
ਚੰਡੀਗੜ੍ਹ, 15 ਮਾਰਚ, ਪੰਜਾਬੀ ਦੁਨੀਆ ਬਿਊਰੋ:
ਸ਼ੁੱਕਰਵਾਰ ਨੂੰ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੇ ਨੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। 59 ਸਾਲਾ ਕਾਰਨੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜਿਨ੍ਹਾਂ ਨੇ ਜਨਵਰੀ ਵਿੱਚ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਟਰੂਡੋ ਉਦੋਂ ਤੱਕ ਸੱਤਾ ਵਿੱਚ ਰਹੇ ਜਦੋਂ ਤੱਕ ਲਿਬਰਲ ਪਾਰਟੀ ਨੇ ਨਵਾਂ ਨੇਤਾ ਨਹੀਂ ਚੁਣਿਆ। ਕਾਰਨੇ ਵੱਲੋਂ ਆਗਾਮੀ ਦਿਨਾਂ ਵਿੱਚ ਆਮ ਚੋਣਾਂ ਦਾ ਐਲਾਨ ਕਰਨ ਦੀ ਵੀ ਸੰਭਾਵਨਾ ਹੈ।