Breaking News
Dashmesh GS Electricals Verka Smart Media Insurance Point Tav Prasad

ਚੰਡੀਗੜ੍ਹ ਪ੍ਰੈਸ ਕਲੱਬ ਦੀ ਨਵੀਂ ਚੁਣੀ ਟੀਮ ਦਾ ਤਾਜਪੋਸ਼ੀ ਸਮਾਗਮ ਆਯੋਜਿਤ

ਚੰਡੀਗੜ੍ਹ 21 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਇਥੋਂ ਦੇ ਸੈਕਟਰ 27 ਵਿਚਲੇ ਪ੍ਰੈਸ ਕਲੱਬ ਵਿਚ 9 ਅਹੁੱਦੇਦਾਰਾਂ ਦੀ ਨਵੀਂ ਚੁਣੀ ਗਈ ਟੀਮ ਦੀ ਤਾਜਪੋਸ਼ੀ ਜਿਸ ਵਿਚ ਪ੍ਰਧਾਨ ਸ੍ਰੀ ਨਲਿਨ ਅਚਾਰੀਆ ਅਤੇ ਸਾਥੀਆਂ ਨੂੰ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ, ਵਿਧਾਇਕ ਸ੍ਰੀ ਕੇਵਲ ਸਿੰਘ ਪਠਾਨੀਆ, ਚੀਫ਼ ਵਿੱਪ ਹਿਮਾਚਲ ਪ੍ਰਦੇਸ਼ ਵਿਧਾਨ ਸਭਾ, ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਿਲਕਫ਼ੈਡ ਪੰਜਾਬ ਆਦਿ ਨੇ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਸ੍ਰੀ ਪ੍ਰਭਜੋਤ ਸਿੰਘ, ਸ੍ਰੀ ਜਗਤਾਰ ਸਿੰਘ ਸਿੱਧੂ , ਸ੍ਰੀ ਬਲਵੰਤ ਤਰਕਸ਼, ਮਿਸ ਨਾਨਕੀ ਹੰਸ, ਸ੍ਰੀ ਏ ਐਸ ਪਰਾਸ਼ਰ, ਸ੍ਰੀ ਨਵੀਨ ਗਰੇਵਾਲ, ਸ੍ਰੀ ਸੁਖਬੀਰ ਬਾਜਵਾ, ਸ੍ਰੀ ਬਲਵਿੰਦਰ ਜੰਮੂ, ਸ੍ਰੀ ਵਰਿੰਦਰ ਰਾਵਤ, ਸ੍ਰੀ ਸੌਰਵ ਦੁੱਗਲ ਤੋਂ ਇਲਾਵਾ ਸਾਬਕਾ ਸਕੱਤਰ ਜਨਰਲ ਸ੍ਰੀ ਰਾਮ ਸਿੰਘ ਬਰਾੜ, ਸ੍ਰੀ ਨਰੇਸ਼ ਕੌਂਸਲ, ਸ੍ਰੀ ਬਲਜੀਤ ਬੱਲੀ, ਸ੍ਰੀ ਚਰਨਜੀਤ ਅਹੂਜਾ, ਸ੍ਰੀ ਪ੍ਰੀਤਮ ਰੂਪਾਲ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ।

ਸ੍ਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੱਤਰਕਾਰ ਚੌਥਾਂ ਥੰਮ ਹੁੰਦੇ ਹਨ ਅਤੇ ਸਮਾਜ ਨੂੰ ਸਹੀ ਸੇਧ ਦੇਣ ਦੇ ਸਮਰੱਥ ਹੁੰਦੇ ਹਨ।ਇਸ ਮੌਕੇ ਸ੍ਰੀ ਚੀਮਾ ਨੇ ਗਾਇਕ ਸ੍ਰੀ ਹਰਚੰਦ ਸਿੰਘ ਚੰਨੀ, ਸ੍ਰੀ ਸਰਬੰਸ ਪ੍ਰਤੀਕ ਸਿੰਘ, ਸ੍ਰੀ ਬੌਬੀ ਬਾਜਵਾ, ਸ੍ਰੀ ਰਾਜ ਤਿਵਾੜੀ ਅਤੇ ਸ੍ਰੀ ਹਰਦੀਪ ਨੂੰ ਸਨਮਾਨ ਚਿੰਨ ਅਤੇ ਸਾ਼ਲ ਦੇ ਕੇ ਸਨਮਾਨਿਤ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਹਰਚੰਦ ਸਿੰਘ ਚੰਨੀ ਨੇ ਧਾਰਮਿਕ ਗੀਤ,” ਰੱਬਾ ਮੇਰੇ ਹਾਲ ਦਾ ਮਹਿਰਮ ਤੂੰ” ਨਾਲ ਕੀਤਾ। ਗਾਇਕ ਤੇ ਅਦਾਕਾਰ ਸ੍ਰੀ ਸਰਬੰਸ ਪ੍ਰਤੀਕ ਨੇ “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ” ਤੋਂ ਕਰਕੇ ” ਸੋਹਣੀ ਮਹੀਂਵਾਲ ਕਿੱਸਾ”, “ਜਲਸਾ”, ” ਜੁਗਨੀ” ਤੋਂ ਇਲਾਵਾ “ਜਿਗਰੇ ਨਾ ਹੋਣ ਕਦੇ ਹਾਇਰ ਮਿੱਤਰੋਂ” ਸੁਣਾ ਦਰਸ਼ਕਾਂ ਦੀਆਂ ਤਾੜੀਆਂ ਬਟੋਰੀਆਂ। ਸਨਮਾਨਿਤ ਗਾਇਕ ਸ੍ਰੀ ਰਾਜ ਤਿਵਾੜੀ ਨੇ ਸਿੱਖਿਆਦਾਇਕ ਗੀਤ, “ਰੋਟੀਆਂ ਤਾਂ ਦੋ ਹੀ ਖਾਣੀਆਂ ਨੇ” ਅਤੇ ਦਮਦਾਰ ਆਵਾਜ਼ ਵਿਚ ” ਮਿਰਜ਼ਾ” ਪੇਸ਼ ਕਰਕੇ ਸੁਧਰੀ ਗਾਇਕੀ ਦਾ ਬੇਹੱਦ ਪ੍ਰਭਾਵਸ਼ਾਲੀ ਮੁਜ਼ਾਹਰਾ ਕੀਤਾ।

ਆਖਿਰ ਵਿੱਚ ਗਾਇਕਾਂ ਦੇ ਸਰਪੰਚ ਕਹੇ ਜਾਣ ਵਾਲੇ ਗਾਇਕ ਹਰਦੀਪ ਨੇ ਚੰਗਾ ਰੰਗ ਬੰਨ੍ਹਿਆ ਜਿਸ ਵਿਚ ਗਾਇਕ ਹਰਦੀਪ ਨੇ ਧਾਰਮਿਕ ਗੀਤ,”ਤੁਰ ਪੇ ਦੋਵੇਂ ਲਾਡਲੇ ਜਦੋਂ ਫ਼ਤਹਿ ਬੁਲਾ ਕੇ “ਤੋਂ ਸ਼ੁਰੂ ਹੋ ਕੇ” ਠਹਿਰੋ ਨੀ ਠਹਿਰੋ ਦਿਲ ਡੋਲ ਗਿਆ”, ” ਸ਼ਹਿਰ ਪਟਿਆਲੇ ਦੇ “,” ਹਾਣੀਆਂ ਵੇ ਹਾਣੀਆਂ ਛੱਡ ਕੇ ਨੀਂ ਜਾਈਦਾ” ਉਤੋਤੜੀ ਗੀਤ ਪੇਸ਼ ਕਰਕੇ ਪ੍ਰੈਸ ਕਲੱਬ ਦੇ ਵਿਹੜੇ ਵਿਚ ਰੌਣਕਾਂ ਲਾਈਆਂ।

ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿਚ ਸ੍ਰੀ ਸੁਰਜੀਤ ਸਿੰਘ ਸੱਤੀ, ਸ੍ਰੀ ਤਰੁਣ ਭੰਜਨੀ, ਸ੍ਰੀ ਜਗਤਾਰ ਸਿੰਘ ਭੁੱਲਰ, ਸ੍ਰੀ ਜੈ ਸਿੰਘ ਛਿੱਬਰ ਦਾ ਰਿਹਾ। ਮੰਚ ਸੰਚਾਲਨ ਸ੍ਰੀ ਨਰਿੰਜਨ ਸਿੰਘ ਲਹਿਲ ਨੇ ਬਾਖੂਬੀ ਨਿਭਾਇਆ।

Leave a Reply

Your email address will not be published. Required fields are marked *