Breaking News

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਜ਼ੂਮ ਮੀਟਿੰਗ ਕਰਕੇ ਲੈਕਚਰਾਰ ਕਾਡਰ ਦੀਆਂ ਮੁੱਖ ਮੰਗਾਂ ‘ਤੇ ਕੀਤੀ ਚਰਚਾ

* ਕਿਹਾ, ਅਧਿਆਪਕਾਂ ਦੀ ਸੀਨੀਆਰਤਾ ਸੂਚੀ ਨਾ ਬਣਨ ਕਰਕੇ ਲੈਕਚਰਾਰਾਂ ਦੀਆਂ 13913 ਅਤੇ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਕਰੀਬ 700 ਆਸਾਮੀਆਂ ਪਈਆਂ ਖਾਲੀ

ਚੰਡੀਗੜ੍ਹ, 6 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਸੂਬਾ ਪੱਧਰੀ ਜ਼ੂਮ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਹੋਈ। ਮੀਟਿੰਗ  ਵਿੱਚ ਲੈਕਚਰਾਰ ਕਾਡਰ ਦੇ ਮਸਲਿਆਂ ‘ਤੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਭਵਿੱਖ ਵਿੱਚ ਜਥੇਬੰਦੀ ਦੀ ਰੂਪ-ਰੇਖਾ ਨੂੰ ਵੀ ਵਿਚਾਰਿਆ ਗਿਆ। 

ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 700 ਦੇ ਕਰੀਬ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸੀਨੀਆਰਤਾ ਸੂਚੀ ਬਣਾਉਣ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਲਟਕ ਰਿਹਾ ਹੈ, ਜਿਸ ਕਾਰਨ ਲੈਕਚਰਾਰਾਂ ਦੀਆਂ 13913 ਅਸਾਮੀਆਂ ਵਿੱਚੋਂ ਅੱਧੇ ਤੋਂ ਵੱਧ ਖ਼ਾਲੀ ਹਨ। ਇਸ ਨਾਲ਼ ਵਿਦਿਆਰਥੀਆਂ ਦੀ ਸਿੱਖਿਆ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਬਹੁਤ ਸਾਰੇ ਸਕੂਲਾਂ ਵਿੱਚ ਨਵੀ ਆਂ ਸਟ੍ਰੀਮਜ਼ ਦੇਣ ਵੇਲੇ ਪੂਰੀਆਂ ਅਸਾਮੀਆਂ ਨਹੀਂ ਦਿੱਤੀਆਂ ਗਈਆਂ ਜਿਸ ਕਾਰਨ ਵਿਦਿਆਰਥੀਆਂ ਨੂੰ ਮਾਹਿਰ ਲੈਕਚਰਾਰ ਨਹੀਂ ਮਿਲ਼ ਰਹੇ। 

ਇਸ ਦੇ ਨਾਲ਼ ਹੀ ਲੈਕਚਰਾਰ ਕਾਡਰ ਦੀਆਂ ਮੁੱਖ ਮੰਗਾਂ ਜਿਵੇਂ ਵਿਭਾਗੀ ਤਰੱਕੀਆਂ, ਵਿਭਾਗੀ ਟੈਸਟ, ਰਿਵਰਸ਼ਨ ਜ਼ੋਨ ਦੀਆਂ ਸਮੱਸਿਆਵਾਂ ਅਤੇ ਵਿੱਤੀ ਮਸਲਿਆਂ ਨਾਲ਼ ਸੰਬੰਧਿਤ ਸਮੱਸਿਆਵਾਂ ਉੱਤੇ ਵਿਚਾਰ ਚਰਚਾ ਕੀਤੀ ਗਈ। ਉਹਨਾਂ ਦੱਸਿਆ ਕਿ ਯੂਨੀਅਨ ਦੇ ਸੰਗਠਿਨ ਦੀ ਅਵਧੀ ਖ਼ਤਮ ਹੋ ਚੁੱਕੀ ਹੈ ਸੋ ਲੋਕਤੰਤਰਿਕ ਮਰਿਯਾਦਾ ਦੇ ਅਨੁਸਾਰ ਜੂਨ ਮਹੀਨੇ ਵਿੱਚ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਅਗਲੇ ਕੁੱਝ ਮਹੀਨਿਆਂ ਵਿੱਚ ਸੰਗਠਨ ਦੀ ਪੁਨਰ ਸੰਰਚਨਾ ਕੀਤੀ ਜਾਵੇਗੀ। 

ਮੀਟਿੰਗ ਵਿੱਚ ਸੀ. ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਸਕੱਤਰ ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ ਕਪੂਰਥਲਾ, ਨੈਬ ਸਿੰਘ, ਸਾਹਿਬ ਰਣਜੀਤ ਸਿੰਘ, ਜਸਪਾਲ ਸਿੰਘ, ਪਰਮਿੰਦਰ ਕੁਮਾਰ, ਇੰਦਰਜੀਤ ਸਿੰਘ, ਜਗਤਾਰ ਸਿੰਘ, ਰਣਬੀਰ ਸਿੰਘ ਸੂਬਾ ਪ੍ਰੈੱਸ ਸਕੱਤਰ ਅਤੇ ਬਲਦੀਸ਼ ਲਾਲ ਹਾਜ਼ਰ ਸਨ।

Leave a Reply

Your email address will not be published. Required fields are marked *