Breaking News
Dashmesh GS Electricals Verka Smart Media Insurance Point Tav Prasad

ਸੀਨੀਅਰ ਸਿਟੀਜ਼ਨਾਂ ਲਈ ਇਨਕਮ ਟੈਕਸ ਰਿਟਰਨ ਫਾਈਲਿੰਗ ਕੈਂਪ ਲਗਾਇਆ

ਮੋਹਾਲੀ, 30 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਲਈ ਐਲ ਏ ਐਫ ਸੈਂਟਰ, ਸੈਕਟਰ 68, ਮੋਹਾਲੀ ਵਿਖੇ ਇੱਕ ਇਨਕਮ ਟੈਕਸ ਰਿਟਰਨ ਫਾਈਲਿੰਗ ਕੈਂਪ ਲਗਾਇਆ ਗਿਆ। ਸ਼੍ਰੀਮਤੀ ਜੋਲੀਨ ਕੌਰ ਨੇ ਐਮ.ਐਸ.ਸੀ.ਏ. ਦੇ ਮੈਂਬਰ ਸ਼੍ਰੀ ਸਵਰਨਦੀਪ ਸਿੰਘ ਚੱਢਾ LM 2240 ਦੀ ਅਗਵਾਈ ਵਿੱਚ ਕੈਂਪ ਦਾ ਸੰਚਾਲਨ ਕੀਤਾ। ਨਾਲ ਸ਼੍ਰੀ ਮਤੀ ਬਬੀਤਾ, ਕੰਪਿਊਟਰ ਅਧਿਆਪਕ ਨੇ ਵੀ ਇਸ ਵਿੱਚ ਸਹਿਯੋਗ ਦਿੱਤਾ। 

ਇਸ ਦੌਰਾਨ ਕੁਝ ਬਾਹਰਲੇ ਮੈਂਬਰਾਂ ਵੱਲੋਂ ਵੀ ਇਸ ਕੈਂਪ ਦਾ ਲਾਭ ਉਠਾਇਆ ਗਿਆ। ਐਮਐਸਸੀਏ ਦੇ ਮੈਂਬਰਾਂ ਵੱਲੋਂ ਇਹਨਾਂ ਯਤਨਾਂ ਦੀ ਬਹੁਤ ਸ਼ਲਾਘਾ ਕੀਤੀ ਗਈ। ਅਜਿਹਾ ਹੀ ਕੈਂਪ ਪਿਛਲੇ ਸਾਲ ਵੀ ਲਗਾਇਆ ਗਿਆ ਸੀ। 

ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਸ਼੍ਰੀਮਤੀ ਜੋਲੀਨ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਅਤੇ ਸਕੱਤਰ ਆਓ ਭਗਤ ਨਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ। 

Leave a Reply

Your email address will not be published. Required fields are marked *