
ਚੰਡੀਗੜ੍ਹ, 30 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀਆਂ ਚੋਣਾਂ ਵਿੱਚ ਅੱਜ ਭਾਜਪਾ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਜੇਤੂ ਰਹੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਨਗਰ ਨਿਗਮ ਮੇਅਰ ਦੀ ਚੋਣ ਮੌਕੇ ਵੀਡੀਓਗ੍ਰਾਫੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੌਰਾਨ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ 17 ਵੋਟਾਂ ਮਿਲੀਆਂ। ਤਿੰਨ ਕੌਂਸਲਰਾਂ ਵੱਲੋਂ ਕ੍ਰਾਸ ਵੋਟਿੰਗ ਕੀਤੀ ਗਈ ਹੈ। ਮੇਅਰ ਦੀ ਚੋਣ ਨੂੰ ਲੈ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਦੇ ਦਫ਼ਤਰ ਬਾਹਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਕੁਲ 36 ਕੌਂਸਲਰ ਹਨ, ਜਿਹਨਾਂ ਵਿਚੋਂ ਆਮ ਆਦਮੀ ਪਾਰਟੀ ਦੇ 13 ਅਤੇ ਕਾਂਗਰਸ ਦੇ 6 ਕੌਂਸਲਰ ਹਨ ਅਤੇ ਇਕ ਕਾਂਗਰਸ ਪਾਰਟੀ ਦਾ ਐਮਪੀ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਆਪਸ ਵਿੱਚ ਗਠਜੋੜ ਹੈ, ਜਿਸ ਦੀ ਕੁਲ ਗਿਣਤੀ 20 ਬਣਦੀ ਹੈ।
ਵਰਨਣਯੋਗ ਹੈ ਕਿ ਪਿਛਲੇ ਸਾਲ ਮੇਅਰ ਦੀ ਚੋਣ ਸਮੇਂ ਵੱਡੀ ਘਪਲੇਬਾਜ਼ੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਸੀ।