Breaking News
Dashmesh GS Electricals Verka Smart Media Insurance Point Tav Prasad

ਨਵਜਾਤ ਬੱਚੇ ਦੀ ਮਿਲੀ ਲਾਸ਼, ਪੁਲਿਸ ਜਾਂਚ ‘ਚ ਜੁਟੀ

ਲੁਧਿਆਣਾ, 31 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਲੁਧਿਆਣਾ ਵਿਖੇ ਅੱਜ ਦੁਪਹਿਰ ਇਕ ਮੰਦਰ ਦੀ ਦਹਿਲੀਜ਼ ਅੱਗੇ ਚੌਲਾਂ ਦੀ ਖਾਲੀ ਬੋਰੀ ‘ਚੋਂ ਇਕ ਨਵਜਾਤ ਬੱਚੇ ਦੀ ਲਾਸ਼ ਮਿਲੀ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਨਵਜੰਮੇ ਬੱਚੇ ਦੀ ਲਾਸ਼ ਮੰਦਰ ਦੇ ਬਾਹਰ ਰੱਖ ਦਿੱਤੀ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਅਜੇ ਤੱਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ।

ਜਾਣਕਾਰੀ ਅਨੁਸਾਰ ਅੱਜ ਕਿਸੇ ਅਣਪਛਾਤੇ ਵਿਅਕਤੀ ਨੇ ਬੱਚੇ ਨੂੰ ਸਲੇਟੀ ਰੰਗ ਦੀ ਕਮੀਜ਼ ‘ਚ ਲਪੇਟ ਕੇ ਤਾਜਪੁਰ ਰੋਡ ‘ਤੇ ਸਥਿਤ ਸ਼ਨੀ ਮੰਦਰ ਦੇ ਬਾਹਰ ਚੌਲਾਂ ਦੀ ਖਾਲੀ ਬੋਰੀ ‘ਚ ਰੱਖ ਦਿੱਤਾ। ਮੰਦਰ ਦੇ ਪ੍ਰਧਾਨ ਮੁਕੇਸ਼ ਖੁਰਾਣਾ ਨੇ ਦੱਸਿਆ ਕਿ ਉਹ ਅੱਜ ਸਵੇਰ ਤੋਂ ਹੀ ਮੰਦਰ ਵਿੱਚ ਸਨ। ਮੰਦਰ ਵਿੱਚ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਉਦੋਂ ਸਫਾਈ ਕਰਮਚਾਰੀ ਨੇ ਬੱਚੇ ਨੂੰ ਲਵਾਰਸ ਪਿਆ ਦੇਖਿਆ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।

Leave a Reply

Your email address will not be published. Required fields are marked *