Breaking News
Dashmesh GS Electricals Verka Smart Media Insurance Point Tav Prasad

PSPCL ਨੂੰ ਰੂਫਟਾਪ ਸੋਲਰ ਊਰਜਾ ਵਾਧੇ ਲਈ ਮਿਲਿਆ 11.39 ਕਰੋੜ ਦਾ ਇਨਾਮ : ਹਰਭਜਨ ਸਿੰਘ ਈ.ਟੀ.ਓ

ਪੰਜਾਬ ਵਿੱਚ ਹੁਣ ਤੱਕ ਰੂਫਟਾਪ ਸੋਲਰ ਦੀ ਕੁੱਲ ਸਥਾਪਿਤ ਸਮਰੱਥਾ 430 ਮੈਗਾਵਾਟ

 ਚੰਡੀਗੜ੍ਹ, 4 ਜਨਵਰੀ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇਥੇ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ. ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਭਾਰਤ ਸਰਕਾਰ ਨੇ ਕਾਰਪੋਰੇਸ਼ਨ ਨੂੰ ਵਿੱਤੀ ਸਾਲ 2022-23 ਦੌਰਾਨ ਸੂਬੇ ਦੀ ਰੂਫਟਾਪ ਸੋਲਰ ਊਰਜਾ ਵਿੱਚ 60.51 ਮੈਗਾਵਾਟ ਦੇ ਸਫਲਤਪੂਰਵਕ ਵਾਧੇ ਲਈ 11.39 ਕਰੋੜ ਰੁਪਏ ਦਾ ਵਿੱਤੀ ਇਨਾਮ ਦਿੱਤਾ ਹੈ। ਇਸ ਸਮਰੱਥਾ ਵਾਧੇ ਨਾਲ ਰੋਜ਼ਾਨਾ ਲਗਭਗ 2.4 ਲੱਖ ਯੂਨਿਟ ਸੂਰਜੀ ਊਰਜਾ ਪੈਦਾ ਹੋਣ ਦੀ ਉਮੀਦ ਹੈ, ਜੋ ਕਿ ਪੰਜਾਬ ਵੱਲੋਂ ਸਾਫ਼ ਅਤੇ ਟਿਕਾਊ ਊਰਜਾ ਅਪਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਰੂਫਟਾਪ ਸੋਲਰ ਸਮਰੱਥਾ ਦੀ ਸਮਰੱਥਾ ਵਿੱਚ ਹੋਈ ਮਹੱਤਵਪੂਰਨ ਤਰੱਕੀ ‘ਤੇ ਰੋਸ਼ਨੀ ਪਾਉਂਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਵਿੱਤੀ ਸਾਲ 2023-24 ਦੌਰਾਨ ਵੀ 86 ਮੈਗਾਵਾਟ ਦਾ ਪ੍ਰਭਾਵਸ਼ਾਲੀ ਵਾਧਾ ਹੋਇਆ।  ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਰੂਫ਼ਟਾਪ ਸੋਲਰ ਦੀ ਕੁੱਲ ਸਥਾਪਿਤ ਸਮਰੱਥਾ ਹੁਣ ਤੱਕ 430 ਮੈਗਾਵਾਟ ਹੋ ਗਈ ਹੈ, ਜੋ ਰਾਜ ਦੀ ਨਵਿਆਉਣਯੋਗ ਊਰਜਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਪ੍ਰਾਪਤੀ ਦੇ ਬਹੁਪੱਖੀ ਲਾਭਾਂ ਨੂੰ ਦਰਸਾਉਂਦੇ ਹੋਏ, ਬਿਜਲੀ ਮੰਤਰੀ ਨੇ ਰਾਜ ਦੇ ਘਰੇਲੂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਰੂਫ਼ਟਾਪ ਸੋਲਰ ਸਿਸਟਮ ਲਗਾਉਣ ਅਤੇ ਪਹਿਲੇ 2 ਕਿਲੋਵਾਟ ਲਈ 30,000 ਰੁਪਏ ਪ੍ਰਤੀ ਕਿਲੋਵਾਟ, 2 ਕਿਲੋਵਾਟ ਤੋਂ 3 ਕਿਲੋਵਾਟ ਤੱਕ 18,000 ਰੁਪਏ ਪ੍ਰਤੀ ਕਿਲੋਵਾਟ, ਅਤੇ 3 ਕਿਲੋਵਾਟ ਲਈ ਕੁੱਲ 78,000 ਰੁਪਏ ਦੀ ਸਬਸਿਡੀ ਦਾ ਲਾਭ ਲੈਣ।

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਗੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਨੇ ਰੂਫ਼ਟਾਪ ਸੋਲਰ ਨੂੰ ਅਪਣਾਉਣ ਦੀ ਸਹੂਲਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਰਪਿਤ ਨੋਡਲ ਦਫ਼ਤਰ ਸ਼ੁਰੂ ਕੀਤਾ ਹੈ।  ਇਸ ਨੋਡਲ ਦਫ਼ਤਰ ਨਾਲ 9646129246 ‘ਤੇ ਫ਼ੋਨ ਕਰ ਕੇ ਜਾਂ rts.ipc@gmail.com ‘ਤੇ ਈਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਿਜਲੀ ਮਿਸ਼ਰਣਉਤਪਾਦਨ ਵਿੱਚ ਸਾਫ਼-ਸੁਥਰੀ ਅਤੇ ਲਾਗਤ ਪੱਖੋਂ ਪ੍ਰਭਾਵਸ਼ਾਲੀ ਨਵਿਆਉਣਯੋਗ ਊਰਜਾ ਦਾ ਹਿੱਸਾ ਵਧਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ.  ਰੂਫ਼ਟਾਪ ਸੋਲਰ ਊਰਜਾ ਨੂੰ ਉਤਸ਼ਾਹਿਤ ਕਰਕੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਸਾਰਥਕ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਲਈ ਇੱਕ ਟਿਕਾਊ ਭਵਿੱਖ ਨੂੰ ਯਕੀਨੀ ਬਣਾਉਣ ਲਈ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਹੋਰ ਵਧਾਉਣ ਪ੍ਰਤੀ ਵਚਨਬੱਧ ਹੈ।

Leave a Reply

Your email address will not be published. Required fields are marked *