Breaking News
Dashmesh GS Electricals Verka Smart Media Insurance Point Tav Prasad

ਗਾਇਕਾ ਮਨਿੰਦਰ ਦਿਓਲ ਵੀ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਆਈ ਅੱਗੇ

ਕਿਹਾ, ਸਾਡੀ ਸੰਸਥਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਵਿੱਚ ਪਾ ਰਹੀ ਹੈ ਯੋਗਦਾਨ

ਚੰਡੀਗੜ੍ਹ, 4 ਸਤੰਬਰ, ਮਨਜੀਤ ਸਿੰਘ ਚਾਨਾ :

ਪੰਜਾਬ ‘ਚ ਆਏ ਹੜ੍ਹਾਂ ਨੂੰ ਲੈ ਕੇ ਪੰਜਾਬੀ ਗਾਇਕਾ ਮਨਿੰਦਰ ਦਿਓਲ (ਕੈਲੀਫੋਰਨੀਆ) ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਨਿਸਵਾਰਥ ਸੇਵਾ ਸੋਸਾਇਟੀ ਪੰਜਾਬ ਦੇ ਸੁਲਤਾਨਪੁਰ ਲੋਧੀ ਅਤੇ ਪਟਿਆਲਾ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਦੀ ਮਦਦ ਕਰ ਰਹੀ ਹੈ। ਹੜ੍ਹ ਪ੍ਰਭਾਵਿਤ ਲੋਕਾਂ ਦੀ ਜ਼ਰੂਰਤ ਮੁਤਾਬਕ ਉਹਨਾਂ ਨੂੰ ਸਮਾਨ ਮੁਹਈਆ ਕਰਵਾਇਆ ਜਾ ਰਿਹਾ ਹੈ।

ਬੀਬਾ ਮਨਿੰਦਰ ਦਿਓਲ ਨੇ ਅੱਗੇ ਦੱਸਿਆ ਕਿ ਉਨਾਂ ਦੀ ਸੰਸਥਾ ਵੱਲੋਂ 2023 ਵਿੱਚ ਆਏ ਹੜਾਂ ‘ਚ ਵੀ ਲੋਕਾਂ ਦੀ ਮਦਦ ਕੀਤੀ ਗਈ ਸੀ। ਉਹਨਾਂ ਪੰਜਾਬ ਵਾਸੀਆਂ ਅਤੇ ਐਨਆਰਆਈਜ਼ ਨੂੰ ਅਪੀਲ ਕੀਤੀ ਕਿ ਕੁਦਰਤੀ ਕਰੋਪੀ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਨਾਲ ਡੱਟ ਕੇ ਖੜੀਏ ਅਤੇ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਲਈ ਸਾਹਮਣੇ ਆਈਏ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੀ ਸੰਸਥਾਵਾਂ ਇਸ ਸਮੇਂ ਲੋਕਾਂ ਦੀ ਮਦਦ ਵਿੱਚ ਆਪਣਾ ਆਪਣਾ ਯੋਗਦਾਨ ਪਾ ਰਹੀਆਂ ਹਨ, ਜੋ ਕਿ ਬਹੁਤ ਹੀ ਸ਼ਲਾਘਯੋਗ ਕਦਮ ਹੈ। ਉਹਨਾਂ ਕਿਹਾ ਕਿ ਪੰਜਾਬ ਆਪਣੀ ਮਦਦ ਖੁਦ ਕਰ ਸਕਦਾ ਹੈ ਕਿਉਂਕਿ ਪੰਜਾਬ ਤੇ ਕਈ ਵਾਰ ਮੁਸੀਬਤਾਂ ਆਈਆਂ ਹਨ ਅਤੇ ਹਰ ਮੁਸੀਬਤਾਂ ਦਾ ਸਾਹਮਣਾ ਪੰਜਾਬੀਆਂ ਨੇ ਡੱਟ ਕੇ ਕੀਤਾ ਹੈ। ਉਹਨਾਂ ਆਪਣੀ ਇੰਡਸਟਰੀ ਦੇ ਲੋਕਾਂ ਵੱਲੋਂ ਪੰਜਾਬੀਆਂ ਦੀ ਕੀਤੀ ਜਾ ਰਹੀ ਮੱਦਦ ਦੀ ਵੀ ਪ੍ਰਸੰਸਾ ਕੀਤੀ ਅਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *