Breaking News
Dashmesh GS Electricals Verka Smart Media Insurance Point Tav Prasad

ਮਸਜਿਦ ‘ਤੇ ਆਤਮਘਾਤੀ ਹਮਲੇ ‘ਚ 31 ਲੋਕਾਂ ਦੀ ਮੌਤ, 169 ਜ਼ਖਮੀ

ਇਸਲਾਮਾਬਾਦ, 6 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਸ਼ੀਆ ਮਸਜਿਦ ਵਿੱਚ ਇੱਕ ਆਤਮਘਾਤੀ ਹਮਲੇ ਦੀ ਵੱਡੀ ਘਟਨਾ ਵਾਪਰੀ ਹੈ, ਜਿਸ ਵਿੱਚ ਘੱਟੋ-ਘੱਟ 31 ਲੋਕ ਮਾਰੇ ਗਏ ਅਤੇ 169 ਜ਼ਖਮੀ ਹੋ ਗਏ।

ਹਸਪਤਾਲਾਂ ਵਿੱਚ ਐਮਰਜੈਂਸੀ ਐਲਾਨੀ ਗਈ ਹੈ ਜਦਕਿ ਸ਼ੀਆ ਮਸਜਿਦ ਵਿੱਚ ਹੋਏ ਧਮਾਕੇ ਦੀ ਤੁਰੰਤ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਸ਼ਕਤੀਸ਼ਾਲੀ ਧਮਾਕਾ ਸੰਘੀ ਰਾਜਧਾਨੀ ਦੇ ਸ਼ਹਿਜ਼ਾਦ ਟਾਊਨ ਇਲਾਕੇ ਦੇ ਤਰਲਾਈ ਇਮਾਮਬਰਗਾਹ ਤੇ ਹੋਇਆ।

Leave a Reply

Your email address will not be published. Required fields are marked *