Breaking News

Bhutani FilmFare Awards 2025 : ਸਰਗੁਨ ਮਹਿਤਾ ਨੇ ‘ਬਲੈਕ ਲੇਡੀ’ ਦਾ ਕੀਤਾ ਖੁਲਾਸਾ

23 ਅਗਸਤ ਨੂੰ PCA ਸਟੇਡੀਅਮ ਮੋਹਾਲੀ ‘ਚ ਹੋਵੇਗਾ ਸ਼ਾਨਦਾਰ ਸਮਾਰੋਹ

ਯੋ ਯੋ ਹਨੀ ਸਿੰਘ, ਨੀਰੂ ਬਾਜਵਾ, ਜੈਕਲਿਨ ਫਰਨਾਂਡਿਜ਼, ਮਨੀਸ਼ ਪੌਲ ਸਮੇਤ ਹੋਣਗੇ ਧਮਾਕੇਦਾਰ ਪ੍ਰਦਰਸ਼ਨ

ਚੰਡੀਗੜ੍ਹ, 13 ਅਗਸਤ, ਅਮਨਦੀਪ ਸਿੰਘ :

ਫਿਲਮਫੇਅਰ ਵੱਲੋਂ 13 ਅਗਸਤ 2025 ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਭੁਟਾਨੀ ਫਿਲਮਫੇਅਰ ਅਵਾਰਡਸ ਪੰਜਾਬੀ 2025 ਲਈ ਪ੍ਰੈੱਸ ਕਾਨਫਰੈਂਸ ਦਾ ਆਯੋਜਨ ਕੀਤਾ ਗਿਆ। ਇਹ ਜਸ਼ਨ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਤਿਉਹਾਰ ਹੋਵੇਗੀ। ਕਾਨਫਰੈਂਸ ਵਿੱਚ ਸਰਗੁਨ ਮਹਿਤਾ, ਅਸ਼ਵਿਨੀ ਚਾਟਲੇ (ਡਾਇਰੈਕਟਰ, ਭੁਟਾਨੀ ਗਰੁੱਪ), ਸੰਚਿਤ ਚੋਪੜਾ (ਸੀਨੀਅਰ ਵਾਈਸ ਪ੍ਰੈਜ਼ੀਡੈਂਟ, EaseMyTrip), ਅਭਿਸ਼ੇਕ ਸਿੰਘ (ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, Force of Talent) ਅਤੇ ਜਿਤੇਸ਼ ਪਿਲਲਈ (ਐਡੀਟਰ-ਇਨ-ਚੀਫ, ਫਿਲਮਫੇਅਰ) ਸ਼ਾਮਲ ਸਨ।

ਸੰਮੇਲਨ ਦੀ ਸ਼ੁਰੂਆਤ ਜਯੋਤੀ ਜਗਾ ਕੇ ਹੋਈ, ਜਿਸ ਨਾਲ ਭੁਟਾਣੀ ਫਿਲਮਫੇਅਰ ਅਵਾਰਡਜ਼ ਪੰਜਾਬੀ 2025 ਦਾ ਅਧਿਕਾਰਿਕ ਆਗਾਜ਼ ਹੋਇਆ। ਇਕ ਖ਼ਾਸ ਪਲ ‘ਚ, ਪ੍ਰਸਿੱਧ ‘ਬਲੈਕ ਲੇਡੀ’ ਦਾ ਪਰਦਾਫ਼ਾਸ਼ ਵੀ ਕਾਨਫਰੈਂਸ ਵਿੱਚ ਮੌਜੂਦ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ।

ਸਮਾਗਮ ਵਿੱਚ ਸਰਗੁਨ ਮਹਿਤਾ ਨੇ ਫਿਲਮਫੇਅਰ ਪ੍ਰਤੀ ਆਪਣੇ ਪਿਆਰ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਈ ਸਾਲਾਂ ਤੋਂ ਉਸਦੀ ਪਹਿਚਾਣ ਦੋ ਵਾਰੀ ਦੀ ਫਿਲਮਫੇਅਰ ਅਵਾਰਡ ਜੇਤੂ ਵਜੋਂ ਹੋਈ ਹੈ। ਉਸਨੇ ਇਹ ਵੀ ਕਿਹਾ ਕਿ ਫਿਲਮਫੇਅਰ ਅਵਾਰਡਜ਼ ਪੰਜਾਬੀ 2025 ਦੀ ਪ੍ਰੈੱਸ ਕਾਨਫਰੈਂਸ ਵਿੱਚ ਸ਼ਿਰਕਤ ਕਰਨਾ ਉਸ ਲਈ ਵੱਡੇ ਮਾਣ ਵਾਲੀ ਗੱਲ ਹੈ। ਸਰਗੁਨ ਨੇ ਇਹ ਵੀ ਖੁਲਾਸਾ ਕੀਤਾ ਕਿ Moh ਉਸਦੇ ਦਿਲ ਵਿੱਚ ਖ਼ਾਸ ਥਾਂ ਰੱਖਦੀ ਹੈ ਅਤੇ ਇਹ ਉਹ ਫ਼ਿਲਮ ਹੈ ਜਿਸ ਨਾਲ ਉਹ ਡੂੰਘੀ ਤਰ੍ਹਾਂ ਜੁੜੀ ਹੋਈ ਮਹਿਸੂਸ ਕਰਦੀ ਹੈ।

ਭੁਟਾਣੀ ਫਿਲਮਫੇਅਰ ਅਵਾਰਡਜ਼ ਪੰਜਾਬੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਸਮਾਗਮ ਵਿੱਚ ਯੋ ਯੋ ਹਣੀ ਸਿੰਘ, ਨੀਰੂ ਬਾਜਵਾ, ਜੈਕਲੀਨ ਫਰਨਾਂਡਿਸ, ਮਨੀਸ਼ ਪੌਲ ਅਤੇ ਸੌੰਦਰਿਆ ਸ਼ਰਮਾ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਮੰਚ ਰੌਸ਼ਨ ਕਰਨਗੇ। ਇਹ ਸ਼ਾਨਦਾਰ ਜਸ਼ਨ 23 ਅਗਸਤ 2025 ਨੂੰ ਮੋਹਾਲੀ, ਚੰਡੀਗੜ੍ਹ ਦੇ ਸੈਕਟਰ 63 ਵਿੱਚ ਸਥਿਤ ਆਈ.ਐਸ. ਬਿੰਦਰਾ ਪੀਸੀਏ ਸਟੇਡੀਅਮ ਵਿੱਚ ਮਨਾਇਆ ਜਾਵੇਗਾ।

ਭੁਟਾਣੀ ਫਿਲਮਫੇਅਰ ਅਵਾਰਡਜ਼ ਪੰਜਾਬੀ 2025 ਦੀ ਪੂਰੀ ਨਾਮਜ਼ਦਗੀ ਸੂਚੀ ਹੁਣ ਲਾਈਵ ਹੈ ਅਤੇ Filmfare.com ‘ਤੇ ਉਪਲਬਧ ਹੈ, ਜਦਕਿ ਟਿਕਟਾਂ BookMyShow ‘ਤੇ ਮਿਲ ਰਹੀਆਂ ਹਨ। ਪੰਜਾਬੀ ਮਨੋਰੰਜਨ ਦੀ ਸਭ ਤੋਂ ਰੋਮਾਂਚਕ ਰਾਤ ਲਈ ਕਾਊਂਟਡਾਊਨ ਹੁਣ ਅਧਿਕਾਰਕ ਤੌਰ ‘ਤੇ ਸ਼ੁਰੂ ਹੋ ਚੁੱਕਾ ਹੈ!

ਜਿਤੇਸ਼ ਪਿੱਲਈ, ਐਡੀਟਰ-ਇਨ-ਚੀਫ਼, ਫਿਲਮਫੇਅਰ ਨੇ ਦੱਸਿਆ ਕਿ, “ਪੰਜਾਬੀ ਸਿਨੇਮਾ ਕਹਾਣੀਕਾਰੀਆਂ, ਸੰਗੀਤ ਅਤੇ ਪ੍ਰਤਿਭਾ ਦਾ ਇੱਕ ਸੁਮੇਲ ਹੈ, ਜੋ ਦੁਨੀਆ ਭਰ ਦੇ ਦਰਸ਼ਕਾਂ ਨਾਲ ਗੂੰਜਦਾ ਹੈ। ਫਿਲਮਫੇਅਰ ‘ਚ ਅਸੀਂ ਇਸ ਰੰਗੀਲੇ ਜਜ਼ਬੇ ਦਾ ਜਸ਼ਨ ਮਨਾਉਣ ‘ਤੇ ਮਾਣ ਮਹਿਸੂਸ ਕਰਦੇ ਹਾਂ, ਉਹ ਸਿਰਜਣਾਤਮਕਤਾ ਅਤੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਜੋ ਉਦਯੋਗ ਨੂੰ ਅੱਗੇ ਵਧਾਉਂਦੇ ਹਨ। ਇਸ ਸਾਲ ਦਾ ਐਡੀਸ਼ਨ ਪਹਿਲਾਂ ਤੋਂ ਵੀ ਵੱਡਾ, ਰੌਸ਼ਨ ਅਤੇ ਹੋਰ ਵੀ ਸ਼ਾਨਦਾਰ ਹੋਵੇਗਾ।”

ਅਸ਼ਵਿਨੀ ਚੈਟਲੇ, ਡਾਇਰੈਕਟਰ, ਭੁਟਾਣੀ ਗਰੁੱਪ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ, “ਫਿਲਮਫੇਅਰ ਅਵਾਰਡਜ਼ ਪੰਜਾਬੀ ਨਾਲ ਭਾਗੀਦਾਰੀ ਕਰਨਾ ਭੁਟਾਣੀ ਇੰਫ਼ਰਾ ਅਤੇ ਸਾਡੇ ਆਉਣ ਵਾਲੇ ਭੁਟਾਣੀ ਫਿਲਮ ਸਿਟੀ ਨੂੰ ਪੰਜਾਬੀ ਮਨੋਰੰਜਨ ਅਤੇ ਲੱਖਾਂ ਦਰਸ਼ਕਾਂ ਦੇ ਕੇਂਦਰ ‘ਚ ਲਿਆਉਂਦਾ ਹੈ। ਇਹ ਸਾਂਝ ਸਾਡੀ ਕਲਾਵਾਂ, ਸੰਸਕ੍ਰਿਤੀ ਅਤੇ ਸਿਨੇਮਾ ਦੇ ਸਹਿਯੋਗ ਲਈ ਡੂੰਘੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਫਿਲਮ ਸਿਟੀ ਦੇ ਇਸ ਵਿਜ਼ਨ ਨਾਲ ਬਿਲਕੁਲ ਮੇਲ ਖਾਂਦੀ ਹੈ ਕਿ ਇਹ ਫਿਲਮ ਪ੍ਰੋਡਕਸ਼ਨ, ਪ੍ਰਤਿਭਾ ਅਤੇ ਸਿਰਜਣਾਤਮਕਤਾ ਲਈ ਇੱਕ ਪ੍ਰੀਮੀਅਰ ਹੱਬ ਬਣੇ।”

ਭੁਟਾਣੀ ਫਿਲਮਫੇਅਰ ਅਵਾਰਡਜ਼ ਪੰਜਾਬੀ 2025 ਪੰਜਾਬੀ ਸਿਨੇਮਾ ਦੀ ਸ਼ਾਨਦਾਰ ਪ੍ਰਤਿਭਾ ਨੂੰ ਸਨਮਾਨਿਤ ਕਰੇਗਾ, ਜਿਨ੍ਹਾਂ ਦੀਆਂ ਫ਼ਿਲਮਾਂ ਅਤੇ ਪ੍ਰਦਰਸ਼ਨ 1 ਜਨਵਰੀ 2024 ਤੋਂ 31 ਦਸੰਬਰ 2024 ਦੇ ਦਰਮਿਆਨ ਰਿਲੀਜ਼ ਹੋਈਆਂ ਹਨ।

Leave a Reply

Your email address will not be published. Required fields are marked *