱਬ ਗਈਆਂ ਹਨ। ਬਹੁਤ ਸਾਰੀਆਂ ਗੱਡੀਆਂ ਵਿੱਚ ਪਾਣੀ ਭਰ ਗਿਆ ਹੈ। ਵੰਡਰਲੈਡ, ਟੋਰਾਂਟੋ ਯੂਨੀਅਨ ਸਟੇਸ਼ਨ, ਲੇਕ ਸ਼ੇਆਓਰ, ਟੋਰਬਰਾਮ, ਸਟੀਲ ਤੇ ਕਵਾਲਟੀ ਸਵੀਟ ਪਲਾਜਾ ਨੂੰ ਬੰਦ ਕਰ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਪਿਛਲੇ 24 ਸਾਲਾਂ ਵਿੱਚ ਪਹਿਲੀ ਵਾਰ ਅਜਿਹੇ ਹਾਲਾਤ ਦੇਖਣ ਨੂੰ ਮਿਲੇ ਹਨ। ਇਸ ਦੌਰਾਨ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਤਿਹਿਆਤ ਨਾਲ ਗੱਡੀ ਚਲਾਉਣ ਲਈ ਅਪੀਲ ਕੀਤੀ ਹੈ। ਮੌਸਮ ਵਿਭਾਗ ਵਲੋਂ ਹੋਰ ਮੀਂਹ ਪੈਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ।