Breaking News
Dashmesh GS Electricals Verka Smart Media Insurance Point Tav Prasad

ਸ਼ੱਕ ਦੀ ਸੂਈ ਘੁੰਮਾਉਦੀ ਕਾਮੇਡੀ ਫਿਲਮ “ਜੀਜੇ ਦੀ ਮਾਸ਼ੂਕ” ਚਰਚਾ ‘ਚ

ਚੰਡੀਗੜ੍ਹ, 14 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਗੁਰਚੇਤ ਚਿੱਤਰਕਾਰ ਅਜਿਹਾ ਲੇਖਕ, ਅਦਾਕਾਰ, ਨਿਰਦੇਸ਼ਕ ਹੈ, ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਪੂਰਾ ਸੁਚੇਤ ਆ ਪਰ ਪੰਜਾਬ ਦੇ ਪਿੰਡਾਂ ਦੀ ਸਚਾਈ, ਜੱਗੋ ਤੇਰਵੀਂ ਅਤੇ ਉਧੇੜ ਬੂਣ ਨੂੰ ਹੂਬ-ਹੂਬ ਦੱਸਣ ਤੇ ਪਰਦੇ ਉਤੇ ਦਰਸਾਉਣ ਵਿਚ ਪ੍ਰਵੀਨ ਹੈ। ਪਿੰਡਾਂ ਵਿਚ “ਖੰਭ ਨੂੰ ਡਾਰ” ਬਣਾਉਣ ਅਤੇ “ਸ਼ੱਕ ਦੀ ਸੂਈ” ਨੂੰ ਮਨ ਵਿਚ ਧਾਰ ਕੇ ਅੜਬ ਪਰਾਹੁਣਾ ਭਾਗ-10 ਰਾਹੀਂ ਹਾਸਰਸ ਫਿਲਮ “ਜੀਜੇ ਦੀ ਮਾਸ਼ੂਕ” ਲਿਖੀ ਅਤੇ ਵਿਕਰਮ ਗਿੱਲ ਦੀ ਨਿਰਦੇਸ਼ਨਾਂ ਹੇਠ ਫਿਲਮਾ ਕੇ ਦਰਸ਼ਕਾਂ ਦੀ ਕਚਹਿਰੀ ਵਿਚ ਯੂ-ਟਿਊਬ ਚੈਨਲ ਰਾਹੀਂ ਪੇਸ਼ ਕੀਤਾ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼ਹਿਰ ਵਿਚ ਤਾਂ ਇਕ ਗੁਆਂਢੀ ਦੂਜੇ ਨਾਲ ਮਤਲਬ ਨਹੀਂ ਰੱਖਦੇ ਪਰ ਪਿੰਡਾਂ ਵਿਚ ਸਾਰੇ ਪਿੰਡ ਦੀ ਬਿਲਕੁਲ ਤੇ ਖ਼ਬਰ ਰੱਖਣ ਆਲੇ ਬੁੜੇ-ਬੁੜੀਆਂ, ਛੜੇ, ਭਾਂਬੜ ਮਚਾਉਣ ਵਾਲੀਆਂ ਤੀਵੀਆਂ ਦੀ ਗਿਣਤੀ ਭਾਰੀ ਤਦਾਦ ਵਿਚ ਹੁੰਦੀ ਆ। ਵਿਧਵਾ ਔਰਤ ਨੂੰ ਤਾਂ ਇਹ ਸਮਾਜ ‘ਖ਼ਾਲੀ ਪਲਾਟ’ ਦੀ ਤਰਾਂ ਸਮਝਦਾ ਏ ਅਰਥਾਤ ਕਬਜ਼ਾ ਕੌਣ ਕਰਦਾ ਹੈ।

ਮੁੱਖ ਭੂਮਿਕਾ ਗੁਰਚੇਤ ਚਿੱਤਰਕਾਰ ਦੀ ਹੈ ਤੇ ਉਸ ਦੀ ਘਰਵਾਲੀ ਬਣਦੀ ਆ ਰਾਜ ਧਾਲੀਵਾਲ। ਸਹੁਰੇ ਦਾ ਰੋਲ ਕੁਲਵੀਰ ਮੁਸ਼ਕਾਬਾਦ, ਸੱਸ ਬਣੀ ਮੰਜੂ ਮਾਹਲ ਅਤੇ ਸਾਲਿਆਂ ਦੇ ਰੋਲ ਵਿਚ ਤਿੱਕੜੀ ਕਮਲ ਰਾਜਪਾਲ, ਸਰਬੰਸ ਪ੍ਰਤੀਕ ਸਿੰਘ ਤੇ ਕੁਲਦੀਪ ਸਿੱਧੂ ਦੀ ਹੈ। ਸੀਰੀ ਦਾ ਦਮਦਾਰ ਕਿਰਦਾਰ ਸਤਵੀਰ ਬੈਨੀਪਾਲ ਨੇ ਕੀਤਾ ਹੈ। ਜਿਥੇ ਅਲਕਾ ਰਿਸ਼ੀ ਨੇ ਪਿੰਡ ਦੀ ਕੁੜੀ, ਵਿਧਵਾ ਬਣੀ ਪੂਨਮ ਸਿੰਘ ਨੇ ਆਪੋ-ਆਪਣੇ ਕਿਰਦਾਰ ਸਹੀ ਨਿਭਾਏ ਹਨ, ਉਥੇ ਹੀ ਬਾਲ ਅਦਾਕਾਰ ਗੁਰਸ਼ਾਨ ਮੋਟੂ ਨੇ ਸਟੀਕ ਗੱਲਾਂ ਕਰ ਹਾਸੇ ਬਖੇਰੇ। ਇਹ ਹਾਸਰਸ ਫਿਲਮ ਬਹੁਤ ਸੰਦੇਸ਼ ਦੇਣ ਵਿਚ ਕਾਮਯਾਬ ਹੋਈ ਹੈ।

ਨਿਰਦੇਸ਼ਕ ਵਿਕਰਮ ਗਿੱਲ ਨੇ ਕਿਹਾ ਕਿ ਉਹ ਪੰਜਾਬ ਦੇ 100 ਸਾਲ ਪਹਿਲਾਂ ਵਾਲੇ ਰਹਿਣ ਸਹਿਣ, ਪਹਿਰਾਵੇ ਅਤੇ ਸੋਚਣੀ ਨੂੰ ਦਰਸਾਉਣ ਦੀ ਕੋਸ਼ਿਸ਼ ਵਿਚ ਕਾਮਯਾਬ ਹੋਇਆ ਹੈ, ਉਥੇ ਹੀ ਗੁਰਚੇਤ ਚਿੱਤਰਕਾਰ ਦਾ ਕਹਿਣਾ ਹੈ ਕਿ ਅੱਖ ਨਾਲ ਵੇਖੀ, ਕੰਨ ਨਾਲ ਸੁਣੀ ਦਾ ਫ਼ਰਕ ਹੁੰਦਾ ਆ ਪਰ ਯਕੀਨ ‘ਦਿਲ ਦੀ ਗੱਲ’ ਉਤੇ ਕਰਨਾ ਉਚਿਤ ਹੈ।

Leave a Reply

Your email address will not be published. Required fields are marked *