

ਮੁਟਿਆਰਾਂ, ਔਰਤਾਂ ਅਤੇ ਬੱਚਿਆਂ ਨੇ ਗਿੱਧੇ ਅਤੇ ਬੋਲੀਆਂ ਰਾਹੀਂ ਰੰਗ ਬੰਨ੍ਹਿਆ
ਮੋਹਾਲੀ, 30 ਅਗਸਤ, ਅਮਨਦੀਪ ਸਿੰਘ :
ਮੋਹਾਲੀ ਪ੍ਰੈਸ ਕਲੱਬ ਵੱਲੋਂ ‘ਤੀਆਂ ਤੀਜ ਦੀਆਂ’ ਮੇਲਾ ਸੈਕਟਰ-70 ਦੇ ਕਮਿਊਨਿਟੀ ਸੈਂਟਰ ਵਿਚ ਪੂਰੀ ਧੂਮ ਧਾਮ ਨਾਲ ਮਨਾਇਆ ਗਿਆ।
ਮੇਲੇ ਵਿਚ ਸੈਕਟਰ-70 ਵਿਚੋਂ ਔਰਤਾਂ, ਬੱਚਿਆਂ ਅਤੇ ਮੁਟਿਆਰਾਂ ਨੇ ਗਿੱਧਾ, ਭੰਗੜਾ, ਸੋਲੋ ਡਾਂਸ ਅਤੇ ਕੋਰੀਓਗ੍ਰਾਫੀ ਨਾਚ ਪੇਸ਼ ਕਰਕੇ 5 ਘੰਟੇ ਤੱਕ ਪੂਰੇ ਜੋਸ਼ੋ ਖਰੋਸ਼ ਨਾਲ ਪ੍ਰੋਗਰਾਮ ਵਿਚ ਰੰਗ ਬੰਨ੍ਹੀ ਰੱਖਿਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਪਤਨੀ ਬੀਬੀ ਜਸਵੰਤ ਕੌਰ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੀ ਚੇਅਰਮੈਨ ਪ੍ਰਭਜੋਤ ਕੌਰ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਵੀ ਗਿੱਧੇ ਵਿਚ ਬੋਲੀਆਂ ਤੇ ਗਿੱਧਾ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲੀ ਰੱਖਿਆ।
ਇਸ ਦੌਰਾਨ ਬੀਬੀ ਜਸਵੰਤ ਕੌਰ ਨੇ ਕਿਹਾ ਕਿ ਸੈਕਟਰ-70 ਦੀਆਂ ਔਰਤਾਂ ਤੇ ਬੱਚੀਆਂ ਦੀ ਤਿਆਰੀ ਤੋਂ ਉਹਨਾਂ ਦਾ ਸੱਭਿਆਚਾਰ ਪ੍ਰਤੀ ਜਨੂੰਨ ਝਲਕਦਾ ਹੈ, ਜੋ ਉਹਨਾਂ ਦੇ ਪ੍ਰੋਗਰਾਮ ਦੀ ਪੇਸ਼ਕਾਰੀ ਤੋਂ ਪਤਾ ਲੱਗਦਾ ਹੈ।
ਇਸ ਮੌਕੇ ਬੀਬੀ ਪ੍ਰਭਜੋਤ ਕੌਰ ਨੇ ਕਿਹਾ ਕਿ ਹਰ ਸਾਲ ਸੈਕਟਰ-70 ਦੀਆਂ ਬੀਬੀਆਂ ਦਾ ਪ੍ਰੋਗਰਾਮ ਪਹਿਲੇ ਸਾਲ ਨਾਲੋਂ ਜ਼ਿਆਦਾ ਵਧੀਆ ਹੁੰਦਾ ਹੈ ਅਤੇ ਇਸ ਵਾਰ 35 ਗਰੁੱਪਾਂ ਦੀ ਪ੍ਰੋਫਾਰਮੈਂਸ ਤੋਂ ਸਪੱਸ਼ਟ ਹੈ ਕਿ ਸਭ ਨੇ ਕਿੰਨੀ ਮਿਹਨਤ ਨਾਲ ਤਿਆਰੀ ਕੀਤੀ ਹੈ। ਇਸ ਮੌਕੇ ਉਹਨਾਂ ਨੇ ਸਾਰੀਆਂ ਟੀਮਾਂ ਨੂੰ ਸਨਮਾਨਤ ਵੀ ਕੀਤਾ। ਇਸ ਦੌਰਾਨ ਮੋਹਾਲੀ ਪ੍ਰੈਸ ਕਲੱਬ ਵੱਲੋਂ ਵਿਸੇ਼ਸ਼ ਤੌਰ ਉਤੇ ਬੀਬੀ ਜਸਵੰਤ ਕੌਰ ਪਤਨੀ ਵਿਧਾਇਕ ਕੁਲਵੰਤ ਸਿੰਘ, ਬੀਬੀ ਪ੍ਰਭਜੋਤ ਕੌਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ, ਪ੍ਰਗਤੀ ਜੱਗਾ ਐਮ.ਡੀ. ਕੋਆਪਰੇਟਿਵ ਬੈਂਕ ਮੋਹਾਲੀ, ਕੁਲਦੀਪ ਕੌਰ ਟਿਵਾਣਾ ਪ੍ਰਿੰਸੀਪਲ, ਕੌਂਸਲਰ ਗੁਰਪ੍ਰੀਤ ਕੌਰ, ਕੌਂਸਲਰ ਅਰੁਣਾ ਸ਼ਰਮਾ, ਕੌਂਸਲਰ ਰਮਨਦੀਪ ਕੌਰ, ਬੀਬੀ ਚਰਨਜੀਤ ਕੌਰ ਆਦਿ ਸਖ਼ਸ਼ੀਅਤਾਂ ਦਾ ਸਨਮਾਨ ਚਿੰਨ੍ਹ ਤੇ ਫੁਲਕਾਰੀਆਂ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਆਏ ਮਹਿਮਾਨਾਂ ਦਾ ਤੇ ਕਲਾਕਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੂਰੀ ਤਿਆਰੀ ਨਾਲ ਸਾਰੇ ਪ੍ਰੋਗਰਾਮ ਨੂੰ ਚਾਰ-ਚੰਨ ਲਾਏ।

ਇਹ ਪ੍ਰੋਗਰਾਮ ਦੋ ਹਿੱਸਿਆਂ ਵਿਚ ਚੱਲਿਆ। ਡੇਢ ਘੰਟਾ ਬੱਚਿਆਂ ਨੇ ਅਤੇ ਢਾਈ ਘੰਟੇ ਔਰਤਾਂ ਨੇ ਪ੍ਰੋਗਰਾਮ ਪੇਸ਼ ਕੀਤੇ। ਗਿੱਧੇ ਦੀਆਂ ਟੀਮਾਂ ਵਿਚ ਰਿੰਕੀ ਗਰੁੱਪ ਦਾ ਗਿੱਧਾ, ਲਕਸ਼ਤਾ ਗਰੁੱਪ ਵਲੋਂ ‘ਝਾਂਜਰਾਂ ਮੰਗਵਾਈਆਂ ਮੁਕਤਸਰ ਤੋਂ’, ਜੱਸੀ ਐਂਡ ਪਾਰਟੀ ਵੱਲੋਂ ‘ਬਾਬਾ ਵੇ ਕਲਾ ਮਰੋੜ’, ਸੁਖਮਨ ਗਰੁੱਪ ਦਾ ਭੰਗੜਾ, ਮੰਨਤ ਗਰੁੱਪ ਦੀ ਕੋਰੀਓਗ੍ਰਾਫੀ, ਅਰਸ਼ ਗਰੁੱਪ ਦਾ ਗਿੱਧਾ, ਫਿਰ ਸੀਮਾ ਗਰੁੱਪ ਦਾ ਗਿੱਧਾ, ਸੋਭਾ ਗੌਰੀਆ ਵੱਲੋਂ ‘ਬੁੱਢਾ ਆਸ਼ਿਕ’ ਸੋਲੋ, ਸੁਖਵਿੰਦਰ ਭੁੱਲਰ ਗਰੁੱਪ ਵੱਲੋਂ ਗਿੱਧਾ, ਹਰਪ੍ਰੀਤ ਗਰੁੱਪ ਵਲੋਂ ਗਰੁੱਪ ਪੇਸ਼ਕਾਰੀ, ਕਮਲ ਗਰੁੱਪ ਵੱਲੋਂ ਭੰਗੜਾ, ਕੀਰਤੀ ਐਂਡ ਰੂਬੀ ਪਾਰਟੀ ਵੱਲੋਂ ਝੂੰਮਰ, ਪ੍ਰਨੀਤ ਗਰੁੱਪ ਵੱਲੋਂ ‘ਅੱਖ ਮਸਤਾਨੀ’ ਗੀਤ ਉਤੇ ਡਾਂਸ, ਰਿੰਪੀ ਗਰੁੱਪ ਵੱਲੋਂ ਗਿੱਧਾ, ਸੀਮਾ ਤੇ ਮਨਪ੍ਰੀਤ ਗਰੁੱਪ ਵੱਲੋਂ ਗਿੱਧਾ ਅਤੇ ਗੂੰਜਨ ਨੇ ਵੀ ਗੀਤ ਤੇ ਡਾਂਸ ਪੇਸ਼ ਕੀਤਾ ਜਦਕਿ ਸਿਮਰਨ ਨੇ ‘ਕਾਲਾ ਡੋਰੀਆ’ ਉਤੇ ਨਾਚ ਪੇਸ਼ ਕੀਤਾ। ਇਸ ਤੋਂ ਇਲਾਵਾ ਛੋਟੀਆਂ ਬੱਚੀਆਂ ਨੇ ‘ਭੰਗੜਾ ਪਊਗਾ ਹੈਵੀਵੇਟ ਕੁੜੀਏ’, ਸੀਰਤ ਗਰੁੱਪ ਦਾ ‘ਕੁੜੀ ਫੱਟੇ ਚੁੱਕਦੀ’, ਕੋਫੀ ਵੱਲੋਂ ‘ਹਰਿਆਣਵੀ ਗੀਤ’ ਪੇਸ਼ ਕੀਤਾ ਗਿਆ।
ਇਸ ਦੌਰਾਨ ਸਟੇਜ਼ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਗੁਰਪ੍ਰੀਤ ਭੁੱਲਰ ਅਤੇ ਵਰਿੰਦਰਪਾਲ ਕੌਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ।
ਇਸ ਮੌਕੇ ਕਲੱਬ ਦੇ ਗਵਰਨਿੰਗ ਬਾਡੀ ਮੈਂਬਰ ਸੁਸ਼ੀਲ ਗਰਚਾ, ਮਨਜੀਤ ਸਿੰਘ ਚਾਨਾ, ਰਜੀਵ ਤਨੇਜਾ, ਡਾ. ਰਵਿੰਦਰ ਕੌਰ, ਵਿਜੇ ਪਾਲ, ਵਿਜੇ ਕੁਮਾਰ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਬਾਵਾ, ਬਲਜੀਤ ਮਰਵਾਹਾ, ਹਰਿੰਦਰ ਪਾਲ ਸਿੰਘ ਹੈਰੀ, ਅਮਨਦੀਪ ਗਿੱਲ, ਮੰਗਤ ਸੈਦਪੁਰ, ਕੁਲਵੰਤ ਕੋਟਲੀ, ਜਸਵਿੰਦਰ ਸਿੰਘ, ਸੰਦੀਪ ਬਿੰਦਰਾ, ਰਾਜੀਵ ਵਸ਼ਿਸ਼ਟ, ਧਰਮਪਾਲ ਉਪਾਸ਼ਕ, ਉੱਘੀ ਨਾਟਕਕਾਰ ਅਨੀਤਾ ਸਬਦੀਸ਼, ਹਰਮਿੰਦਰ ਨਾਗਪਾਲ, ਮਾਇਆ ਰਾਮ, ਸੁਖਵਿੰਦਰ ਸ਼ਾਨ, ਇਕਬਾਲ ਸਿੰਘ, ਮੈਨੇਜਰ ਜਗਦੀਸ਼ ਸ਼ਾਰਦਾ, ਨਰਿੰਦਰ ਆਦਿ ਤੋਂ ਇਲਾਵਾ ਐਮ.ਆਈ.ਜੀ. ਐਸੋਸੀਏਸ਼ਨ ਦੇ ਪ੍ਰਧਾਨ ਆਰ.ਪੀ. ਕੰਬੋਜ਼, ਮਨਜੀਤ ਸਿੰਘ, ਐਲ.ਆਈ.ਜੀ. ਐਸੋ: ਦੇ ਪ੍ਰਧਾਨ ਸੰਤੋਖ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ, ਅਸ਼ੋਕ ਕੁਮਾਰ, ਸਤਪਾਲ ਘੁੰਮਣ, ਸੁਖਵਿੰਦਰ ਕੌਰ, ਕਮਲਜੀਤ ਓਬਰਾਏ, ਕਿਰਨ ਟੰਡਨ, ਖੁਸ਼ਵੀਰ ਕੌਰ, ਪ੍ਰੀਤਮਾ ਦੇਵੀ, ਸੁਖਵਿੰਦਰ ਕੌਰ, ਨਰਿੰਦਰ ਕੌਰ, ਨੀਲਮ ਧੂੜੀਆ, ਨੀਲਮ ਚੋਪੜਾ, ਸੁਸ਼ਮਾ, ਰਿੱਤੂ, ਸੁਰਿੰਦਰ ਕੌਰ, ਪੁਸ਼ਪਾ ਤੇ ਸ੍ਰੀਮਤੀ ਘੁੰਮਣ ਆਦਿ ਹਾਜ਼ਰ ਸਨ। ਇਸ ਤਰ੍ਹਾਂ ‘ਤੀਆਂ ਤੀਜ ਦਾ’ ਇਹ ਮੇਲਾ ਅਗਲੇ ਸਾਲ ਫਿਰ ਮਿਲਣ ਦਾ ਹੋਕਾ ਦਿੰਦਿਆਂ ਸਫਲਤਾਪੂਰਵਕ ਸੰਪੰਨ ਹੋਇਆ।