Breaking News
Dashmesh GS Electricals Verka Smart Media Insurance Point Tav Prasad

30 ਜੁਲਾਈ: ਜਗਰੂਪ ਸਿੰਘ ਰੂਪਾ ਖੀਰਨੀਆਂ ਦੀ ਅੰਤਿਮ ਅਰਦਾਸ ‘ਤੇ ਕੁੱਝ ਸ਼ਬਦ

ਸਮਰਾਲਾ, 29 ਜੁਲਾਈ, ਸਤਵਿੰਦਰ ਸਿੰਘ ਘੁਲਾਲ:

ਜਗਰੂਪ ਸਿੰਘ ਰੂਪਾ ਖੀਰਨੀਆਂ 45 ਵਰ੍ਹੇ ਪਹਿਲਾਂ ਪਿੰਡ ਖੀਰਨੀਆਂ ਚ ਸਰਪੰਚ ਬਲਵਿੰਦਰ ਸਿੰਘ ਤੇ ਚਰਨਜੀਤ ਕੌਰ ਦੇ ਘਰ ਜਨਮਿਆ ਅਤੇ ਮਾਲਵਾ ਕਾਲਜ ਬੋਂਦਲੀ ਵਿੱਚ ਪੜਿਆ ਜਗਰੂਪ ਸਿੰਘ ਰੂਪਾ ਖੀਰਨੀਆਂ 2007 ਵਿਧਾਨ ਸਭਾ ਚੋਣ ਦੌਰਾਨ ਉਭਰਿਆ। ਜਗਜੀਵਨ ਸਿੰਘ ਖੀਰਨੀਆਂ ਦੀ ਚੋਣ ਦੌਰਾਨ ਹਰ ਮੁਸ਼ਕਿਲ ਕੰਮ ਵਿੱਚ ਆਪਣੀ ਡਿਊਟੀ ਨਿਭਾਈ। ਇੱਕ ਵੇਰਾ ਰੂਪਾ-ਰੂਪਾ ਹੀ ਹੋ ਗਈ। ਲੋਕਾਂ ਬੜਾ ਕੁਝ ਕਿਹਾ ਪਰ ਉਸ ਵਿੱਚ ਹਲੀਮੀ ਤੇ ਨਿਮਰਤਾ ਸੀ ਸੁਣਨ ਦੀ ਸ਼ਕਤੀ ਵੀ। ਰੂਪਾ ਖੇਤੀਬਾੜੀ ਚੋਂ ਬਾਹਰ ਨਿਕਲਿਆ ਤੇ ਉਸਨੇ ਵਪਾਰ ਵੱਲ ਰੁੱਖ ਕੀਤਾ। ਪਤਨੀ ਕਮਲਜੀਤ ਕੌਰ ਦੇ ਸਿਰ ਦਾ ਸਾਈ, ਧੀਆਂ ਤਨਵਰੂਪ ਕੌਰ ਤੇ ਮੰਨਤ ਕੌਰ ਦਾ ਪਿਆਰਾ ਪਾਪਾ, ਜਸਪ੍ਰੀਤ ਦਾ ਸਿੰਘ ਦਾ ਵੱਡਾ ਭਰਾ ਚੰਗਾ ਤੇ ਉਦਮੀ ਨੌਜਵਾਨ ਸੀ। ਲੈਂਡਮਾਰਗਟੇਜ ਬੈਂਕ ਦਾ ਡਾਇਰੈਕਟਰ ਬਣਿਆ , ਟਰੱਕ ਯੂਨੀਅਨ ਦਾ ਪ੍ਰਧਾਨ ਤੇ ਪਿੰਡ ਖੀਰਨੀਆਂ ਦਾ ਮੌਜੂਦਾ ਸਰਪੰਚ। ਕਬੀਲਦਾਰੀ ਦੀ ਵੱਡੀ ਚਾਦਰ ਸਿਰ ਚੁੱਕੀ ਜਿਸ ਹੇਠ ਪਰਿਵਾਰ ਦੇ ਬੜੇ ਵੱਡੇ ਅਰਮਾਨ ਛੁਪੇ ਹੋਏ ਸਨ ਪਰੰਤੂ ਕੁਦਰਤ ਨੂੰ ਮਨਜ਼ੂਰ ਨਹੀਂ ਸੀ ਜਗਰੂਪ ਸਿੰਘ ਰੂਪਾ ਅਚਾਨਕ ਤੁਰ ਗਿਆ….।

ਅਸੀਂ ਝਿੜਕ ਵੀ ਲੈਂਦੇ ਸੀ ਤੇ ਬੋਲ ਵੀ ਲੈਂਦੇ ਸੀ ਤੇ ਉਸਨੂੰ ਪਿਆਰ ਵੀ ਕਰਦੇ ਸੀ। ਛੋਟੀ ਉਮਰੇ ਸਾਰਿਆਂ ਨੂੰ ਛੱਡ ਕੇ ਰੂਪਾ ਖੀਰਨੀਆਂ ਦਾ ਅਚਾਨਕ ਤੁਰ ਜਾਣਾ ਮਾਤਾ ਪਿਤਾ, ਭਰਾ ,ਪਤਨੀ ਤੇ ਧੀਆਂ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਕਿਉਂਕਿ ਰੂਪੇ ਦੀ ਥਾਂ ਕੋਈ ਨਹੀਂ ਲੈ ਸਕਦਾ।

ਭੋਗ 30 ਜੁਲਾਈ ਦਿਨ ਬੁੱਧਵਾਰ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਸਾਡੇ 12 ਤੋਂ 1.30 ਵਜੇ ਤੱਕ ਜਰੂਰ ਆਉਣਾ, ਰੰਗਲੇ ਸੱਜਣ ਦੀ ਅੰਤਿਮ ਅਰਦਾਸ ਵਿੱਚ।

Leave a Reply

Your email address will not be published. Required fields are marked *