

ਚੰਡੀਗੜ੍ਹ, 30 ਮਾਰਚ, ਪੰਜਾਬੀ ਦੁਨੀਆ ਬਿਊਰੋ:
ਚੰਡੀਗੜ੍ਹ ਪ੍ਰੈਸ ਕਲੱਬ ਦੀ ਸਾਲ 2025-26 ਲਈ ਹੋਈ ਚੋਣ ਵਿੱਚ ਸੌਰਭ ਦੁੱਗਲ ਨੇ ਪ੍ਰਧਾਨਗੀ ਅਹੁਦੇ ਦੀ ਚੋਣ ਜਿੱਤ ਲਈ ਹੈ। ਅੱਜ ਲੋਕਤੰਤਰਿਕ ਪ੍ਰਕਿਰਿਆ ਰਾਹੀਂ ਹੋਈਆਂ ਚੋਣਾਂ ਵਿੱਚ ਉਹਨਾਂ ਨਲਿਨ ਅਚਾਰੀਆ ਪੈਨਲ ਨੂੰ ਮਾਤ ਦਿੱਤੀ ਅਤੇ ਇਹ ਪੈਨਲ ਕੇਵਲ ਦੋ ਪੋਸਟਾਂ ‘ਤੇ ਹੀ ਜਿੱਤ ਦਰਜ ਕਰ ਸਕਿਆ।
ਇਹ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ ਅਤੇ ਨਵੇਂ ਚੁਣੇ ਉਮੀਦਵਾਰਾਂ ਨੇ ਚੰਡੀਗੜ੍ਹ ਪ੍ਰੈਸ ਕਲੱਬ ਦੀ ਤਰੱਕੀ ਤੇ ਸੁਧਾਰ ਲਈ ਸਮਰਪਿਤ ਹੋਣ ਦਾ ਵਾਅਦਾ ਕੀਤਾ। ਨਵੇਂ ਚੁਣੇ ਗਏ ਉਮੀਦਵਾਰ ਇਸ ਤਰ੍ਹਾਂ ਹਨ :
- ਸੀਨੀਅਰ ਉਪ-ਪ੍ਰਧਾਨ: ਉਮੇਸ਼ ਸ਼ਰਮਾ (342 ਵੋਟ)
- ਮੀਤ -ਪ੍ਰਧਾਨ (ਮਹਿਲਾ ਆਰਕਸ਼ਿਤ): ਅਰਸ਼ਦੀਪ ਅਰਸ਼ੀ (318 ਵੋਟ)
- ਮੀਤ -ਪ੍ਰਧਾਨ-II: ਅਮਰਪ੍ਰੀਤ ਸਿੰਘ (314 ਵੋਟ)
- ਸੈਕਟਰੀ ਜਨਰਲ: ਰਾਜੇਸ਼ ਢਲ (315 ਵੋਟ)
- ਸੈਕਟਰੀ: ਅਜੈ ਜਾਲੰਧਰੀ (307 ਵੋਟ)
- ਜੁਆਇੰਟ ਸੈਕਟਰੀ-I: ਮੁਕੇਸ਼ ਅਟਵਾਲ (312 ਵੋਟ)
- ਜੁਆਇੰਟ ਸੈਕਟਰੀ-II: ਪ੍ਰਭਾਤ ਕਟਿਆਰ (316 ਵੋਟ)
- ਖਜ਼ਾਨਚੀ : ਦੁਸ਼ਯੰਤ ਪੁੰਢੀਰ (315 ਵੋਟ)