
ਚੰਡੀਗੜ੍ਹ, 27 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਯੂਨੀਵਰਸਿਟੀ ਦੇ ਜਿਮਨੈਜ਼ੀਅਮ ਹਾਲ ਵਿੱਚ ਚੱਲ ਰਹੀ 51ਵੀਂ ਅਖਿਲ ਭਾਰਤੀ ਅੰਤਰ-ਸੰਸਥਾਗਤ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਚੌਥੇ ਦਿਨ ਰੋਮਾਂਚਕ ਮੁਕਾਬਲੇ ਜਾਰੀ ਰਹੇ। ਮਿਕਸਡ ਡਬਲਜ਼ ਫਾਈਨਲ ਵਿੱਚ, ਆਰਬੀਆਈ ਦੀ ਤੀਸਰੀ ਵਰਿਅਤਾ ਪ੍ਰਾਪਤ ਜੋੜੀ ਚਿਤਲੇ ਅਤੇ ਮਾਨੁਸ਼ ਸ਼ਾਹ ਦਾ ਮੁਕਾਬਲਾ ਪੀਐੱਸਪੀਬੀ ਦੀ ਟੌਪ ਵਰਿਅਤਾ ਜੋੜੀ ਯਸ਼ਸਵਿਨੀ ਘੋਰਪੜੇ ਅਤੇ ਹਰਮੀਤ ਦੇਸਾਈ ਨਾਲ ਹੋਵੇਗਾ।
ਦੋਹਾਂ ਜੋੜੀਆਂ ਨੇ ਆਪਣੇ ਸੈਮੀਫਾਈਨਲ ਅਤੇ ਕਵਾਰਟਰ9, 10-12, 12-10 ਫਾਈਨਲ ਮੈਚਾਂ ਵਿੱਚ ਸ਼ਾਨਦਾਰ ਖੇਲ ਦਿਖਾਇਆ ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਮੁਸ਼ਕਲ ਮੁਕਾਬਲਿਆਂ ਅਤੇ ਵਿਅਸਤ ਪ੍ਰੋਗਰਾਮ ਦੇ ਬਾਵਜੂਦ ਖਿਡਾਰੀ ਆਪਣੀ ਲੈਅ ਅਤੇ ਕੌਸ਼ਲ ਬਣਾਈ ਰੱਖਣ ਵਿੱਚ ਕਾਮਯਾਬ ਰਹੇ, ਜਿਸ ਨਾਲ ਉਨ੍ਹਾਂ ਦਾ ਟੈਲੰਟ ਅਤੇ ਦ੍ਰਿੜੵਤਾ ਦਾ ਪਤਾ ਚਲਦਾ ਹੈ।
ਮਿਕਸਡ ਡਬਲਜ਼ ਸੈਮੀਫਾਈਨਲ ਨਤੀਜੇ:
• ਯਸ਼ਸਵਿਨੀ ਘੋਰਪੜੇ/ਹਰਮੀਤ ਦੇਸਾਈ (ਪੀਐੱਸਪੀਬੀ) ਨੇ ਪੋਯਮੰਤੀ ਬੈੱਸਿਆ/ਆਕਾਸ਼ ਪਾਲ (ਆਰਐਸਪੀਬੀ) ਨੂੰ ਹਰਾਇਆ: 11-9, 10-12, 12-10, 11-4
• ਦੀਆ ਚਿਤਲੇ/ਮਾਨੁਸ਼ ਸ਼ਾਹ (ਆਰਬੀਆਈ) ਨੇ ਸੁਤੀਰਥਾ ਮੁਖਰਜੀ/ਰੋਨਿਤ ਭਾਂਜਾ (ਆਰਐਸਪੀਬੀ) ਨੂੰ ਹਰਾਇਆ: 8-11, 9-11, 11-9, 12-10, 11-9
ਮਿਕਸਡ ਡਬਲਜ਼ ਕਵਾਰਟਰ ਫਾਈਨਲ ਨਤੀਜੇ:
• ਯਸ਼ਸਵਿਨੀ/ਹਰਮੀਤ ਨੇ ਸ਼੍ਰੁਤੀ ਅੰਮ੍ਰਿਤੇ/ਅਨਿਰਬਾਨ ਘੋਸ਼ (ਆਰਐਸਪੀਬੀ) ਨੂੰ ਹਰਾਇਆ: 11-8, 11-7, 12-10
• ਪੋਯਮੰਤੀ/ਆਕਾਸ਼ ਨੇ ਤਨੀਸ਼ਾ ਕੋਟੇਚਾ/ਜੈਸ਼ ਮੋਦੀ (ਐੱਮ ਏ ਐੱਚ) ਨੂੰ ਹਰਾਇਆ: 11-7, 11-8, 11-6
• ਦੀਯਾ/ਮਾਨੁਸ਼ ਨੇ ਸਲੀਨਾ ਦੀਪਤੀ ਸੇਲਵਾਕੁਮਾਰ/ਰਾਹੁਲ ਯਾਦਵ (ਸੀਆਰਐੱਸਬੀ) ਨੂੰ ਹਰਾਇਆ: 14-12, 11-4, 11-9
• ਸੁਤੀਰਥਾ/ਰੋਨਿਤ ਨੇ ਅੰਜਲੀ ਰੋਹਿੱਲਾ/ਹਿਮਨਾਕੁਲਪੁਇੰਗੇਟਾ ਜੇਹੋ (ਆਈਏ ਐਂਡ ਏਡੀ) ਨੂੰ ਹਰਾਇਆ: 11-7, 11-5, 11-6
ਇਸ ਦੌਰਾਨ, ਪੁਰਸ਼ ਅਤੇ ਮਹਿਲਾ ਸਿੰਗਲ ਵਰਗ ਦੇ ਨਾਕਆਊਟ ਦੌਰ ਵੀ ਸ਼ੁਰੂ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਪੁਰਸ਼ ਵਰਗ ਵਿੱਚ ਦੋ ਰਾਊਂਡ ਅਤੇ ਮਹਿਲਾ ਵਰਗ ਵਿੱਚ ਇੱਕ ਰਾਊਂਡ ਪੂਰਾ ਹੋ ਚੁੱਕਿਆ ਹੈ।