

ਡਿਊਟੀ ਦੌਰਾਨ ਕੋਤਾਹੀ ਵਰਤਣ ਕਾਰਨ ਲਿਆ ਐਕਸ਼ਨ
ਚੰਡੀਗੜ੍ਹ, 30 ਨਵੰਬਰ, ਪੰਜਾਬੀ ਦੁਨੀਆ ਬਿਊਰੋ:
ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ, ਆਈ.ਏ.ਐਸ ਨੇ ਸ਼ੁੱਕਰਵਾਰ ਨੂੰ ਇੱਥੋਂ ਦੇ ਪਿੰਡ ਫੈਦਾ ਵਿਖੇ ਸਵੱਛਤਾ ਦੀ ਅਚਨਚੇਤ ਚੈਕਿੰਗ ਦੌਰਾਨ ਆਪਣੀ ਡਿਊਟੀ ਦੌਰਾਨ ਕੋਤਾਹੀ ਵਰਤਣ ਕਾਰਨ ਅਤੇ ਸਹੀ ਢੰਗ ਨਾਲ ਨਾ ਨਿਭਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਨਗਰ ਨਿਗਮ ਦੇ ਦੋ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ ਹਨ।
ਬਰਖਾਸਤ ਕੀਤੇ ਗਏ ਦੋ ਕਰਮਚਾਰੀਆਂ ਵਿਚ ਇਕ ਜਤਿੰਦਰ ਸਿੰਘ, ਸੁਪਰਵਾਈਜ਼ਰ (ਆਊਟਸੋਰਸ ਏਜੰਸੀ ਮੈਸਰਜ਼ ਸਾਈ ਕਮਿਊਨੀਕੇਸ਼ਨ ਰਾਹੀਂ) ਅਤੇ ਗੁਰਪ੍ਰੀਤ ਸਿੰਘ, ਸੈਨੇਟਰੀ ਇੰਸਪੈਕਟਰ (ਆਊਟਸੋਰਸ ਏਜੰਸੀ ਮੈਸਰਜ਼ ਆਰਆਰ ਐਂਟਰਪ੍ਰਾਈਜ਼ਿਜ਼ ਰਾਹੀਂ)।ਕਮਿਸ਼ਨਰ ਵੱਲੋਂ ਅੱਜ ਐਮ.ਸੀ.ਸੀ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਨ੍ਹਾਂ ਦਾ ਅਪਰੇਸ਼ਨ ਏਰੀਆ ਬਹੁਤ ਹੀ ਗੰਦਾ ਅਤੇ ਸਵੱਛਤਾ ਵਾਲਾ ਸੀ ਅਤੇ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਅ ਰਹੇ ਸਨ।