
ਚੰਡੀਗੜ੍ਹ, 21 ਜੂਨ, ਪੰਜਾਬੀ ਦੁਨੀਆ ਬਿਊਰੋ:
ਵਿਸ਼ਵ ਭਰ ਵਿੱਚ ਥੋੜ੍ਹੇ ਸਮੇਂ ਵਿਚ ਹੀ ਪ੍ਰਸਿੱਧੀ ਖੱਟਣ ਵਾਲੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ‘ਦਿਲੇਮਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਅਤੇ ਸਿੱਧੂ ਦੇ ਚਹੇਤਿਆਂ ਵੱਲੋਂ ਇਸ ਗੀਤ ਨੂੰ ਸੁਣਨ ਲੲੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਯੂਕੇ ਦੇ ਮਸ਼ਹੂਰ ਗਾਇਕ ਸਟੀਫਲੌਂਡਨ ਵੱਲੋਂ ਸਿੱਧੂ ਦੇ ਇਸ ਗੀਤ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਸਟੀਫਲੰਡਨ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ‘ਦਿਲੇਮਾ’ ਗੀਤ ਦਾ ਟੀਜ਼ਰ ਪੋਸਟ ਕੀਤਾ ਹੈ, ਜਿਸ ਦੇ ਕੈਪਸ਼ਨ ‘ਚ ਉਸ ਨੇ ਲਿਖਿਆ “ਜੇਕਰ ਇਸ ਟੀਜ਼ਰ ਨੂੰ 1 ਲੱਖ ਕਮੈਂਟਸ ਮਿਲਦੇ ਹਨ ਤਾਂ ਉਹ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਕਰੇਗੀ।”
ਦੱਸਣਯੋਗ ਹੈ ਕਿ ਗੀਤ ਦਾ ਟੀਜ਼ਰ ਪੋਸਟ ਹੋਣ ਬਾਅਦ ਕਰੀਬ 2 ਲੱਖ ਕਮੈਂਟਸ ਆ ਚੁੱਕੇ ਹਨ। ਇਸ ਕਾਰਨ ਗਾਇਕ ਨੇ ਗੀਤ ਦੀ ਤਰੀਕ ਵੀ ਦੱਸ ਦਿੱਤੀ ਹੈ। ਇਹ ਗੀਤ 24 ਜੂਨ 2024 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਟੀਫਲੌਂਡਨ ਦੀ ਨਵੀਂ ਐਲਬਮ 28 ਜੂਨ ਨੂੰ ਰਿਲੀਜ਼ ਹੋਣੀ ਹੈ। ਇਸ ਐਲਬਮ ਵਿੱਚ ਸਟੀਫਲੰਡਨ ਦਾ ਇੱਕ ਗੀਤ ‘ਦਿਲੇਮਾ’ ਵੀ ਹੈ, ਜਿਸ ਦਾ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲੀਵੁੱਡ ਗਾਇਕਾ ਨੇ ਕੁਝ ਹਫਤੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ।