
ਜਮਸ਼ੇਦਪੁਰ, 30 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਅੱਜ ਸਵੇਰੇ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਵਿੱਚ ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 20 ਜ਼ਖ਼ਮੀ ਹੋ ਗਏ।ਇਹ ਹਾਦਸਾ ਦੱਖਣੀ ਪੂਰਬੀ ਰੇਲਵੇ ਦੇ ਚੱਕਰਧਤਪੁਰ ਡਿਵੀਜ਼ਨ ਦੇ ਅਧੀਨ ਜਮਸ਼ੇਦਪੁਰ ਤੋਂ ਲਗਭਗ 80 ਕਿਲੋਮੀਟਰ ਦੂਰ ਬਦਾਬੰਬੂ ਨੇੜੇ ਤੜਕੇ 3.45 ਵਜੇ ਵਾਪਰਿਆ।
ਐਸਈਆਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ “ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਵਿੱਚ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬਦਾਬੰਬੂ ਵਿੱਚ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। ਉਨ੍ਹਾਂ ਨੂੰ ਹੁਣ ਬਿਹਤਰ ਇਲਾਜ ਲਈ ਚੱਕਰਧਰਪੁਰ ਲਿਜਾਇਆ ਜਾ ਰਿਹਾ ਹੈ।”
SER ਅਧਿਕਾਰੀ ਨੇ ਦੱਸਿਆ ਕਿ 29 ਜੂਨ ਦੀ ਰਾਤ ਨੂੰ ਹਾਵੜਾ ਤੋਂ ਰਵਾਨਾ ਹੋਈ ਰੇਲਗੱਡੀ ਅੱਜ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 16 ਯਾਤਰੀ ਕੋਚ, ਇੱਕ ਪਾਵਰ ਕਾਰ ਅਤੇ ਇੱਕ ਪੈਂਟਰੀ ਕਾਰ ਸੀ।